ਹਿਮਾਚਲ ਦੇ CM ਸੁੱਖੂ ਦਿੱਲੀ ਤੋਂ 15 ਦਿਨਾਂ ਬਾਅਦ ਸ਼ਿਮਲਾ ਪਰਤੇ
Saturday, Nov 11, 2023 - 03:46 PM (IST)

ਸ਼ਿਮਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦਿੱਲੀ ਦੇ ਅਖਿਲ ਭਾਰਤੀ ਆਯੂਰਵਿਗਿਆਨ ਸੰਸਥਾ 'ਚ ਇਲਾਜ ਤੋਂ ਬਾਅਦ ਸ਼ਨੀਵਾਰ ਨੂੰ ਸ਼ਿਮਲਾ ਪਰਤ ਆਏ। ਸੁੱਖੂ ਦੇ ਸ਼ੁੱਕਰਵਾਰ ਆਉਣ ਦੀ ਉਮੀਦ ਸੀ ਪਰ ਦਿੱਲੀ ਅਤੇ ਸ਼ਿਮਲਾ 'ਚ ਮੌਸਮ ਠੀਕ ਨਾ ਹੋਣ ਕਾਰਨ ਯੋਜਨਾ ਮੁਲਤਵੀ ਕਰ ਦਿੱਤੀ ਗਈ। ਖ਼ਰਾਬ ਮੌਸਮ ਕਾਰਨ ਸੁੱਖੂ ਦਾ ਹੈਲੀਕਾਪਟਰ ਦਿੱਲੀ ਤੋਂ ਉਡਾਣ ਨਹੀਂ ਭਰ ਸਕਿਆ। ਉੱਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਅਤੇ ਮੰਤਰੀ ਮੰਡਲ 'ਚ ਸ਼ਾਮਲ ਅਨਿਰੁਧ ਸਿੰਘ, ਰੋਹਿਤ ਠਾਕੁਰ ਅਤੇ ਹਰਸ਼ਵਰਧਨ ਚੌਹਾਨ ਸਮੇਤ ਕਈ ਲੋਕਾਂ ਨੇ ਅੰਨਾਡੇਲ 'ਚ ਮੁੱਖ ਮੰਤਰੀ ਦਾ ਸੁਆਗਤ ਕੀਤਾ।
ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਨਰੇਸ਼ ਚੌਹਾਨ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਮੁੱਖ ਮੰਤਰੀ ਦੀ ਹਾਲਤ 'ਚ ਸੁਧਾਰ ਹੈ ਅਤੇ ਏਮਜ਼ ਦੇ ਡਾਕਟਰਾਂ ਨੇ ਉਨ੍ਹਾਂ ਨੂੰ ਸ਼ਿਮਲਾ ਵਾਪਸ ਜਾਣ ਦੀ ਮਨਜ਼ੂਰੀ ਦੇ ਦਿੱਤੀ ਹੈ। ਮੁੱਖ ਮੰਤਰੀ ਰਾਜ ਦੀ ਰਾਜਧਾਨੀ 'ਚ ਦੀਵਾਲੀ ਮਨਾਉਣਗੇ। ਸੁੱਖੂ ਨੂੰ ਪੇਟ 'ਚ ਦਰਦ ਅਤੇ ਇੰਫੈਕਸ਼ਨ ਦੀ ਸ਼ਿਕਾਇਤ ਤੋਂ ਬਾਅਦ 25 ਅਕਤੂਬਰ ਨੂੰ ਇੰਦਰਾ ਗਾਂਧੀ ਮੈਡੀਕਲ ਕਾਲਜ ਹਸਪਤਾਲ (ਆਈ.ਜੀ.ਐੱਮ.ਸੀ.ਐੱਚ.) ਸ਼ਿਮਲਾ 'ਚ ਦਾਖ਼ਲ ਕਰਵਾਇਆ ਗਿਆ ਸੀ। 2 ਦਿਨ ਬਾਅਦ ਉਨ੍ਹਾਂ ਨੂੰ ਦਿੱਲੀ ਲਿਜਾਇਆ ਗਿਆ ਅਤੇ ਏਮਜ਼ 'ਚ ਦਾਖ਼ਲ ਕਰਵਾਇਆ ਗਿਆ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8