ਹਾਈ ਕੋਰਟ ਨੇ 12 ਸਾਲਾ ਲੜਕੀ ਨੂੰ ਗਰਭਪਾਤ ਦੀ ਦਿੱਤੀ ਮਨਜ਼ੂਰੀ

Saturday, Feb 15, 2020 - 01:42 AM (IST)

ਹਾਈ ਕੋਰਟ ਨੇ 12 ਸਾਲਾ ਲੜਕੀ ਨੂੰ ਗਰਭਪਾਤ ਦੀ ਦਿੱਤੀ ਮਨਜ਼ੂਰੀ

ਜੱਬਲਪੁਰ (ਮੱਧ ਪ੍ਰਦੇਸ਼) – ਮੱਧ ਪ੍ਰਦੇਸ਼ ਹਾਈ ਕੋਰਟ ਨੇ 12 ਸਾਲਾ ਇਕ ਰੇਪ ਪੀੜਤ ਲੜਕੀ ਨੂੰ 19 ਹਫਤੇ 6 ਦਿਨਾਂ ਦਾ ਗਰਭ ਡੇਗਣ ਦੀ ਇਜਾਜ਼ਤ ਦੇ ਦਿੱਤੀ ਹੈ। ਜਸਟਿਸ ਸੁਬੋਧ ਅਭਿਯੰਕਰ ਨੇ ਕਿਹਾ ਕਿ ਪੀੜਤਾ ਸਿਰਫ 12 ਸਾਲ ਦੀ ਹੈ ਅਤੇ ਨਾਬਾਲਿਗਾ ਹੈ। ਇਸ ਲਈ ਉਹ ਸੈਕਸ ਸਬੰਧਾਂ ਵਿਚ ਸਹਿਮਤੀ ਦੇਣ ਦੀ ਸਥਿਤੀ ਵਿਚ ਨਹੀਂ ਸੀ। ਗਰਭਪਾਤ ਨੂੰ ਇਸ ਰੂਪ ਵਿਚ ਮੰਨਣਾ ਚਾਹੀਦਾ ਹੈ ਕਿ ਉਹ ਗਰਭ ਰੇਪ ਕਾਰਣ ਹੋਇਆ ਸੀ। ਹੁਕਮ ਵਿਚ ਕਿਹਾ ਗਿਆ ਹੈ ਕਿ 19 ਹਫਤੇ 6 ਦਿਨਾਂ ਦਾ ਗਰਭ ਡੇਗਣਾ ਕਾਨੂੰਨੀ ਦਾਇਰੇ ਵਿਚ ਆਉਂਦਾ ਹੈ। ਜੱਬਲਪੁਰ ਦੇ ਨੇਤਾਜੀ ਸੁਭਾਸ਼ ਚੰਦਰ ਬੋਸ ਹਸਪਤਾਲ ਤੇ ਮੈਡੀਕਲ ਕਾਲਜ ਦੇ 3 ਡਾਕਟਰਾਂ ਦੀ ਟੀਮ ਵਲੋਂ ਪੀੜਤਾ ਦੀ ਮੈਡੀਕਲ ਜਾਂਚ ਦੀ ਰਿਪੋਰਟ ਆਉਣ ਤੋਂ ਬਾਅਦ ਅਦਾਲਤ ਨੇ ਇਹ ਨਿਰਦੇਸ਼ ਿਦੱਤਾ ਹੈ।


author

Inder Prajapati

Content Editor

Related News