25 ਲੱਖ ਵਿਦਿਆਰਥੀਆਂ ਨੂੰ ਮਿਲਣਗੇ ਮੁਫ਼ਤ ਟੈਬਲੇਟ! UP ਕੈਬਨਿਟ ਨੇ ਦਿੱਤੀ ਹਰੀ ਝੰਡੀ
Tuesday, Apr 07, 2026 - 03:04 PM (IST)
ਲਖਨਊ : ਉੱਤਰ ਪ੍ਰਦੇਸ਼ ਦੀ ਯੋਗੀ ਆਦਿੱਤਿਆਨਾਥ ਸਰਕਾਰ ਨੇ ਸੂਬੇ ਦੇ ਵਿਦਿਆਰਥੀਆਂ ਨੂੰ ਡਿਜੀਟਲ ਤੌਰ 'ਤੇ ਮਜ਼ਬੂਤ ਬਣਾਉਣ ਲਈ ਇੱਕ ਵੱਡਾ ਕਦਮ ਚੁੱਕਿਆ ਹੈ। ਮੰਗਲਵਾਰ ਨੂੰ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ ਵਿੱਚ 25 ਲੱਖ ਮੁਫ਼ਤ ਟੈਬਲੇਟ ਵੰਡਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਵਿੱਤ ਮੰਤਰੀ ਸੁਰੇਸ਼ ਕੁਮਾਰ ਖੰਨਾ ਨੇ ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦਿਆਂ ਦੱਸਿਆ ਕਿ 'ਸਵਾਮੀ ਵਿਵੇਕਾਨੰਦ ਯੁਵਾ ਸ਼ਕਤੀਕਰਨ ਯੋਜਨਾ' ਦੇ ਤਹਿਤ ਇਹ ਟੈਬਲੇਟ ਮੁਫ਼ਤ ਵੰਡੇ ਜਾਣਗੇ।
ਇਹ ਵੀ ਪੜ੍ਹੋ - ਸਕੂਲੀ ਪੜ੍ਹਾਈ 'ਚ ਵੱਡਾ ਫੇਰਬਦਲ! 6ਵੀਂ ਤੋਂ 10ਵੀਂ ਜਮਾਤ ਤੱਕ ਹੁਣ ਪੜ੍ਹਨੀਆਂ ਪੈਣਗੀਆਂ 3 ਭਾਸ਼ਾਵਾਂ
ਦੂਜੇ ਪਾਸੇ ਸਰਕਾਰ ਨੇ ਇਨ੍ਹਾਂ ਦੀ ਖਰੀਦ ਲਈ ਬਜਟ ਵਿੱਚ ਪਹਿਲਾਂ ਹੀ ਲੋੜੀਂਦੇ ਫੰਡਾਂ ਦੀ ਵਿਵਸਥਾ ਕਰ ਲਈ ਸੀ। ਦੱਸ ਦੇਈਏ ਕਿ ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ ਵਿੱਚ ਕੁੱਲ 22 ਪ੍ਰਸਤਾਵ ਪੇਸ਼ ਕੀਤੇ ਗਏ, ਜਿਨ੍ਹਾਂ ਨੂੰ ਕੈਬਨਿਟ ਨੇ ਸਰਬਸੰਮਤੀ ਨਾਲ ਮਨਜ਼ੂਰੀ ਦੇ ਦਿੱਤੀ। ਟੈਬਲੇਟ ਖਾਸ ਤੌਰ 'ਤੇ ਉਨ੍ਹਾਂ ਵਿਦਿਆਰਥੀਆਂ ਨੂੰ ਦਿੱਤੇ ਜਾਣਗੇ, ਜੋ ਆਪਣੇ ਕੋਰਸਾਂ ਦੇ ਆਖਰੀ ਸਾਲ (Final Year) ਵਿੱਚ ਪੜ੍ਹ ਰਹੇ ਹਨ। ਲਾਭਪਾਤਰੀਆਂ ਵਿੱਚ ਹੇਠ ਲਿਖੇ ਖੇਤਰਾਂ ਦੇ ਵਿਦਿਆਰਥੀ ਸ਼ਾਮਲ ਹੋਣਗੇ...
ਇਹ ਵੀ ਪੜ੍ਹੋ - ਇਸ ਸੂਬੇ 'ਚ ਫੈਲੀ ਰਹੱਸਮਈ ਬੀਮਾਰੀ, 5 ਜਵਾਕਾਂ ਦੀ ਮੌਤ, ਮਚੀ ਹਫ਼ੜਾ-ਦਫ਼ੜੀ
. ਤਕਨੀਕੀ ਸਿੱਖਿਆ ਅਤੇ ਸਿਹਤ ਸਿੱਖਿਆ (ਮੈਡੀਕਲ) ਦੇ ਵਿਦਿਆਰਥੀ।
. ਹੁਨਰ ਵਿਕਾਸ ਸਿਖਲਾਈ ਅਤੇ ਉਦਯੋਗਿਕ ਸਿਖਲਾਈ ਸੰਸਥਾਵਾਂ (ITI) ਦੇ ਸਿਖਿਆਰਥੀ।
. ਉੱਚ ਸਿੱਖਿਆ ਸੰਸਥਾਵਾਂ ਵਿੱਚ ਪੜ੍ਹ ਰਹੇ ਨੌਜਵਾਨ।
. 'ਸੇਵਾ ਮਿੱਤਰ ਪੋਰਟਲ' 'ਤੇ ਰਜਿਸਟਰਡ ਹੁਨਰਮੰਦ ਨੌਜਵਾਨ।
ਇਹ ਵੀ ਪੜ੍ਹੋ - 11 ਰੁਪਏ ਮਹਿੰਗਾ ਹੋ ਗਿਆ ਪੈਟਰੋਲ-ਡੀਜ਼ਲ
ਹੁਣ ਤੱਕ ਦਾ ਅੰਕੜਾ
ਵਿੱਤ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਹੁਣ ਤੱਕ 60 ਲੱਖ ਸਮਾਰਟਫੋਨ ਅਤੇ ਟੈਬਲੇਟ ਵੰਡ ਚੁੱਕੀ ਹੈ। ਹੁਣ 25 ਲੱਖ ਹੋਰ ਟੈਬਲੇਟ ਵੰਡਣ ਦੀ ਪ੍ਰਕਿਰਿਆ ਜਲਦੀ ਹੀ ਸ਼ੁਰੂ ਕੀਤੀ ਜਾਵੇਗੀ ਤਾਂ ਜੋ ਵਿਦਿਆਰਥੀ ਆਪਣੀ ਪੜ੍ਹਾਈ ਅਤੇ ਰੁਜ਼ਗਾਰ ਦੀਆਂ ਤਿਆਰੀਆਂ ਵਿੱਚ ਤਕਨੀਕ ਦੀ ਮਦਦ ਲੈ ਸਕਣ। ਇਸ ਮੀਟਿੰਗ ਵਿੱਚ ਟਰਾਂਸਪੋਰਟ ਵਿਭਾਗ ਨਾਲ ਸਬੰਧਤ ਕਈ ਮਹੱਤਵਪੂਰਨ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਗਈ। ਸੂਬਾ ਸਰਕਾਰ ਨੇ ਜਨਤਕ-ਨਿੱਜੀ ਭਾਈਵਾਲੀ (ਪੀਪੀਪੀ) ਮਾਡਲ ਤਹਿਤ 49 ਨਵੇਂ ਬੱਸ ਸਟੈਂਡਾਂ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ, ਪਹਿਲੇ ਪੜਾਅ ਵਿੱਚ 23 ਬੱਸ ਅੱਡਿਆਂ ਲਈ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਕੀਤੀ ਜਾ ਚੁੱਕੀ ਹੈ।
ਇਹ ਵੀ ਪੜ੍ਹੋ - ਸ਼ਰਾਬ ਦੇ ਸ਼ੌਕੀਨ ਸਾਵਧਾਨ! ਹੁਣ ਬਿਨਾਂ QR ਕੋਡ ਨਹੀਂ ਵਿਕੇਗੀ ਬੋਤਲ, ਇਸ ਸੂਬੇ 'ਚ ਜਾਰੀ ਹੁਕਮ
ਮਾਣਭੱਤਾ ਵਧਾਉਣ ਦੇ ਪ੍ਰਸਤਾਵ ਨੂੰ ਪ੍ਰਵਾਨਗੀ
ਇਸ ਤੋਂ ਇਲਾਵਾ ਮੀਟਿੰਗ ਵਿੱਚ ਸਿੱਖਿਆਮਿੱਤਰਾਂ ਦਾ ਮਾਣਭੱਤਾ ਵਧਾ ਕੇ 18 ਹਜ਼ਾਰ ਰੁਪਏ ਅਤੇ ਪਾਰਟ-ਟਾਈਮ ਇੰਸਟ੍ਰਕਟਰਾਂ ਦਾ ਮਾਣਭੱਤਾ ਵਧਾ ਕੇ 17 ਹਜ਼ਾਰ ਰੁਪਏ ਕਰਨ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ ਗਈ। ਉੱਤਰ ਪ੍ਰਦੇਸ਼ ਦੇ ਮੁੱਢਲੇ ਸਿੱਖਿਆ ਮੰਤਰੀ ਸੰਦੀਪ ਸਿੰਘ ਨੇ ਐਲਾਨ ਕੀਤਾ ਕਿ ਸਿੱਖਿਆ ਮਿੱਤਰਾਂ ਅਤੇ ਇੰਸਟ੍ਰਕਟਰਾਂ ਲਈ ਵਧਿਆ ਹੋਇਆ ਮਾਣਭੱਤਾ 1 ਮਈ ਤੋਂ ਸ਼ੁਰੂ ਕੀਤਾ ਜਾਵੇਗਾ। ਉੱਤਰ ਪ੍ਰਦੇਸ਼ ਦੇ ਲੱਖਾਂ ਸਿੱਖਿਆ ਮਿੱਤਰ ਲੰਬੇ ਸਮੇਂ ਤੋਂ ਇਸ ਫੈਸਲੇ ਦੀ ਉਡੀਕ ਕਰ ਰਹੇ ਹਨ। ਰਾਜ ਵਿੱਚ 1,42,929 ਸਿੱਖਿਆ ਮਿੱਤਰ ਹਨ, ਜਦੋਂ ਕਿ ਇਸ ਸਮੇਂ ਰਾਜ ਵਿੱਚ 24,717 ਇੰਸਟ੍ਰਕਟਰ ਕੰਮ ਕਰ ਰਹੇ ਹਨ। ਉੱਤਰ ਪ੍ਰਦੇਸ਼ ਸਰਕਾਰ "ਇੱਕ ਜ਼ਿਲ੍ਹਾ, ਇੱਕ ਮੈਡੀਕਲ ਕਾਲਜ" ਯੋਜਨਾ ਦੇ ਤਹਿਤ ਬਲੀਆ ਵਿੱਚ ਇੱਕ ਮੈਡੀਕਲ ਕਾਲਜ ਬਣਾਏਗੀ। ਇਹ ਕਾਲਜ ਜੇਲ੍ਹ ਵਿਭਾਗ ਦੀ ਮਾਲਕੀ ਵਾਲੀ ਜ਼ਮੀਨ 'ਤੇ ਖੋਲ੍ਹਿਆ ਜਾਵੇਗਾ।
ਇਹ ਵੀ ਪੜ੍ਹੋ - ਸਕੂਲਾਂ 'ਚ Mobile Phone Ban: ਦੁਨੀਆ ਭਰ ਦੇ 58% ਦੇਸ਼ਾਂ ਨੇ ਲਗਾਈਆਂ ਪਾਬੰਦੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
