ਕੋਰਟ ਨੇ ਉਮਰ ਕੈਦ ’ਚ ਬਦਲੀ ਮੌਤ ਦੀ ਸਜ਼ਾ, ਕਿਹਾ- ਜੱਜ ਨੂੰ ‘ਖੂਨ ਦਾ ਪਿਆਸਾ’ ਨਹੀਂ ਹੋਣਾ ਚਾਹੀਦਾ

Friday, Aug 08, 2025 - 03:36 PM (IST)

ਕੋਰਟ ਨੇ ਉਮਰ ਕੈਦ ’ਚ ਬਦਲੀ ਮੌਤ ਦੀ ਸਜ਼ਾ, ਕਿਹਾ- ਜੱਜ ਨੂੰ ‘ਖੂਨ ਦਾ ਪਿਆਸਾ’ ਨਹੀਂ ਹੋਣਾ ਚਾਹੀਦਾ

ਕੋਲਕਾਤਾ- ਕਲਕੱਤਾ ਹਾਈ ਕੋਰਟ ਦੀ ਜਲਪਾਈਗੁੜੀ ਸਰਕਿਟ ਬੈਂਚ ਨੇ ਆਪਣੇ ਮਾਮੇ ਦੇ ਕਤਲ ਦੇ ਦੋਸ਼ੀ ਵਿਅਕਤੀ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ’ਚ ਬਦਲਣ ਦਾ ਹੁਕਮ ਦਿੰਦੇ ਹੋਏ ਟਿੱਪਣੀ ਕੀਤੀ ਕਿ ਜੱਜਾਂ ਨੂੰ ਕਦੇ ਵੀ ‘ਖੂਨ ਦਾ ਪਿਆਸਾ’ ਨਹੀਂ ਹੋਣਾ ਚਾਹੀਦਾ। ਜਸਟਿਸ ਸਬਿਅਸਾਚੀ ਭੱਟਾਚਾਰੀਆ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਸਮਾਜ ਦਾ ਵਿਕਾਸ ਸਜ਼ਾ ਦੇਣ ਦੇ ਬਦਲੇ ਸੁਧਾਰਾਤਮਕ ਦ੍ਰਿਸ਼ਟੀਕੋਣ ਵੱਲ ਰਿਹਾ ਹੈ, ਨਾ ਕਿ ਸਜ਼ਾਯੋਗ ਦ੍ਰਿਸ਼ਟੀਕੋਣ ਵੱਲ। ਉਨ੍ਹਾਂ ਕਿਹਾ, ‘‘ਸਜ਼ਾ ਦੇ ਤਿੰਨ ਪ੍ਰਮੁੱਖ ਥੰਮ੍ਹ ਹਨ- ਸਜ਼ਾ, ਨਿਪਟਾਰਾ ਅਤੇ ਸੁਧਾਰ। ਜਿੱਥੇ ਨਿਪਟਾਰਾ ਅਜੇ ਵੀ ਇਕ ਉੱਚਿਤ ਕਦਮ ਵਜੋਂ ਜਾਇਜ਼ ਹੈ, ਉੱਥੇ ਹੀ ਭਾਰਤ ਅਤੇ ਹੋਰ ਥਾਵਾਂ ’ਤੇ ਆਧੁਨਿਕ ਅਪਰਾਧਿਕ ਨਿਆਂ-ਸ਼ਾਸਤਰ ’ਚ ਸਜ਼ਾ ਦੀ ਥਾਂ ਹੌਲੀ-ਹੌਲੀ ਸਜ਼ਾ ਦਾ ਸੁਧਾਰਾਤਮਕ ਪਹਿਲੂ ਲੈਣ ਲੱਗਾ ਹੈ।’’

ਜੱਜ ਭੱਟਾਚਾਰੀਆ ਨੇ ਭਾਰਤੀ ਦੰਡਾਵਲੀ ਦੀ ਧਆਰਾ 396 (ਕਤਲ ਨਾਲ ਡਕੈਤੀ) ਦੇ ਅਧੀਨ ਦਰਜ ਮਾਮਲੇ 'ਚ ਜਲਪਾਈਗੁੜੀ ਸੈਸ਼ਨ ਅਦਾਤ ਵਲੋਂ ਆਫਤਾਬ ਆਲਮ ਨੂੰ ਸੁਣਵਾਈ ਗਈ ਮੌਤ ਦੀ ਸਜ਼ਾ ਨੂੰ ਉਮਰ ਕੈਦ 'ਚ ਬਦਲ ਦਿੱਤਾ, ਜਿਸ 'ਚ 20 ਸਾਲ ਤੱਕ ਸਮੇਂ ਤੋਂ ਪਹਿਲਾਂ ਰਿਹਾਈ ਦਾ ਉਦੋਂ ਤੱਕ ਕੋਈ ਵਿਕਲਪ ਨਹੀਂ ਹੋਵੇਗਾ, ਜਦੋਂ ਤੱਕ ਕਿ ਅਜਿਹੀਆਂ ਅਸਾਧਾਰਨ ਸਥਿਤੀਆਂ ਨਾ ਬਣਨ, ਜਿਨ੍ਹਾਂ ਨਾਲ ਸੰਬੰਧਤ ਅਦਾਲਤ ਸੰਤੁਸ਼ਟ ਨਾ ਹੋਵੇ। ਜੱਜ ਭੱਟਾਚਾਰੀਆ ਨੇ ਕਿਹਾ,''ਜੱਜਾਂ ਨੂੰ ਕਦੇ ਵੀ ਖੂਨ ਦਾ ਪਿਆਸਾ ਨਹੀਂ ਹੋਣਾ ਚਾਹੀਦਾ ਕਾਤਲਾਂ ਨੂੰ ਫਾਂਸੀ ਦੇਣਾ ਉਨ੍ਹਾਂ ਲਈ ਕਦੇ ਚੰਗਾ ਨਹੀਂ ਰਿਹਾ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News