ਇਥੇ ਨਿਕਲੀ ਹੈ 5,390 ਪੁਲਸ ਕਾਂਸਟੇਬਲ ਲਈ ਵੈਕੇਂਸੀ, ਇੰਝ ਕਰੋ ਅਪਲਾਈ
Monday, Oct 23, 2017 - 06:00 PM (IST)
ਜੈਪੁਰ— ਜੇਕਰ ਤੁਸੀਂ 10ਵੀਂ ਪਾਸ ਹੋ ਤੇ ਪੁਲਸ ਵਿਭਾਗ 'ਚ ਨੌਕਰੀ ਕਰਨਾ ਚਾਹੁੰਦੇ ਹੋ ਤਾਂ ਇਹ ਤੁਹਾਡੇ ਲਈ ਸੁਨਹਿਰੀ ਮੌਕਾ ਹੈ। ਰਾਜਸਥਾਨ 'ਚ 5,000 ਤੋਂ ਜ਼ਿਆਦਾ ਪੁਲਸ ਕਾਂਸਟੇਬਲ ਅਹੁਦਿਆਂ ਦੇ ਲਈ ਵੈਕੇਂਸੀ ਨਿਕਲੀ ਹੈ। ਇੱਛੁਕ ਤੇ ਯੋਗ ਉਮੀਦਵਾਰ 21 ਨਵੰਬਰ, 2017 ਤੱਕ ਇਸ ਅਹੁਦੇ ਲਈ ਅਪਲਾਈ ਕਰ ਸਕਦੇ ਹਨ।
ਵੈਕੇਂਸੀ ਬਾਰੇ ਅਹਿਮ ਜਾਣਕਾਰੀ
ਸੰਸਥਾਨ: ਰਾਜਸਥਾਨ ਪੁਲਸ।
ਅਹੁਦਾ: ਪੁਲਸ ਕਾਂਸਟੇਬਲ।
ਅਹੁਦਿਆਂ ਦੀ ਗਿਣਤੀ: 5,390 (ਕਾਂਸਟੇਬਲ ਜਨਰਲ-5086)(ਕਾਂਸਟੇਬਰ ਡਰਾਈਵਰ-304)।
ਯੋਗਤਾ: 10ਵੀਂ।
ਚੋਣ ਪ੍ਰਕਿਰਿਆ: ਲਿੱਖਤ ਪ੍ਰੀਖਿਆ ਤੇ ਫਿਜ਼ੀਕਲ ਪ੍ਰੀਖਿਆ ਦੇ ਪ੍ਰਦਰਸ਼ਨ ਦੇ ਅਧਾਰ 'ਤੇ।
ਤਨਖਾਹ: 5,200 ਤੋਂ 20,200 ਰੁਪਏ।
ਆਖਰੀ ਤਾਰੀਕ: 21 ਨਵੰਬਰ 2017।
ਅਪਲਾਈ ਕਰਨ ਲਈ ਫੀਸ
ਜਨਰਲ ਕੈਟੇਗਰੀ: 400 ਰੁਪਏ।
ਐੱਸ.ਸੀ.,ਐੱਸ.ਟੀ.: 350 ਰੁਪਏ।
ਇੰਝ ਕਰੋ ਅਪਲਾਈ
ਇੱਛੁਕ ਉਮੀਦਵਾਰ ਰਾਜਸਥਾਨ ਪੁਲਸ ਦੀ ਅਧਿਕਾਰਿਕ ਵੈੱਬਸਾਈਟ www.police.rajasthan.gov.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
