ਹਿਮਾਚਲ ਪ੍ਰਦੇਸ਼ : ਸੋਲਨ ਨੇੜੇ ਵਾਪਰਿਆ ਬੱਸ ਹਾਦਸਾ, 12 ਯਾਤਰੀ ਜ਼ਖਮੀ

Saturday, Dec 07, 2019 - 10:55 PM (IST)

ਹਿਮਾਚਲ ਪ੍ਰਦੇਸ਼ : ਸੋਲਨ ਨੇੜੇ ਵਾਪਰਿਆ ਬੱਸ ਹਾਦਸਾ, 12 ਯਾਤਰੀ ਜ਼ਖਮੀ

ਸ਼ਿਮਲਾ — ਹਿਮਾਚਲ ਦੇ ਸੋਲਨ ਜ਼ਿਲੇ ਦੇ ਕੰਡਾਘਾਟ 'ਚ ਸ਼ਨੀਵਾਰ ਦੇਰ ਸ਼ਾਮ ਚੰਡੀਗੜ੍ਹ-ਸ਼ਿਮਲਾ ਨੈਸ਼ਨਲ ਹਾਈਵੇਅ 'ਤੇ ਸੀ.ਟੀ.ਯੂ. ਦੀ ਬੱਸ ਬੇਕਾਬੂ ਹੋ ਕੇ ਪਲਟ ਗਈ। ਹਾਦਸੇ 'ਚ 12 ਯਾਤਰੀ ਜ਼ਖਮੀ ਦੱਸੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਰਾਂਗੀ ਢਾਬਾ ਨੇੜੇ ਕਿਆਰੀ ਮੋੜ ਕੋਲ ਸ਼ਿਮਲਾ ਤੋਂ ਚੰਡੀਗੜ੍ਹ ਜਾ ਰਹੀ ਸੀ.ਟੀ.ਯੂ. ਦੀ ਬਸ ਸੜਕ ਕਿਨਾਰੇ ਪਲਟ ਗਈ। ਹਾਦਸੇ ਸਮੇਂ ਬੱਸ 'ਚ 30 ਸਵਾਰੀਆਂ ਮੌਜੂਦ ਸਨ। ਦੱਸਿਆ ਜਾ ਰਿਹਾ ਹੈ ਕਿ ਬੱਸ ਬੇਕਾਬੂ ਹੋ ਕੇ ਤੀਖਾ ਮੋੜ ਹੋਣ ਕਾਰਨ ਸੜਕ 'ਤੇ ਪਹਾੜੀ ਵੱਲ ਪਲਟ ਗਈ।

ਹਾਦਸੇ 'ਚ 12 ਯਾਤਰੀ ਜ਼ਖਮੀ ਦੱਸੇ ਜਾ ਰਹੇ ਹਨ, ਜਿਨ੍ਹਾਂ 'ਚ 8 ਨੂੰ ਕੰਡਾਘਾਟ ਹਸਪਤਾਲ 'ਚ ਦਾਖਲ ਕੀਤਾ ਗਿਆ ਹੈ। ਜਦਕਿ ਚਾਰ ਜ਼ਖਮੀਆਂ ਨੂੰ ਆਈ.ਜੀ.ਐੱਸ.ਸੀ. ਸ਼ਿਮਲਾ ਰੈਫਰ ਕਰ ਦਿੱਤਾ ਗਿਆ ਹੈ। ਘਟਨਾ ਦੀ ਪੁਸ਼ਟੀ ਕਰਦੇ ਹੋਏ ਐੱਸ.ਐੱਚ.ਓ. ਕੰਡਾਘਾਟ ਸੰਜੇ ਕੁਮਾਰ ਨੇ ਕਿਹਾ ਕਿ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।


author

Inder Prajapati

Content Editor

Related News