CM ਸੁੱਖੂ ਦਾ ਨਿਰਦੇਸ਼- ਆਫ਼ਤ ਪ੍ਰਭਾਵਿਤ ਪਰਿਵਾਰਾਂ ਨੂੰ ਦਿੱਤਾ ਜਾਵੇ ਮੁਫ਼ਤ LPG ਕੁਨੈਕਸ਼ਨ

Sunday, Oct 08, 2023 - 06:53 PM (IST)

CM ਸੁੱਖੂ ਦਾ ਨਿਰਦੇਸ਼- ਆਫ਼ਤ ਪ੍ਰਭਾਵਿਤ ਪਰਿਵਾਰਾਂ ਨੂੰ ਦਿੱਤਾ ਜਾਵੇ ਮੁਫ਼ਤ LPG ਕੁਨੈਕਸ਼ਨ

ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ ਆਫਤ ਪ੍ਰਭਾਵਿਤ ਪਰਿਵਾਰਾਂ ਨੂੰ ਮੁਫਤ LPG ਕੁਨੈਕਸ਼ਨ ਅਤੇ ਮੁਫਤ ਰਾਸ਼ਨ ਦੇਣ ਦੀ ਯੋਜਨਾ ਸ਼ੁਰੂ ਕੀਤੀ ਗਈ ਹੈ ਅਤੇ ਯੋਗ ਲਾਭਪਾਤਰੀ ਇਸ ਯੋਜਨਾ ਦਾ ਲਾਭ ਲੈ ਰਹੇ ਹਨ। ਖੁਰਾਕ ਤੇ ਸਿਵਲ ਸਪਲਾਈਜ਼ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਇਸ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਦੀ ਨਿਗਰਾਨੀ ਕਰਨ ਤਾਂ ਜੋ ਪ੍ਰਭਾਵਿਤ ਪਰਿਵਾਰਾਂ ਨੂੰ ਉਨ੍ਹਾਂ ਦੇ ਉਚਿਤ ਹੱਕਾਂ ਤੋਂ ਵਾਂਝਾ ਨਾ ਰੱਖਿਆ ਜਾ ਸਕੇ। 

ਹਿਮਾਚਲ ਪ੍ਰਦੇਸ਼ ਰਾਜ ਸਿਵਲ ਸਪਲਾਈ ਕਾਰਪੋਰੇਸ਼ਨ ਲਿਮਟਿਡ ਦੇ ਬੋਰਡ ਆਫ਼ ਡਾਇਰੈਕਟਰਜ਼ ਦੀ 173ਵੀਂ ਮੀਟਿੰਗ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਪ੍ਰਧਾਨਗੀ ਹੇਠ ਹੋਈ। ਮੁੱਖ ਮੰਤਰੀ ਨੇ ਕਿਹਾ ਕਿ ਆਫ਼ਤ ਪ੍ਰਭਾਵਿਤ ਪਰਿਵਾਰਾਂ ਨੂੰ LPG ਗੈਸ ਸਿਲੰਡਰ, ਪ੍ਰੈਸ਼ਰ ਰੈਗੂਲੇਟਰ, ਹਾਟ ਪਲੇਟ ਅਤੇ ਸੇਫਟੀ ਪਾਈਪ, LPG  ਘਰੇਲੂ ਰੀਫਿਲ ਦੀ ਕੀਮਤ ਅਤੇ ਬਲੂ ਬੁੱਕ ਸਮੇਤ ਸਾਰੀਆਂ ਸਬੰਧਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

31 ਮਾਰਚ, 2024 ਤੱਕ ਸਹੂਲਤ ਦਿੱਤੀ ਜਾਵੇਗੀ
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਇਨ੍ਹਾਂ ਪ੍ਰਭਾਵਿਤ ਪਰਿਵਾਰਾਂ ਨੂੰ ਮੁਫਤ ਰਾਸ਼ਨ ਵੀ ਦਿੱਤਾ ਜਾ ਰਿਹਾ ਹੈ, ਜਿਸ ਤਹਿਤ ਰਾਸ਼ਨ ਪੈਕੇਜ ਵਿਚ 20 ਕਿਲੋ ਆਟਾ, 15 ਕਿਲੋ ਚੌਲ, 3 ਕਿਲੋ ਦਾਲਾਂ, 1 ਲੀਟਰ ਸਰ੍ਹੋਂ ਦਾ ਤੇਲ, 1 ਲੀਟਰ ਸੋਇਆ ਰਿਫਾਇੰਡ ਤੇਲ, 1 ਕਿਲੋ ਡਬਲ ਫੋਰਟੀਫਾਈਡ, ਲੂਣ ਅਤੇ 2 ਕਿਲੋ ਖੰਡ ਵੀ ਸ਼ਾਮਲ ਹਨ । ਉਨ੍ਹਾਂ ਦੱਸਿਆ ਕਿ ਮੁਫ਼ਤ ਰਾਸ਼ਨ ਦੀ ਇਹ ਸਹੂਲਤ 31 ਮਾਰਚ 2024 ਤੱਕ ਮੁਹੱਈਆ ਕਰਵਾਈ ਜਾਵੇਗੀ। ਇਸ ਨਾਲ ਪ੍ਰਭਾਵਿਤ ਲੋਕਾਂ ਦੀਆਂ ਬੁਨਿਆਦੀ ਖੁਰਾਕ ਲੋੜਾਂ ਦੀ ਪੂਰਤੀ ਯਕੀਨੀ ਹੋਵੇਗੀ। ਸੁੱਖੂ ਨੇ ਦੱਸਿਆ ਕਿ ਰਾਜ ਸਿਵਲ ਸਪਲਾਈ ਕਾਰਪੋਰੇਸ਼ਨ ਨੇ ਵਿੱਤੀ ਸਾਲ 2022-23 ਲਈ ਕੁੱਲ 1955 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ ਅਤੇ 87 ਲੱਖ ਰੁਪਏ ਦਾ ਮੁਨਾਫਾ ਕਮਾਇਆ ਹੈ।


author

Tanu

Content Editor

Related News