ਉਜ਼ਬੇਕਿਸਤਾਨ ਕਫ਼ ਸਿਰਪ ਕਾਂਡ: ਸੁਪਰੀਮ ਕੋਰਟ ਨੇ ਫਾਰਮਾ ਕੰਪਨੀ ਨੂੰ ਪਾਈ ਝਾੜ
Friday, Feb 20, 2026 - 03:27 AM (IST)
ਨਵੀਂ ਦਿੱਲੀ - ਸੁਪਰੀਮ ਕੋਰਟ ਨੇ ਉਸ ਫਾਰਮਾਸਿਊਟੀਕਲ ਕੰਪਨੀ ਨੂੰ ਸਵਾਲ ਕੀਤਾ, ਜਿਸ ਦੇ ਕਫ਼ ਸਿਰਪ ਕਾਰਨ ਉਜ਼ਬੇਕਿਸਤਾਨ ’ਚ ਕਥਿਤ ਤੌਰ ’ਤੇ 18 ਤੋਂ ਵੱਧ ਬੱਚਿਆਂ ਦੀ ਮੌਤ ਹੋਈ ਸੀ। ਅਦਾਲਤ ਨੇ ਕਿਹਾ, “ਕੀ ਤੁਹਾਨੂੰ ਪਤਾ ਹੈ ਕਿ ਇਸ ਨਾਲ ਦੇਸ਼ ਦੇ ਅਕਸ ਨੂੰ ਕਿੰਨਾ ਨੁਕਸਾਨ ਹੋਇਆ ਹੈ?’’
ਚੀਫ ਜਸਟਿਸ ਸੂਰਿਆਕਾਂਤ, ਜਸਟਿਸ ਜੋਏਮਾਲਿਆ ਬਾਗਚੀ ਅਤੇ ਜਸਟਿਸ ਵਿਪੁਲ ਐੱਮ. ਪੰਚੋਲੀ ਦੀ ਬੈਂਚ ਨੇ ਕੰਪਨੀ ਅਤੇ ਉਸ ਦੇ ਕੁਝ ਅਧਿਕਾਰੀਆਂ ਦੇ ਖ਼ਿਲਾਫ਼ ਜਾਰੀ ਕੀਤੇ ਗਏ ਸੰਮਨਾਂ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ। ਕੰਪਨੀ ਅਤੇ ਉਸ ਦੇ ਅਧਿਕਾਰੀਆਂ ’ਤੇ ਮਿਆਰ ਰਹਿਤ ਦਵਾਈਆਂ ਦੇ ਨਿਰਮਾਣ ਅਤੇ ਵਿਕਰੀ ਕਰਨ ਦੇ ਕਈ ਦੋਸ਼ ਸਨ।
ਬੈਂਚ ਨੇ ਇਹ ਵੀ ਕਿਹਾ ਕਿ ਸਿਰਫ਼ ਪੈਸਿਆਂ ਲਈ ਇਸ ਤਰ੍ਹਾਂ ਦਾ ਕੰਮ ਕਰਨਾ ਦੇਸ਼ ਦੇ ਅਕਸ ਲਈ ਨੁਕਸਾਨਦੇਹ ਹੈ। ਕੰਪਨੀ ਦੇ ਵਕੀਲ ਨੇ ਕਿਹਾ ਕਿ ਰਿਕਾਰਡ ’ਚ ਅਜਿਹਾ ਕੁਝ ਨਹੀਂ ਹੈ ਜਿਸ ਨਾਲ ਮੌਤ ਦਾ ਪਤਾ ਲੱਗਦਾ ਹੋਵੇ। ਅਦਾਲਤ ਨੇ ਮਾਮਲੇ ’ਚ ਇਲਾਹਾਬਾਦ ਹਾਈ ਕੋਰਟ ਦੇ ਫੈਸਲੇ ’ਚ ਦਖ਼ਲ ਨਾ ਦੇਣ ਦਾ ਫੈਸਲਾ ਕੀਤਾ।
