ਜਾਣੋ, ਰਿਟਾਇਰ ਹੋਣ ਦੇ ਬਾਅਦ ਪ੍ਰਣਬ ਮੁਖਰਜੀ ਨੂੰ ਹਰ ਮਹੀਨੇ ਕਿੰਨੀ ਮਿਲੇਗੀ ਤਨਖਾਹ

07/20/2017 12:08:01 PM

ਨਵੀਂ ਦਿੱਲੀ—ਰਾਸ਼ਟਰਪਤੀ ਚੋਣਾਂ ਦੇ ਨਤੀਜੇ ਦੇ ਬਾਅਦ ਅੱਜ ਸਾਫ ਹੋ ਜਾਵੇਗਾ ਕਿ ਭਾਰਤ ਦਾ ਅਗਲਾ ਰਾਸ਼ਟਰਪਤੀ ਕੌਣ ਬਣੇਗਾ। ਉੱਥੇ ਮੌਜੂਦਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਕਾਰਜਕਾਲ 24 ਜੁਲਾਈ ਨੂੰ ਖਤਮ ਹੋਣ ਵਾਲਾ ਹੈ ਅਤੇ 25 ਜੁਲਾਈ ਨੂੰ ਦੇਸ਼ ਨੂੰ ਨਵਾਂ ਰਾਸ਼ਟਰਪਤੀ ਮਿਲ ਜਾਵੇਗਾ। ਇਸ ਸਮੇਂ 'ਚ ਹੁਣ ਇਹ ਸਵਾਲ ਸਾਰਿਆਂ ਦੇ ਮਨ 'ਚ ਹੋਵੇਗਾ ਕਿ ਕਾਰਜਕਾਲ ਦੇ ਖਤਮ ਹੋਣ ਦੇ ਬਾਅਦ ਰਾਸ਼ਟਰਪਤੀ ਪ੍ਰਣਬ ਮੁਖਰਜੀ ਕਿੱਥੇ ਰਹਿਣਗੇ ਅਤੇ ਉਨ੍ਹਾਂ ਦੀ ਤਨਖਾਹ ਕਿੰਨੀ ਹੋਵੇਗੀ।
ਰਾਸ਼ਟਰਪਤੀ ਦਾ ਕਾਰਜਕਾਲ ਪੂਰਾ ਹੋਣ ਦਾ ਬਾਅਦ ਪ੍ਰਣਬ ਮੁਖਰਜੀ ਦਾ ਘਰ 10 ਰਾਜਾਜੀ ਮਾਰਗ ਹੋਵੇਗਾ। ਇਹ ਬੰਗਲਾ ਹਜ਼ਾਰ ਵਰਗ ਫੁੱਟ 'ਚ ਬਣਿਆ ਹੋਇਆ ਹੈ। ਪਹਿਲਾਂ ਇਸ ਬੰਗਲੇ 'ਚ ਸੰਸਕ੍ਰਿਤੀ ਮੰਤਰੀ ਮਹੇਸ਼ ਸ਼ਰਮਾ ਰਹਿੰਦੇ ਸੀ, ਪਰ ਹੁਣ ਇਸ 'ਚ ਪ੍ਰਣਬ ਮੁਖਰਜੀ ਰਹਿਣਗੇ। ਉਨ੍ਹਾਂ ਦੀਆਂ ਲੋੜਾਂ ਦੇ ਹਿਸਾਬ ਨਾਲ ਇਸ ਬੰਗਲੇ 'ਚ ਬਦਲਾਅ ਵੀ ਕੀਤੇ ਜਾ ਰਹੇ ਹਨ। ਬੰਗਲੇ 'ਚ ਰੰਗ-ਰੋਗਨ ਅਤੇ ਜ਼ਰੂਰੀ ਬਦਲਾਅ ਦਾ ਕੰਮ ਤਕਰੀਬਨ ਪੂਰਾ ਕਰ ਲਿਆ ਹੈ। ਇਸ ਦੇ ਨਾਲ ਹੀ ਪ੍ਰਣਬ ਮੁਖਰਜੀ ਨੂੰ 75 ਹਜ਼ਾਰ ਪ੍ਰਤੀ ਮਹੀਨੇ ਦੀ ਪੈਂਸ਼ਨ ਮਿਲੇਗੀ। ਰਾਸ਼ਟਰਪਤੀ ਰਹਿਣ ਦੌਰਾਨ ਉਨ੍ਹਾਂ ਨੂੰ ਡੇਢ ਲੱਖ ਰੁਪਏ ਮਿਲਦੇ ਹਨ। ਰਾਸ਼ਟਰਪਤੀ ਭਵਨ 'ਚ ਲੱਗਭਗ 200 ਲੋਕਾਂ ਦਾ ਸਟਾਫ ਹੁੰਦਾ ਹੈ। ਉੱਥੇ ਪ੍ਰਣਬ ਮੁਖਰਜੀ ਦੇ ਸਾਬਕਾ ਰਾਸ਼ਟਰਪਤੀ ਹੋਣ 'ਤੇ ਵੀ ਉਨ੍ਹਾਂ ਦੇ ਸਟਾਫ 'ਚ ਕਈ ਲੋਕ ਮੌਜੂਦ ਰਹਿਣਗੇ। ਉਨ੍ਹਾਂ ਦੇ ਸੈਕੇਟਰੀ ਸਟਾਫ 'ਚ ਇਕ ਨਿੱਜੀ ਸਕੱਤਰ, ਇਕ ਹੋਰ ਨਿੱਜੀ ਸਕੱਤਰ, ਇਕ ਨਿੱਜੀ ਸਹਾਇਕ ਅਤੇ ਦੋ ਹੋਰ ਬੰਦੇ ਹੋਣਗੇ। ਪ੍ਰਣਬ ਮੁਖਰਜੀ ਨੂੰ ਤਾਂ ਉਮਰ ਮੁਫਤ ਮੈਡੀਕਲ ਸੁਵਿਧਾ ਦੇ ਨਾਲ ਟਰੇਨ ਅਤੇ ਪਲੇਨ 'ਚ ਉਹ ਮੁਫਤ ਸਫਰ ਵੀ ਕਰ ਸਕਣਗੇ।


Related News