ਆਰੂਸ਼ੀ ਹੱਤਿਆਕਾਂਡ : ਹੇਮਰਾਜ ਦੀ ਪਤਨੀ ਨੇ ਕਿਹਾ, ''''ਕੀ ਗਰੀਬ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ?''''
Friday, Oct 13, 2017 - 10:03 PM (IST)
ਇਲਾਹਾਬਾਦ— ਇਲਾਹਾਬਾਦ ਹਾਈ ਕੋਰਟ ਨੇ ਆਰੂਸ਼ੀ ਹੱਤਿਆਕਾਂਡ 'ਚ ਤਲਵਾਰ ਜੋੜੇ ਨੂੰ ਰਿਹਾਅ ਕਰ ਦਿੱਤਾ ਹੈ। ਆਖਿਰ ਆਰੂਸ਼ੀ ਨੂੰ ਕਿਸ ਨੇ ਮਾਰਿਆ? ਇਸ ਦਾ ਹਾਲੇ ਤਕ ਖੁਲਾਸਾ ਨਹੀਂ ਹੋ ਸਕਿਆ ਹੈ। ਉਥੇ ਹੀ ਪੱਛਮੀ ਨੇਪਾਲ ਦੇ ਅਰਘਾਖਾਂਚੀ ਧਾਰਾਪਾਨੀ 'ਚ ਰਹਿਣ ਵਾਲਾ ਹੇਮਰਾਜ ਦਾ ਪਰਿਵਾਰ ਹਾਈ ਕੋਰਟ ਦੇ ਫੈਸਲੇ ਤੋਂ ਕਾਫੀ ਦੁਖੀ ਹੈ।
ਹੇਮਰਾਜ ਦੀ ਪਤਨੀ ਖੁਮਕਲਾ ਦਾ ਕਹਿਣਾ ਹੈ ਕਿ ਉਨ੍ਹਾਂ ਨਾਲ ਨਿਯਾਂ ਦੇ ਨਾਂ 'ਤੇ ਮਜ਼ਾਕ ਕੀਤਾ ਜਾ ਰਿਹਾ ਹੈ। ਖੁਮਕਲਾ ਨੇ ਕਿਹਾ, ''ਕੀ ਗਰੀਬ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ? ਕੀ ਜਿਨ੍ਹਾਂ ਕੋਲ ਪੈਸਾ ਹੁੰਦਾ ਹੈ ਸਿਰਫ ਉਨ੍ਹਾਂ ਨੂੰ ਹੀ ਇਨਸਾਫ ਮਿਲਦਾ ਹੈ?'' ਉਨ੍ਹਾਂ ਦੋਸ਼ ਲਗਾਇਆ, ''ਘਰ 'ਚ 4 ਲੋਕ ਰਹਿੰਦੇ ਸਨ, ਦੋ ਨੂੰ ਮਾਰ ਦਿੱਤਾ ਜਾਂਦਾ ਹੈ ਤੇ 2 ਜ਼ਿੰਦਾ ਰਹਿੰਦੇ ਹਨ, ਫਿਰ ਕਾਤਲ ਕੌਣ ਹੈ? ਤਲਵਾਰ ਜੋੜੇ ਨੇ ਹੀ ਮੇਰੇ ਪਤੀ ਨੂੰ ਮਾਰਿਆ ਹੈ।''
ਜ਼ਿਕਰਯੋਗ ਹੈ ਕਿ ਪੇਸ਼ੇ ਤੋਂ ਡਾਕਟਰ ਰਾਜੇਸ਼ ਤਲਵਾਰ ਦੀ 14 ਸਾਲਾਂ ਬੇਟੀ ਆਰੂਸ਼ੀ ਤਲਵਾਰ ਤੇ ਨੌਕਰ ਹੇਮਰਾਜ ਦਾ ਕਤਲ 15-16 ਮਈ 2008 ਨੂੰ ਦੇਰ ਰਾਤ ਨੋਇਡਾ ਸਥਿਤ ਉਨ੍ਹਾਂ ਦੇ ਘਰ 'ਤੇ ਹੋਈ ਸੀ। ਆਰੂਸ਼ੀ ਆਪਣੇ ਕਮਰੇ 'ਚ ਮ੍ਰਿਤਕ ਮਿਲੀ ਸੀ ਜਦਕਿ ਇਕ ਦਿਨ ਬਾਅਦ ਨੌਕਰ ਹੇਮਰਾਜ ਦੀ ਲਾਸ਼ ਪੜੋਸੀ ਦੀ ਛਤ ਤੋਂ ਮਿਲੀ ਸੀ। ਲਾਸ਼ ਬਰਾਮਦ ਹੋਣ ਤੋਂ ਬਾਅਦ ਮਾਮਲਾ ਸੁਪਰੀਮ ਕੋਰਟ ਪਹੁੰਚਿਆ ਤੇ ਜਾਂਚ ਸ਼ੁਰੂ ਕੀਤੀ ਗਈ, ਸੀ.ਬੀ.ਆਈ. ਅਦਾਲਤ ਨੇ ਤਲਵਾਰ ਜੋੜੇ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਫੈਸਲੇ ਤੋਂ ਬਾਅਦ ਉਨ੍ਹਾਂ ਨੇ ਹਾਈ ਕੋਰਟ ਨੂੰ ਅਪੀਲ ਕੀਤੀ ਸੀ, ਜਿਸ 'ਚ ਵੀਰਵਾਰ ਨੂੰ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ।
ਖੁਮਕਲਾ ਨੇ ਸੀ.ਬੀ.ਆਈ. ਦੇ ਫੈਸਲੇ ਨੂੰ ਰੱਦ ਕੀਤੇ ਜਾਣ 'ਤੇ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਕਿਹਾ, ''ਤਲਵਾਰ ਜੋੜਾ ਹੁਣ ਆਜ਼ਾਦ ਹੋ ਗਿਆ ਪਰ ਚਾਹੁੰਦੀ ਹਾਂ ਕਿ ਉਨ੍ਹਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ, ਮੈਂ ਨਿਯਾਂ ਦੀ ਮੰਗ ਕਰਦੀ ਹਾਂ।'' ''ਭਾਰਤ ਦਾ ਇਹ ਕਿਹੋ ਜਿਹਾ ਕਾਨੂੰਨ ਹੈ, ਆਖਿਰ ਭਾਰਤ ਸਰਕਾਰ ਕੀ ਕਰ ਰਹੀ ਹੈ? ਸਾਡੇ ਕੋਲ ਪੈਸੇ ਨਹੀਂ ਹਨ, ਇਸ ਲਈ ਨਿਯਾਂ ਨਹੀਂ ਮਿਲੇਗਾ?'' ਹੇਮਰਾਜ ਦੀ ਪਤਨੀ ਤੇ ਉਸ ਦੀ ਮਾਂ ਹੁਣ ਬੀਮਾਰ ਰਹਿੰਦੇ ਹਨ। ਉਨ੍ਹਾਂ ਦਾ 20 ਸਾਲਾਂ ਬੇਟਾ ਪੈਸੇ ਨਾ ਹੋਣ ਕਾਰਨ ਪੜ੍ਹਾਈ ਛੱਡ ਚੁੱਕਾ ਹੈ।