ਹਾਈ ਕੋਰਟ ਨੇ ਸ਼ਸ਼ੀ ਥਰੂਰ ਨੂੰ ਭੇਜਿਆ ਨੋਟਿਸ, ਜਾਣੋ ਕੀ ਹੈ ਪੂਰਾ ਮਾਮਲਾ
Tuesday, May 20, 2025 - 01:00 PM (IST)

ਨਵੀਂ ਦਿੱਲੀ- ਦਿੱਲੀ ਹਾਈ ਕੋਰਟ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇਤਾ ਰਾਜੀਵ ਚੰਦਰਸ਼ੇਖਰ ਦੀ ਉਸ ਪਟੀਸ਼ਨ 'ਤੇ ਸ਼ਸ਼ੀ ਥਰੂਰ ਦਾ ਜਵਾਬ ਮੰਗਿਆ ਹੈ, ਜਿਸ 'ਚ ਭਾਜਪਾ ਆਗੂ ਨੇ ਕਾਂਗਰਸ ਸੰਸਦ ਮੈਂਬਰ ਖ਼ਿਲਾਫ਼ ਮਾਣਹਾਣੀ ਦੀ ਸ਼ਿਕਾਇਤ ਖਾਰਜ ਕੀਤੇ ਜਾਣ ਨੂੰ ਚੁਣੌਤੀ ਦਿੱਤੀ ਹੈ। ਜੱਜ ਰਵਿੰਦਰ ਡੁਡੇਜਾ ਨੇ ਮੈਜਿਸਟ੍ਰੇਟ ਅਦਾਲਤ ਦੇ ਚਾਰ ਫਰਵਰੀ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਵਾਲੀ ਚੰਦਰਸ਼ੇਖਰ ਦੀ ਸੋਧ ਪਟੀਸ਼ਨ 'ਤੇ ਨੋਟਿਸ ਜਾਰੀ ਕਰਦੇ ਹੋਏ ਕਿਹਾ ਕਿ ਇਸ ਫ਼ੈਸਲੇ 'ਤੇ ਵਿਚਾਰ ਕਰਨ ਦੀ ਲੋੜ ਹੈ। ਚੰਦਰਸ਼ੇਖਰ ਨੇ ਦੋਸ਼ ਲਗਾਇਆ ਕਿ ਥਰੂਰ ਨੇ ਰਾਸ਼ਟਰੀ ਟੈਲੀਵਿਜ਼ਨ 'ਤੇ ਝੂਠੇ ਅਤੇ ਅਪਮਾਨਜਨਕ ਬਿਆਨ ਦੇ ਕੇ ਉਨ੍ਹਾਂ ਨੂੰ ਬਿਆਨ ਕੀਤਾ ਕਿ ਭਾਜਪਾ ਨੇਤਾ ਨੇ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਤਿਰੁਵਨੰਤਪੁਰਮ ਚੋਣ ਖੇਤਰ 'ਚ ਵੋਟਰਾਂ ਨੂੰ ਰਿਸ਼ਵਤ ਦਿੱਤੀ।
ਇਹ ਵੀ ਪੜ੍ਹੋ : ਸਕੂਲਾਂ 'ਚ ਹੋ ਗਈਆਂ ਛੁੱਟੀਆਂ ! ਅੱਗ ਵਰ੍ਹਾਊ ਗਰਮੀ ਦੌਰਾਨ ਪ੍ਰਸ਼ਾਸਨ ਨੇ ਲਿਆ ਫ਼ੈਸਲਾ
ਚੰਦਰਸ਼ੇਖਰ ਅਨੁਸਾਰ ਥਰੂਰ ਨੇ ਇਹ ਦੋਸ਼ ਉਨ੍ਹਾਂ ਦੇ ਮਾਣ-ਸਨਮਾਨ ਨੂੰ ਘੱਟ ਕਰਨ ਅਤੇ ਪਿਛਲੀਆਂ ਆਮ ਚੋਣਾਂ ਦੇ ਨਤੀਜੇ ਨੂੰ ਪ੍ਰਭਾਵਿਤ ਕਰਨ ਦੇ ਇਰਾਦੇ ਨਾਲ ਲਗਾਏ ਸਨ, ਜਦੋਂ ਕਿ ਉਨ੍ਹਾਂ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਇਹ ਬਿਆਨ ਝੂਠੇ ਸਨ।'' ਸੁਣਵਾਈ ਦੌਰਾਨ ਚੰਦਰਸ਼ੇਖਰ ਵਲੋਂ ਪੇਸ਼ ਸੀਨੀਅਰ ਵਕੀਲ ਨੇ ਕਿਹਾ ਕਿ ਹੇਠਲੀ ਅਦਾਲਤ ਨੇ ਸਬੂਤਾਂ ਨੂੰ ਨਜ਼ਰਅੰਦਾਜ ਕਰ ਕੇ ਇਹ ਫ਼ੈਸਲਾ ਸੁਣਾਇਆ ਕਿ ਮਾਣਹਾਣੀ ਦਾ ਕੋਈ ਮਾਮਲਾ ਨਹੀਂ ਬਣਦਾ। ਵਧੀਕ ਮੁੱਖ ਨਿਆਂਇਕ ਮੈਜਿਸਟਰੇਟ ਪਾਰਸ ਦਲਾਲ ਨੇ ਚਾਰ ਫਰਵਰੀ ਨੂੰ ਥਰੂਰ ਨੂੰ ਤਲਬ ਕਰਨ ਤੋਂ ਇਨਕਾਰ ਕਰਦੇ ਹੋਏ ਕਿਹਾ ਸੀ ਕਿ ਪਹਿਲੀ ਨਜ਼ਰ ਸ਼ਿਕਾਇਤ 'ਚ ਮਾਣਹਾਨੀ ਦੀ ਕੋਈ ਗੱਲ ਨਹੀਂ ਪਾਈ ਗਈ। ਮਾਮਲੇ ਦੀ ਅਗਲੀ ਸੁਣਵਾਈ 16 ਸਤੰਬਰ ਨੂੰ ਕੀਤੀ ਜਾਵੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e