ਹਿਮਾਚਲ ਸਰਕਾਰ ਦਾ ਵੱਡਾ ਫੈਸਲਾ, ਚੰਡੀਗੜ੍ਹ ''ਚ ਫਸੇ ਵਿਦਿਆਰਥੀਆਂ ਲਈ ਹਿਮਾਚਲ ਭਵਨ ਦੇ ਖੋਲ੍ਹੇ ਦਰਵਾਜ਼ੇ

Sunday, Mar 29, 2020 - 01:19 PM (IST)

ਹਿਮਾਚਲ ਸਰਕਾਰ ਦਾ ਵੱਡਾ ਫੈਸਲਾ, ਚੰਡੀਗੜ੍ਹ ''ਚ ਫਸੇ ਵਿਦਿਆਰਥੀਆਂ ਲਈ ਹਿਮਾਚਲ ਭਵਨ ਦੇ ਖੋਲ੍ਹੇ ਦਰਵਾਜ਼ੇ

ਸ਼ਿਮਲਾ-ਹਿਮਾਚਲ ਸਰਕਾਰ ਨੇ ਚੰਡੀਗੜ੍ਹ 'ਚ ਫਸੇ ਵਿਦਿਆਰਥੀਆਂ ਲਈ ਹਿਮਾਚਲ ਭਵਨ ਖੋਲ੍ਹ ਦਿੱਤਾ ਹੈ। ਇਸ ਸਬੰਧੀ ਹਿਮਾਚਲ ਦੇ ਮੁੱਖ ਸਕੱਤਰ ਨੇ ਆਦੇਸ਼ ਜਾਰੀ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਹਿਮਾਚਲ ਦੇ ਕੁਝ ਵਿਦਿਆਰਥੀ ਕੰਮਕਾਜ ਅਤੇ ਪੜ੍ਹਾਈ ਕਰਨ ਲਈ ਪੀ.ਜੀ. 'ਚ ਰਹਿੰਦੇ ਸੀ, ਜਿਨ੍ਹਾਂ ਨੂੰ ਹੁਣ ਮਕਾਨ ਮਾਲਕਾਂ ਨੇ ਪੀ.ਜੀ. ਛੱਡਣ ਲਈ ਕਿਹਾ ਹੈ। ਕਰਫਿਊ ਦੌਰਾਨ ਅਜਿਹੇ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਸੰਭਵ ਨਹੀਂ ਹੋਵੇਗਾ, ਜਿਸ ਦੇ ਚੱਲਦਿਆਂ ਹਿਮਾਚਲ ਸਰਕਾਰ ਨੇ ਇਹ ਫੈਸਲਾ ਕਰਦੇ ਹੋਇਆ ਹਿਮਾਚਲ ਭਵਨ 'ਚ ਵਿਦਿਆਰਥੀਆਂ ਦੇ ਰਹਿਣ ਅਤੇ ਖਾਣ ਦਾ ਪ੍ਰਬੰਧ ਕੀਤਾ। 

ਦੱਸਣਯੋਗ ਹੈ ਕਿ ਦੇਸ਼ ਦੇ ਜ਼ਿਆਦਾਤਰ ਸੂਬਿਆਂ ਦੀਆਂ ਸਰਕਾਰਾਂ ਨੇ ਆਦੇਸ਼ ਦਿੱਤੇ ਸੀ ਕਿ ਉਨ੍ਹਾਂ ਦੇ ਸੂਬੇ 'ਚ ਕਿਰਾਏ 'ਤੇ ਰਹਿ ਰਹੇ ਲੋਕਾਂ ਨੂੰ ਲਾਕਡਾਊਨ ਦੇ ਕਾਰਨ ਪੈਸਿਆਂ ਦਾ ਲੈਣ-ਦੇਣ ਦਾ ਦਬਾਅ ਨਾ ਬਣਾਇਆ ਜਾਵੇ। 

ਸਿਹਤ ਮੰਤਰਾਲੇ ਮੁਤਾਬਕ ਹੁਣ ਦੇਸ਼ 'ਚ ਕੋਰੋਨਾਵਾਇਰਸ ਨਾਲ ਇਨਫੈਕਟਡ ਲੋਕਾਂ ਦਾ ਅੰਕੜਾ 1000 ਤੋਂ ਪਾਰ ਕਰ ਚੁੱਕਿਆ ਹੈ, ਜਦਕਿ 24 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ ਅਤੇ 80 ਲੋਕ ਹੁਣ ਤੱਕ ਠੀਕ ਵੀ ਹੋ ਚੁੱਕੇ ਹਨ। ਦੇਸ਼ ਭਰ 'ਚ ਕੋਰੋਨਾਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਪੀ.ਐੱਮ ਮੋਦੀ ਨੇ 21 ਦਿਨਾਂ ਲਈ ਪੂਰੇ ਦੇਸ਼ 'ਚ ਲਾਕਡਾਊਨ ਦਾ ਐਲਾਨ ਕੀਤਾ ਸੀ। 


author

Iqbalkaur

Content Editor

Related News