UP ਦੀ ਨਿਕਲੀ ਦਿੱਲੀ ਵਿਧਾਨ ਸਭਾ ਦਾ ਗੇਟ ਤੋੜਨ ਵਾਲੀ ਕਾਰ ! ਪੁਲਸ ਨੇ ਮੁਲਜ਼ਮ ਕੀਤਾ ਗ੍ਰਿਫ਼ਤਾਰ
Monday, Apr 06, 2026 - 04:55 PM (IST)
ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਕੰਪਲੈਕਸ ਵਿੱਚ ਸੋਮਵਾਰ ਦੁਪਹਿਰ ਕਰੀਬ 2 ਵਜੇ ਇੱਕ ਨਕਾਬਪੋਸ਼ ਵਿਅਕਤੀ ਆਪਣੀ ਤੇਜ਼ ਰਫ਼ਤਾਰ ਕਾਰ ਸਣੇ ਗੇਟ ਤੋੜ ਕੇ ਅੰਦਰ ਦਾਖਲ ਹੋ ਗਿਆ, ਜਿਸ ਕਾਰਨ ਪੂਰੇ ਪ੍ਰਸ਼ਾਸਨ ਵਿੱਚ ਹੜਕੰਪ ਮਚ ਗਿਆ। ਉੱਤਰ ਪ੍ਰਦੇਸ਼ (UP) ਦੇ ਰਜਿਸਟ੍ਰੇਸ਼ਨ ਨੰਬਰ ਵਾਲੀ ਇੱਕ ਟਾਟਾ ਸਿਏਰਾ ਕਾਰ ਵਿਧਾਨ ਸਭਾ ਦੇ ਗੇਟ ਨੰਬਰ 2 ਨੂੰ ਤੋੜ ਕੇ ਅੰਦਰ ਵੜ ਗਈ।
ਇਹ ਕਾਰ ਸਿੱਧੀ ਵਿਧਾਨ ਸਭਾ ਸਪੀਕਰ ਵਿਜੇਂਦਰ ਗੁਪਤਾ ਦੇ ਦਫ਼ਤਰ ਵੱਲ ਗਈ। ਉੱਥੇ ਕਾਰ ਵਿੱਚੋਂ ਉਤਰ ਕੇ ਉਸ ਵਿਅਕਤੀ ਨੇ ਦਫ਼ਤਰ ਦੇ ਪੋਰਚ ਕੋਲ ਫੁੱਲਾਂ ਦਾ ਇੱਕ ਗੁਲਦਸਤਾ ਰੱਖਿਆ ਅਤੇ ਫਿਰ ਉੱਥੋਂ ਵਾਪਸ ਚਲਾ ਗਿਆ। ਦਿੱਲੀ ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਵਾਰਦਾਤ ਵਿੱਚ ਵਰਤੀ ਗਈ ਕਾਰ ਵੀ ਬਰਾਮਦ ਕਰ ਲਈ ਹੈ।
ਇਹ ਵੀ ਪੜ੍ਹੋ- ਅਮਰੀਕਾ ਤੇ ਇਜ਼ਰਾਈਲ ਲਈ Big Surprise ! ਇਰਾਨ ਦੀ ਜੰਗ ਵਿਚਾਲੇ ਵੱਡੀ ਚਿਤਾਵਨੀ
ਹਾਲਾਂਕਿ ਜਾਂਚ ਦੌਰਾਨ ਮੌਕੇ ਤੋਂ ਕੋਈ ਹੋਰ ਸ਼ੱਕੀ ਵਸਤੂ ਨਹੀਂ ਮਿਲੀ ਹੈ, ਪਰ ਫ਼ਿਰ ਵੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਘਟਨਾ ਇਸ ਲਈ ਵੀ ਜ਼ਿਆਦਾ ਚਿੰਤਾਜਨਕ ਹੈ ਕਿਉਂਕਿ ਹਾਲ ਹੀ ਵਿੱਚ ਬਜਟ ਸੈਸ਼ਨ ਦੌਰਾਨ ਦਿੱਲੀ ਵਿਧਾਨ ਸਭਾ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਸਨ। ਅਧਿਕਾਰੀ ਇਸ ਨੂੰ ਇੱਕ "ਗੰਭੀਰ ਸੁਰੱਖਿਆ ਸੰਨ੍ਹ" ਵਜੋਂ ਦੇਖ ਰਹੇ ਹਨ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- 'ਗੁਆਚ ਗਈਆਂ ਹੋਰਮੁਜ਼ ਦੀਆਂ ਚਾਬੀਆਂ..!', ਟਰੰਪ ਦੀ ਧਮਕੀ ਦਾ ਇਰਾਨ ਨੇ ਦਿੱਤਾ ਕਰਾਰਾ ਜਵਾਬ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
