ਹਿਮਾਚਲ ਸਰਕਾਰ ਨੇ ਬੰਦ ਕੀਤੇ 90 ਸਕੂਲ, ਦੱਸੀ ਇਹ ਵਜ੍ਹਾ

05/28/2023 5:11:50 AM

ਸ਼ਿਮਲਾ (ਭਾਸ਼ਾ): ਹਿਮਾਚਲ ਪ੍ਰਦੇਸ਼ ਸਰਕਾਰ ਨੇ ਸ਼ਨੀਵਾਰ ਨੂੰ ਪ੍ਰਸ਼ਾਸਨਿਕ ਕਾਰਨਾਂ ਤੇ ਘੱਟ ਦਾਖ਼ਲਿਆਂ ਦਾ ਹਵਾਲਾ ਦਿੰਦਿਆਂ 90 ਸੈਕੰਡਰੀ ਤੇ ਹਾਇਰ ਸੈਕੰਡਰੀ ਸਰਕਾਰੀ ਸਕੂਲਾਂ ਨੂੰ ਬੰਦ ਕਰ ਦਿੱਤਾ ਹੈ। ਇਸ ਸਬੰਧੀ ਸਰਕਾਰ ਵੱਲੋਂ ਨੋਟੀਫ਼ਿਕੇਸ਼ਨ ਵੀ ਜਾਰੀ ਕਰ ਦਿੱਤੀ ਗਈ ਹੈ।

ਇੱਥੇ ਜਾਰੀ ਇਕ ਨੋਟੀਫ਼ਿਕੇਸ਼ਨ ਮੁਤਾਬਕ, ਇਨ੍ਹਾਂ ਸਕੂਲਾਂ 'ਚੋਂ 20 ਸੈਕੰਡਰੀ ਸਕੂਲਾਂ ਵਿਚ 15 ਤੋਂ ਵੀ ਘੱਟ ਵਿਦਿਆਰਥੀ ਸਨ। ਇਸੇ ਤਰ੍ਹਾਂ 34 ਹਾਇਰ ਸੈਕੰਡਰੀ ਸਕੂਲਾਂ ਵਿਚ 20 ਤੋਂ ਘੱਟ ਅਤੇ 36 ਸਕੂਲਾਂ ਵਿਚ 25 ਤੋਂ ਵੀ ਘੱਟ ਵਿਦਿਆਰਥੀ ਸਨ। 

ਇਹ ਖ਼ਬਰ ਵੀ ਪੜ੍ਹੋ - ਪਹਿਲਵਾਨਾਂ ਦੇ ਪ੍ਰਦਰਸ਼ਨ 'ਤੇ ਯੋਗ ਗੁਰੂ ਬਾਬਾ ਰਾਮਦੇਵ ਦਾ ਬਿਆਨ, ਬ੍ਰਿਜਭੂਸ਼ਣ ਬਾਰੇ ਕਹਿ ਇਹ ਗੱਲ

ਸਿੱਖਿਆ ਮੰਤਰੀ ਰੋਹਿਤ ਠਾਕੁਰ ਨੇ ਕਿਹਾ ਕਿ ਸਕੂਲਾਂ ਤੇ ਕਾਲਜਾਂ ਲਈ ਇਕ ਨਿਰਧਾਰਿਤ ਫਾਰਮੈਟ ਦਾ ਪਾਲਣ ਕੀਤਾ ਜਾਵੇਗਾ, ਜਿਸ ਵਿਚ ਪ੍ਰਾਈਮਰੀ ਸਕੂਲ ਲਈ ਘੱਟੋ-ਘੱਟ 10 ਵਿਦਿਆਰਥੀ, ਸੈਕੰਡਰੀ ਸਕੂਲ ਲਈ 15, ਹਾਇਰ ਸੈਕੰਡਰੀ ਸਕੂਲਾਂ ਲਈ 25 ਤੇ ਕਾਲਜਾਂ ਲਈ ਘੱਟੋ-ਘੱਟ 65 ਵਿਦਿਆਰਥੀਆਂ ਦਾ ਹੋਣਾ ਲਾਜ਼ਮੀ ਹੈ। ਇਨ੍ਹਾਂ ਮਾਪਦੰਡਾਂ ਤੋਂ ਮੇਲ ਨਾ ਖਾਣ ਵਾਲੇ ਸਕੂਲਾਂ ਤੇ ਕਾਲਜਾਂ ਨੂੰ ਬੰਦ ਕਰ ਦਿੱਤਾ ਜਾਵੇਗਾ। 

ਇਸ ਤੋਂ ਪਹਿਲਾਂ, ਬਿਨਾ ਵਿਦਿਆਰਥੀਆਂ ਵਾਲੇ 286 ਸਕੂਲਾਂ ਨੂੰ ਬੰਦ ਕੀਤਾ ਗਿਆ ਸੀ। ਭਾਜਪਾ ਆਗੂਆਂ ਨੇ ਇਸ ਕਦਮ ਦਾ ਵਿਰੋਧ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਆਮ ਲੋਕਾਂ ਦੀ ਭਲਾਈ ਲਈ ਖੋਲ੍ਹੇ ਗਏ ਸਰਕਾਰੀ ਸੰਸਥਾਨਾਂ ਨੂੰ ਬੰਦ ਕਰ ਰਹੀ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News