ਹਿਮਾਚਲ ਵਿਚ ਮਿਲਿਆ ਪਾਕਿਸਤਾਨੀ ਗੁਬਾਰਾ, ਪੁਲਸ ਨੇ ਸ਼ੁਰੂ ਕੀਤੀ ਜਾਂਚ
Sunday, Apr 12, 2026 - 12:22 AM (IST)
ਸ਼ਾਹਤਲਾਈ, (ਹਿਮਲ)- ਜ਼ਿਲੇ ਦੇ ਥਾਣਾ ਸ਼ਾਹਤਲਾਈ ਅਧੀਨ ਬਲੋਹ ਪਿੰਡ ਵਿਚ ਸ਼ਨੀਵਾਰ ਸਵੇਰੇ ਇਕ ਸ਼ੱਕੀ ਗੁਬਾਰਾ ਮਿਲਣ ਨਾਲ ਖੇਤਰ ਵਿਚ ਹਲਚਲ ਮਚ ਗਈ। ਗੁਬਾਰੇ ’ਤੇ ਉਰਦੂ ਭਾਸ਼ਾ ਵਿਚ ਲਿਖਾਈ ਦੇ ਨਾਲ ਅੰਗਰੇਜ਼ੀ ਵਿਚ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਲਿਖਿਆ ਪਾਇਆ ਗਿਆ, ਜਿਸ ਤੋਂ ਬਾਅਦ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੁਲਸ ਨੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਸਥਾਨਕ ਨਿਵਾਸੀ ਰਤਨ ਚੰਦ ਸਵੇਰੇ ਆਪਣੇ ਖੇਤਾਂ ਵੱਲ ਗਏ ਸਨ। ਇਸ ਦੌਰਾਨ ਉਨ੍ਹਾਂ ਦੀ ਨਜ਼ਰ ਖੇਤ ਵਿਚ ਪਏ ਇਕ ਗੁਬਾਰੇ ’ਤੇ ਪਈ। ਕੋਲ ਜਾ ਕੇ ਦੇਖਣ ’ਤੇ ਗੁਬਾਰੇ ਉੱਤੇ ਪਾਕਿਸਤਾਨ ਨਾਲ ਸਬੰਧਤ ਲਿਖਾਈ ਦੇਖ ਕੇ ਉਨ੍ਹਾਂ ਨੇ ਇਸ ਨੂੰ ਸ਼ੱਕੀ ਮੰਨਦੇ ਹੋਏ ਤੁਰੰਤ ਹੋਰ ਪਿੰਡ ਵਾਸੀਆਂ ਨੂੰ ਸੂਚਿਤ ਕੀਤਾ। ਦੇਖਦੇ ਹੀ ਦੇਖਦੇ ਮੌਕੇ ’ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਮਾਮਲੇ ਦੀ ਸੂਚਨਾ ਮਿਲਦੇ ਹੀ ਸ਼ਾਹਤਲਾਈ ਪੁਲਸ ਟੀਮ ਤੁਰੰਤ ਮੌਕੇ ’ਤੇ ਪਹੁੰਚੀ ਅਤੇ ਗੁਬਾਰੇ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਲਈ ਭੇਜ ਦਿੱਤਾ।
