ਹਾਈਵੇਅ ਕਿਨਾਰੇ ਮਿਲਿਆ ਟਰੰਕ, ਖੋਲ੍ਹਦੇ ਹੀ ਉੱਡ ਗਏ UP ਪੁਲਸ ਦੇ ਹੋਸ਼

Thursday, Apr 16, 2026 - 02:21 PM (IST)

ਹਾਈਵੇਅ ਕਿਨਾਰੇ ਮਿਲਿਆ ਟਰੰਕ, ਖੋਲ੍ਹਦੇ ਹੀ ਉੱਡ ਗਏ UP ਪੁਲਸ ਦੇ ਹੋਸ਼

ਕੌਸ਼ਾਂਬੀ- ਉੱਤਰ ਪ੍ਰਦੇਸ਼ ਦੇ ਕੌਸ਼ਾਂਬੀ 'ਚ ਇਕ ਹਾਈਵੇਅ ਕੋਲ ਟਰੰਕ 'ਚ ਬੰਦ ਇਕ ਔਰਤ ਦੀ ਲਾਸ਼ ਮਿਲੀ ਹੈ। ਦੋਸ਼ ਹੈ ਕਿ 2 ਲੋਕਾਂ ਨੇ ਕਾਰ 'ਤੇ ਆ ਕੇ ਇਸ ਟਰੰਕ ਨੂੰ ਉੱਥੇ ਸੁੱਟ ਗਏ ਸਨ। ਪੁਲਸ ਨੇ ਵੀਰਵਾਰ ਨੂੰ ਦੱਸਿਆ ਕਿ ਬੁੱਧਵਾਰ ਰਾਤ ਕਰੀਬ 8 ਵਜੇ, ਕੁਝ ਸਥਾਨਕ ਲੋਕਾਂ ਨੇ ਐੱਨਐੱਚ-2 ਦੇ ਕਿਨਾਰੇ ਕਲਿਆਣਪੁਰ ਪਿੰਡ ਕੋਲ 2 ਲੋਕਾਂ ਨੂੰ ਕਾਰ 'ਤੇ ਆਉਂਦੇ ਅਤੇ ਟਰੰਕ ਸੁੱਟ ਕੇ ਦੌੜਦੇ ਹੋਏ ਦੇਖਿਆ। ਕੁਝ ਗੜਬੜ ਹੋਣ ਦੇ ਸ਼ੱਕ 'ਤੇ ਸਥਾਨਕ ਲੋਕਾਂ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਦੱਸਿਆ ਕਿ ਕੋਖਰਾਜ ਪੁਲਸ ਮੌਕੇ 'ਤੇ ਪਹੁੰਚੇ ਅਤੇ ਟਰੰਕ ਖੋਲ੍ਹਣ 'ਤੇ ਉਸ ਦੇ ਅੰਦਰ ਇਕ ਔਰਤ ਦੀ ਲਾਸ਼ ਬਰਾਮਦ ਕੀਤੀ। ਪੁਲਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਉਮਰ 30-35 ਸਾਲ ਦੇ ਨੇੜੇ-ਤੇੜੇ ਲੱਗ ਰਹੀ ਸੀ।

ਅਧਿਕਾਰੀਆਂ ਨੇ ਦੱਸਿਆ ਕਿ ਇਸ ਤੋਂ ਬਾਅਦ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਪੁਲਸ ਸੁਪਰਡੈਂਟ ਸੱਤਿਆਨਾਰਾਇਣ ਪ੍ਰਜਾਪਤ ਨੇ ਕਿਹਾ ਕਿ ਪਹਿਲੀ ਨਜ਼ਰ ਅਜਿਹਾ ਲੱਗਦਾ ਹੈ ਕਿ ਔਰਤ ਦਾ ਕਤਲ ਕਿਤੇ ਹੋਰ ਕੀਤਾ ਗਿਆ ਸੀ ਅਤੇ ਸਬੂਤ ਮਿਟਾਉਣ ਦੇ ਮਕਸਦ ਨਾਲ ਦੋਸ਼ੀਆਂ ਨੇ ਉਸ ਦੀ ਲਾਸ਼ ਹਾਈਵੇਅ ਕਿਨਾਰੇ ਸੁੱਟ ਦਿੱਤੀ। ਉਨ੍ਹਾਂ ਦੱਸਿਆ ਕਿ ਸਬੂਤ ਇਕੱਠੇ ਕਰਨ ਲਈ ਮੌਕੇ 'ਤੇ ਇਕ ਫੋਰੈਂਸਿਕ ਟੀਮ ਭੇਜੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮ੍ਰਿਤਕਾ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ। ਐੱਸ.ਪੀ. ਨੇ ਦੱਸਿਆ ਕਿ ਔਰਤ ਦੀ ਪਛਾਣ ਕਰਨ ਅਤੇ ਦੋਸ਼ੀਆਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਜਾਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News