ਫਰਵਰੀ ''ਚ ਹੀ ਤਪਣ ਲੱਗੇ ਹਿਮਾਚਲ ਦੇ ਪਹਾੜ, ਪਿਛਲੇ 5 ਸਾਲਾਂ ਦਾ ਟੁੱਟਿਆ ਰਿਕਾਰਡ

02/19/2023 5:03:58 PM

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਪਹਾੜ ਫਰਵਰੀ ਮਹੀਨੇ 'ਚ ਹੀ ਪਸੀਨਾ-ਪਸੀਨਾ ਹੋਣ ਲੱਗੇ ਹਨ। ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿਚ ਗਰਮੀ ਨੇ ਬੀਤੇ 5 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਸ਼ਿਮਲਾ ਅਤੇ ਭੁੰਤਰ 'ਚ ਬਰਫ਼ਬਾਰੀ ਦੇ ਮਹੀਨੇ ਫਰਵਰੀ 'ਚ ਹੁਣ ਤੱਕ ਦਾ ਸਭ ਤੋਂ ਗਰਮ ਦਿਨ ਰਿਹਾ। ਸ਼ਨੀਵਾਰ ਯਾਨੀ ਕਿ 18 ਫਰਵਰੀ ਨੂੰ ਰਾਜਧਾਨੀ ਸ਼ਿਮਲਾ 'ਚ ਵੱਧ ਤੋਂ ਵੱਧ ਤਾਪਮਾਨ 23.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਪਹਿਲਾਂ ਸਾਲ 2006 'ਚ 22.6 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਸੀ। ਸਾਲ 2016 'ਚ ਫਰਵਰੀ 'ਚ ਹੀ 21.8 ਡਿਗਰੀ ਸੈਲਸੀਅਸ ਰਿਹਾ ਸੀ। 

ਇਹ ਵੀ ਪੜ੍ਹੋ-  ਸਿਰਫ਼ਿਰੇ ਆਸ਼ਿਕ ਨੇ ਨਾਬਾਲਗ ਕੁੜੀ 'ਤੇ ਸੁੱਟਿਆ ਤੇਜ਼ਾਬ, ਪੀੜਤਾ ਨੇ ਠੁਕਰਾਇਆ ਸੀ ਵਿਆਹ ਦਾ ਪ੍ਰਸਤਾਵ

ਇਸੇ ਤਰ੍ਹਾਂ ਕੁੱਲੂ ਜ਼ਿਲ੍ਹੇ ਦੇ ਭੁੰਤਰ 'ਚ ਵੀ ਵੱਧ ਤੋਂ ਵੱਧ ਤਾਪਮਾਨ ਦੇ ਸਾਰੇ ਰਿਕਾਰਡ ਟੁੱਟ ਗਏ ਹਨ। ਭੁੰਤਰ 'ਚ ਸ਼ਨੀਵਾਰ ਨੂੰ ਤਾਪਮਾਨ 29.7 ਡਿਗਰੀ ਸੈਲਸੀਅਸ ਰਿਹਾ। ਫਰਵਰੀ 2018 'ਚ ਇਹ 28.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਸੋਲਨ 'ਚ 16 ਫਰਵਰੀ 'ਚ ਸਭ ਤੋਂ ਜ਼ਿਆਦਾ ਤਾਪਮਾਨ 29.5 ਡਿਗਰੀ ਰਿਕਾਰਡ ਹੋਇਆ ਸੀ। ਤਾਪਮਾਨ 'ਚ ਵਾਧੇ ਨਾਲ ਹਿਮਾਚਲ ਦੇ ਮੌਸਮ 'ਚ ਠੰਡਕ ਘੱਟ ਗਈ ਹੈ। ਦੁਪਹਿਰ ਦੇ ਸਮੇਂ ਮੈਦਾਨੀ ਜ਼ਿਲ੍ਹਿਆਂ 'ਚ ਪਸੀਨਾ ਛੁੱਟਣਾ ਸ਼ੁਰੂ ਹੋ ਗਿਆ ਹੈ।

ਇਹ ਵੀ ਪੜ੍ਹੋ-  ਘੋਰ ਕਲਯੁੱਗ; ਜਾਇਦਾਦ ਖ਼ਾਤਰ ਸਹੁਰੇ ਨੇ ਕੁਹਾੜੀ ਨਾਲ ਵੱਢੀ ਵਿਧਵਾ ਨੂੰਹ

ਸ਼ਿਮਲਾ ਸਥਿਤ ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਦੱਸਿਆ ਕਿ ਇਸ ਵਾਰ ਮੌਸਮ 'ਚ ਪੱਛਮੀ ਗੜਬੜੀ ਦੀ ਸਰਗਰਮੀ ਘੱਟ ਰਹੀ ਹੈ। ਮੌਸਮ 'ਚ ਆਈ ਇਸ ਤਬਦੀਲੀ ਕਾਰਨ ਤਾਪਮਾਨ 'ਚ ਵਾਧਾ ਹੋਇਆ ਹੈ। ਫਰਵਰੀ 'ਚ ਹੁਣ ਤੱਕ ਸੂਬੇ 'ਚ ਆਮ ਨਾਲੋਂ 59 ਫੀਸਦੀ ਘੱਟ ਮੀਂਹ ਪਿਆ ਹੈ। ਇਸ ਸਾਲ ਪਹਿਲੀ ਤੋਂ 18 ਫਰਵਰੀ ਤੱਕ ਸਿਰਫ਼ 23 ਮਿਲੀਮੀਟਰ ਮੀਂਹ ਹੀ ਪਿਆ ਹੈ।

ਇਹ ਵੀ ਪੜ੍ਹੋ- ਹਰਿਆਣਾ 'ਚ ਜ਼ਿੰਦਾ ਸਾੜੇ ਗਏ ਦੋ ਨੌਜਵਾਨਾਂ ਦਾ ਮਾਮਲਾ; ਰਾਜਸਥਾਨ ਪੁਲਸ ਨੇ 6 ਲੋਕਾਂ ਨੂੰ ਲਿਆ ਹਿਰਾਸਤ 'ਚ


Tanu

Content Editor

Related News