ਹਾਈ ਕੋਰਟ ਦਾ ਫ਼ੈਸਲਾ : ਭਾਵੇਂ ਪਾਰਟਨਰ ਦਾ ਧਰਮ ਵੱਖ ਕਿਉਂ ਨਾ ਹੋਵੇ, ਲਿਵ-ਇਨ ’ਚ ਰਹਿਣ ਦਾ ਅਧਿਕਾਰ

09/07/2023 11:17:27 AM

ਪ੍ਰਯਾਗਰਾਜ- ਲਿਵ-ਇਨ ਰਿਲੇਸ਼ਨ ਵਿਚ ਰਹਿ ਰਹੇ ਜੋੜੇ ਨੂੰ ਲੈ ਕੇ ਇਲਾਹਾਬਾਦ ਹਾਈ ਕੋਰਟ ਨੇ ਵੱਡਾ ਫ਼ੈਸਲਾ ਸੁਣਾਇਆ ਹੈ। ਹਾਈ ਕੋਰਟ ਨੇ ਕਿਹਾ ਹੈ ਕਿ ਜੇਕਰ ਬੱਚੇ ਆਪਣੇ ਪਾਰਟਨਰ ਨਾਲ ਲਿਵ-ਇਨ ਰਿਲੇਸ਼ਨਸ਼ਿਪ ’ਚ ਰਹਿ ਰਹੇ ਹਨ ਤਾਂ ਉਨ੍ਹਾਂ ਦੇ ਮਾਤਾ-ਪਿਤਾ ਇਸ ’ਚ ਦਖ਼ਲ ਨਹੀਂ ਦੇ ਸਕਦੇ, ਭਾਵੇਂ ਧਰਮ ਵੱਖਰਾ ਕਿਉਂ ਨਾ ਹੋਵੇ। ਇਸ ਦੇ ਨਾਲ ਹੀ ਅਦਾਲਤ ਨੇ ਕਿਹਾ ਹੈ ਕਿ ਧਮਕੀਆਂ ਦੇ ਮਾਮਲੇ ’ਚ ਲਾਈਵ ’ਚ ਰਹਿਣ ਵਾਲੇ ਅੰਤਰਜਾਤੀ ਜੋੜੇ ਨੂੰ ਪੁਲਸ ਸੁਰੱਖਿਆ ਮੁਹੱਈਆ ਕਰਵਾਈ ਜਾਵੇ।

ਇਹ ਵੀ ਪੜ੍ਹੋ : ਤੇਜ਼ਾਬ ਨਾਲ ਹਮਲਾ ਸਭ ਤੋਂ ਗੰਭੀਰ ਅਪਰਾਧਾਂ 'ਚੋਂ ਇਕ : ਹਾਈ ਕੋਰਟ

ਇਕ ਮਾਮਲੇ ਦੀ ਸੁਣਵਾਈ ਕਰ ਰਹੇ ਜਸਟਿਸ ਸੁਰਿੰਦਰ ਸਿੰਘ-1 ਦੇ ਬੈਂਚ ਨੇ ਕਿਹਾ ਕਿ ਮਾਮਲੇ ਦੇ ਤੱਥਾਂ, ਹਾਲਾਤਾਂ ਅਤੇ ਸੁਪਰੀਮ ਕੋਰਟ ਵੱਲੋਂ ਆਪਣੇ ਫੈਸਲਿਆਂ ਵਿਚ ਨਿਰਧਾਰਤ ਕਾਨੂੰਨ ਨੂੰ ਦੇਖਦੇ ਹੋਏ, ਇਸ ਅਦਾਲਤ ਦੀ ਰਾਇ ਹੈ ਕਿ ਪਟੀਸ਼ਨਕਰਤਾ ਇਕੱਠੇ ਰਹਿਣ ਲਈ ਆਜ਼ਾਦ ਹਨ। ਜੇਕਰ ਪਟੀਸ਼ਨਕਰਤਾਵਾਂ ਦੇ ਸ਼ਾਂਤਮਈ ਜੀਵਨ ਵਿਚ ਕੋਈ ਵਿਘਨ ਪੈਂਦਾ ਹੈ, ਤਾਂ ਪਟੀਸ਼ਨਰ ਇਸ ਹੁਕਮ ਦੀ ਕਾਪੀ ਲੈ ਕੇ ਸਬੰਧਤ ਪੁਲਸ ਸੁਪਰਡੈਂਟ ਨਾਲ ਸੰਪਰਕ ਕਰ ਸਕਦੇ ਹਨ, ਜੋ ਪਟੀਸ਼ਨਰਾਂ ਨੂੰ ਤੁਰੰਤ ਸੁਰੱਖਿਆ ਪ੍ਰਦਾਨ ਕਰੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News