ਮੰਦਰ ਦਾ ਪੈਸਾ ਭਗਵਾਨ ਦਾ, ਬੈਂਕਾਂ ਨੂੰ ਬਚਾਉਣ ਲਈ ਨਹੀਂ ਵਰਤਿਆ ਦਾ ਸਕਦਾ : ਸੁਪਰੀਮ ਕੋਰਟ

Saturday, Dec 06, 2025 - 03:04 PM (IST)

ਮੰਦਰ ਦਾ ਪੈਸਾ ਭਗਵਾਨ ਦਾ, ਬੈਂਕਾਂ ਨੂੰ ਬਚਾਉਣ ਲਈ ਨਹੀਂ ਵਰਤਿਆ ਦਾ ਸਕਦਾ : ਸੁਪਰੀਮ ਕੋਰਟ

ਨਵੀਂ ਦਿੱਲੀ (ਭਾਸ਼ਾ) - ਸੁਪਰੀਮ ਕੋਰਟ ਨੇ ਸ਼ੁੱਕਰਵਾਰ ਇਕ ਮਾਮਲੇ ਦੀ ਸੁਣਵਾਈ ਕਰਦੇ ਹੋਏ ਟਿੱਪਣੀ ਕੀਤੀ ਕਿ ਕਿਸੇ ਮੰਦਰ ਨਾਲ ਸਬੰਧਤ ਪੈਸਿਆਂ ਦੀ ਵਰਤੋਂ ਵਿੱਤੀ ਸੰਕਟ ਤੋਂ ਪੀੜਤ ਕਿਸੇ ਸਹਿਕਾਰੀ ਬੈਂਕਾਂ ਨੂੰ ਬਚਾਉਣ ਲਈ ਨਹੀਂ ਕੀਤੀ ਜਾ ਸਕਦੀ। ਚੀਫ਼ ਜਸਟਿਸ ਸੂਰਿਆਕਾਂਤ ਤੇ ਜਸਟਿਸ ਜੋਇਮਲਿਆ ਬਾਗਚੀ ਦੇ ਬੈਂਚ ਨੇ ਕੁਝ ਸਹਿਕਾਰੀ ਬੈਂਕਾਂ ਵੱਲੋਂ ਦਾਇਰ ਅਪੀਲ ਦੀ ਸੁਣਵਾਈ ਦੌਰਾਨ ਇਹ ਸਪੱਸ਼ਟ ਬਿਅਾਨੀ ਕੀਤੀ। ਅਪੀਲ ’ਚ ਕੇਰਲ ਹਾਈ ਕੋਰਟ ਵੱਲੋਂ ਬੈਂਕਾਂ ਨੂੰ ਤਿਰੂਨੇਲੀ ਮੰਦਰ ਦੇਵਸਵਮ ਕੋਲ ਜਮ੍ਹਾ ਰਕਮਾਂ ਵਾਪਸ ਕਰਨ ਦੇ ਨਿਰਦੇਸ਼ ਦੇਣ ਦੇ ਹੁਕਮ ਨੂੰ ਚੁਣੌਤੀ ਦਿੱਤੀ ਗਈ ਹੈ।

ਪੜ੍ਹੋ ਇਹ ਵੀ - ਫਿਰ ਗਰਭਵਤੀ ਹੋਈ ਸੀਮਾ ਹੈਦਰ! 6ਵੀਂ ਵਾਰ ਬਣੇਗੀ ਮਾਂ, ਯੂਟਿਊਬ 'ਤੇ ਕਿਹਾ ਹੁਣ ਅਸੀਂ...

ਸੁਣਵਾਈ ਦੌਰਾਨ ਜਸਟਿਸ ਸੂਰਿਆਕਾਂਤ ਨੇ ਪੁੱਛਿਆ ਕਿ ਕੀ ਤੁਸੀਂ ਬੈਂਕਾਂ ਨੂੰ ਬਚਾਉਣ ਲਈ ਮੰਦਰ ਦੇ ਫੰਡਾਂ ਦੀ ਵਰਤੋਂ ਕਰਨਾ ਚਾਹੁੰਦੇ ਹੋ? ਇਹ ਨਿਰਦੇਸ਼ ਦੇਣ ’ਚ ਕੀ ਗਲਤ ਹੈ ਕਿ ਮੰਦਰ ਦੇ ਪੈਸਿਆਂ ਨੂੰ ਇਕ ਸੰਕਟ ਪੀੜਤ ਸਹਿਕਾਰੀ ਬੈਂਕ ’ਚ ਰੱਖਣ ਦੀ ਬਜਾਏ ਇਕ ਵਿੱਤੀ ਪੱਖੋਂ ਮਜ਼ਬੂਤ ​​ਰਾਸ਼ਟਰੀਕ੍ਰਿਤ ਬੈਂਕ ’ਚ ਜਮ੍ਹਾ ਕੀਤਾ ਜਾਵੇ ਜੋ ਵੱਧ ਤੋਂ ਵੱਧ ਵਿਆਜ ਦੀ ਪੇਸ਼ਕਸ਼ ਕਰ ਸਕਦਾ ਹੈ? ਜਸਟਿਸ ਸੂਰਿਆਕਾਂਤ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਮੰਦਰ ਦਾ ਪੈਸਾ ਭਗਵਾਨ ਦਾ ਹੈ। ਇਸ ਲਈ ਇਸ ਦੀ ਵਰਤੋਂ ਮੰਦਰ ਦੇ ਹਿੱਤਾਂ ਲਈ ਕੀਤੀ ਜਾਣੀ ਚਾਹੀਦੀ ਹੈ। ਇਹ ਪੈਸਾ ਕਿਸੇ ਵੀ ਸਹਿਕਾਰੀ ਬੈਂਕ ਲਈ ਆਮਦਨ ਜਾਂ ਰੋਜ਼ੀ-ਰੋਟੀ ਦਾ ਸੋਮਾ ਨਹੀਂ ਬਣ ਸਕਦਾ।

ਪੜ੍ਹੋ ਇਹ ਵੀ - ਸਾਲ 2026 'ਚ ਇਨ੍ਹਾਂ ਰਾਸ਼ੀ ਵਾਲਿਆਂ 'ਤੇ ਚੱਲੇਗੀ ਸਾੜ ਸਤੀ ਤੇ ਢਾਈਆ, ਸ਼ਨੀਦੇਵ ਲੈਣਗੇ ਅਗਨੀ ਪ੍ਰੀਖਿਆ

ਮਾਨੰਥਵਾਦੀ ਸਹਿਕਾਰੀ ਅਰਬਨ ਸੋਸਾਇਟੀ ਲਿਮਟਿਡ ਤੇ ਥਿਰੂਨੇਲੀ ਸਰਵਿਸ ਸਹਿਕਾਰੀ ਬੈਂਕ ਲਿਮਟਿਡ ਨੇ ਹਾਈ ਕੋਰਟ ਦੇ ਹੁਕਮ ਨੂੰ ਚੁਣੌਤੀ ਦਿੰਦੇ ਹੋਏ ਸੁਪਰੀਮ ਕੋਰਟ ’ਚ ਪਟੀਸ਼ਨਾਂ ਦਾਇਰ ਕੀਤੀਆਂ ਸਨ। ਹਾਈ ਕੋਰਟ ਨੇ 5 ਸਹਿਕਾਰੀ ਬੈਂਕਾਂ ਨੂੰ ਦੇਵਸਵਮ ਦੇ ਫਿਕਸਡ ਡਿਪਾਜ਼ਿਟ ਬੰਦ ਕਰਨ ਤੋਂ ਦੋ ਮਹੀਨਿਆਂ ਦੇ ਅੰਦਰ ਪੂਰੀ ਰਕਮ ਵਾਪਸ ਕਰਨ ਦੇ ਨਿਰਦੇਸ਼ ਦਿੱਤੇ ਸਨ ਕਿਉਂਕਿ ਬੈਂਕਾਂ ਨੇ ਵਾਰ-ਵਾਰ ਪਰਿਪੱਕਤਾ ਪ੍ਰਾਪਤ ਜਮ੍ਹਾ ਰਾਸ਼ੀ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

ਪੜ੍ਹੋ ਇਹ ਵੀ - ਵਾਹ! ਸੂਬੇ ਦੇ Malls ਤੇ ਮੈਟਰੋ ਸਟੇਸ਼ਨਾਂ ’ਤੇ ਵਿਕੇਗੀ ਸ਼ਰਾਬ, ਸਰਕਾਰੀ ਏਜੰਸੀਆਂ ਖੋਲ੍ਹਣਗੀਆਂ ਦੁਕਾਨਾਂ!


author

rajwinder kaur

Content Editor

Related News