ਰੇਲਵੇ ''ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਮਿਲੇਗੀ ਮੋਟੀ ਤਨਖਾਹ

05/18/2024 10:58:22 AM

ਨਵੀਂ ਦਿੱਲੀ- ਭਾਰਤੀ ਰੇਲਵੇ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ ਹੈ। ਉੱਤਰ ਰੇਲਵੇ ਨੇ ਸੀਨੀਅਰ ਰੇਜੀਡੈਂਟ ਦੇ ਅਹੁਦਿਆਂ ਨੂੰ ਭਰਨ ਲਈ ਅਰਜ਼ੀਆਂ ਮੰਗੀਆਂ ਹਨ। ਜੋ ਵੀ ਉਮੀਦਵਾਰ ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰਨਾ ਚਾਹੁੰਦਾ ਹੈ, ਉਹ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦਾ ਹੈ। 

ਅਹੁਦਿਆਂ ਦਾ ਵੇਰਵਾ

ਰੇਲਵੇ ਦੀ ਇਸ ਭਰਤੀ ਦੇ ਅਧੀਨ 25 ਅਹੁਦਿਆਂ 'ਤੇ ਬਹਾਲੀ ਕੀਤੀ ਜਾਵੇਗੀ। ਇਨ੍ਹਾਂ ਅਹੁਦਿਆਂ 'ਤੇ ਉਮੀਦਵਾਰਾਂ ਦੀ ਚੋਣ ਵਾਕ-ਇਨ-ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।

ਆਖ਼ਰੀ ਤਾਰੀਖ਼

ਉਮੀਦਵਾਰ 27 ਮਈ 2024 ਤੱਕ ਅਪਲਾਈ ਕਰ ਸਕਦੇ ਹਨ।

ਤਨਖਾਹ

ਉਮੀਦਵਾਰ ਨੂੰ 7ਵੇਂ ਸੀਪੀਸੀ ਅਨੁਸਾਰ ਮੈਟ੍ਰਿਕਸ ਲੇਵਲ-11 ਦੇ ਅਧੀਨ 67700 ਰੁਪਏ ਤੋਂ 208700 ਰੁਪਏ ਤੱਕ ਭੁਗਤਾਨ ਕੀਤਾ ਜਾਵੇਗਾ। 

ਉਮਰ

ਉਮੀਦਵਾਰ ਦੀ ਉਮਰ 37 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ।

ਸਿੱਖਿਆ ਯੋਗਤਾ

ਉਮੀਦਵਾਰ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਤੋਂ ਪੋਸਟ ਗਰੈਜੂਏਟ ਦੀ ਡਿਗਰੀ ਹੋਣੀ ਚਾਹੀਦੀ ਹੈ। 

ਇੰਝ ਕਰੋ ਅਪਲਾਈ

ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


DIsha

Content Editor

Related News