ਸੰਸਦ ’ਚ ਆਵਾਰਾ ਕੁੱਤਾ ਲਿਆਉਣ ਦਾ ਮਾਮਲਾ, ਰੇਣੂਕਾ ਚੌਧਰੀ ਨੂੰ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਦਾ ਨੋਟਿਸ
Monday, Feb 16, 2026 - 10:34 AM (IST)
ਨਵੀਂ ਦਿੱਲੀ- ਕਾਂਗਰਸ ਨੇਤਾ ਅਤੇ ਰਾਜ ਸਭਾ ਮੈਂਬਰ ਰੇਣੁਕਾ ਚੌਧਰੀ ਨੂੰ ਆਪਣੀ ਕਾਰ ’ਚ ਇਕ ਆਵਾਰਾ ਕੁੱਤੇ ਨੂੰ ਸੰਸਦ ਕੰਪਲੈਕਸ ’ਚ ਲਿਆਉਣ ਅਤੇ ਸੰਸਦ ਮੈਂਬਰਾਂ ਵਿਰੁੱਧ ਇਤਰਾਜ਼ਯੋਗ ਟਿੱਪਣੀ ਕਰਨ ਦੇ ਦੋਸ਼ ਵਿਚ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਦਾ ਨੋਟਿਸ ਦਿੱਤਾ ਗਿਆ ਹੈ। ਸੂਤਰਾਂ ਅਨੁਸਾਰ, ਰਾਜ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਨੇ ਚੌਧਰੀ ਵਿਰੁੱਧ ਇਕ ਸ਼ਿਕਾਇਤ ਦਾ ਨੋਟਿਸ ਲਿਆ ਹੈ ਅਤੇ 23 ਫਰਵਰੀ ਤੱਕ ਦੋਸ਼ਾਂ ਦਾ ਜਵਾਬ ਦੇਣ ਲਈ ਕਿਹਾ ਹੈ।
ਸੰਸਦ ਦੇ ਪਿਛਲੇ ਸਰਦ ਰੁੱਤ ਸੈਸ਼ਨ ਦੌਰਾਨ, 1 ਦਸੰਬਰ ਨੂੰ ਰੇਣੁਕਾ ਚੌਧਰੀ ਆਵਾਰਾ ਕੁੱਤੇ ਨੂੰ ਆਪਣੀ ਕਾਰ ’ਚ ਸੰਸਦ ਲੈ ਕੇ ਆਈ ਸੀ ਅਤੇ ਜਦੋਂ ਕੁਝ ਮੈਂਬਰਾਂ ਨੇ ਇਤਰਾਜ਼ ਪ੍ਰਗਟਾਇਆ, ਤਾਂ ਉਨ੍ਹਾਂ ਨੇ ਕਥਿਤ ਤੌਰ ’ਤੇ ਕਿਹਾ ਸੀ ਕਿ ‘ਅੰਦਰ ਬੈਠੇ ਲੋਕ ਵੱਢਦੇ ਹਨ, ਕੁੱਤੇ ਨਹੀਂ।’ ਸੂਤਰਾਂ ਨੇ ਦੱਸਿਆ ਕਿ ਭਾਜਪਾ ਸੰਸਦ ਮੈਂਬਰ ਬ੍ਰਿਜਲਾਲ ਅਤੇ ਇੰਦੂ ਬਾਲਾ ਗੋਸਵਾਮੀ ਨੇ ਚੌਧਰੀ ਵਿਰੁੱਧ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਦਾ ਨੋਟਿਸ ਦਿੱਤਾ, ਜਿਸ ਨੂੰ ਰਾਜ ਸਭਾ ਦੇ ਚੇਅਰਮੈਨ ਨੇ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਭੇਜ ਦਿੱਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Related News
ਜੂਸ ਦੇ ਨਾਂ 'ਤੇ ਦੇਸ਼ ਨੂੰ ਪਿਲਾਇਆ ਜਾ ਰਿਹਾ 'ਜ਼ਹਿਰ'! ਰਾਘਵ ਚੱਢਾ ਨੇ ਸੰਸਦ 'ਚ ਝੂਠੇ ਇਸ਼ਤਿਹਾਰਾਂ ਦਾ ਚੁੱਕਿਆ ਮੁੱਦਾ
