ਝਾਰਖੰਡ ਦੇ ਸਭ ਤੋਂ ਨੌਜਵਾਨ CM ਹੇਮੰਤ ਸੋਰੇਨ, ਉਤਾਰ-ਚੜ੍ਹਾਅ ਭਰਿਆ ਰਿਹਾ ਸਿਆਸੀ ਸਫ਼ਰ

Thursday, Feb 01, 2024 - 04:26 PM (IST)

ਝਾਰਖੰਡ ਦੇ ਸਭ ਤੋਂ ਨੌਜਵਾਨ CM ਹੇਮੰਤ ਸੋਰੇਨ, ਉਤਾਰ-ਚੜ੍ਹਾਅ ਭਰਿਆ ਰਿਹਾ ਸਿਆਸੀ ਸਫ਼ਰ

ਰਾਂਚੀ- ਮਹਿਜ 38 ਸਾਲ ਦੀ ਉਮਰ 'ਚ ਸਭ ਤੋਂ ਨੌਜਵਾਨ ਮੁੱਖ ਮੰਤਰੀ ਦੇ ਰੂਪ 'ਚ ਝਾਰਖੰਡ ਦੀ ਕਮਾਨ ਸੰਭਾਲਣ ਤੋਂ ਬਾਅਦ ਤੋਂ ਲੈ ਕੇ ਈਡੀ ਵਲੋਂ ਗ੍ਰਿਫ਼ਤਾਰੀ ਤੱਕ ਹੇਮੰਤ ਸੋਰੇਨ ਦਾ ਸਿਆਸੀ ਸਫਰ ਉਤਾਰ-ਚੜ੍ਹਾਅ ਭਰਿਆ ਰਿਹਾ। ਸੋਰੇਨ ਸਿਆਸੀ ਵਿਰਾਸਤ ਲਈ ਆਪਣੇ ਪਿਤਾ ਅਤੇ ਝਾਰਖੰਡ ਮੁਕਤੀ ਮੋਰਚਾ (ਝਾਮੁਮੋ) ਦੇ ਮੁਖੀ ਸ਼ਿਬੂ ਸੋਰੇਨ ਦੀ ਪਹਿਲੀ ਪਸੰਦ ਨਹੀਂ ਸਨ ਪਰ 2009 'ਚ ਆਪਣੇ ਵੱਡੇ ਭਰਾ ਦੁਰਗਾ ਸੋਰੇਨ ਦੀ ਮੌਤ ਤੋਂ ਬਾਅਦ ਹੇਮੰਤ ਨੇ ਸਿਆਸਤ ਆਪਣੇ ਪੈਰ ਜਮਾਉਣੇ ਸ਼ੁਰੂ ਕਰ ਦਿੱਤੇ। 

ਇਹ ਵੀ ਪੜ੍ਹੋ- ਸ਼ਿਮਲਾ 'ਚ ਬਰਫ਼ਬਾਰੀ ਪੈਣ ਮਗਰੋਂ ਖਿੜੇ ਸੈਲਾਨੀਆਂ ਦੇ ਚਿਹਰੇ, ਦਿਲ ਨੂੰ ਮੋਹ ਲੈਣਗੀਆਂ ਤਸਵੀਰਾਂ

ਈਡੀ ਵਲੋਂ ਗ੍ਰਿਫ਼ਤਾਰੀ ਕੀਤੇ ਜਾਣ ਮਗਰੋਂ ਹੇਮੰਤ ਨੇ ਕਿਹਾ-

ਈਡੀ ਵਲੋਂ ਗ੍ਰਿਫ਼ਤਾਰ ਕੀਤੇ ਜਾਣ ਮਗਰੋਂ ਸੋਰੇਨ ਨੇ 'ਐਕਸ' 'ਤੇ ਕਵੀ ਸ਼ਿਵਮੰਗਲ ਸਿੰਘ ਸੁਮਨ ਦੀ ਕਵਿਤਾ ਦੀਆਂ ਲਾਈਨਾਂ ਪੋਸਟ ਕੀਤੀਆਂ, "ਇਹ ਇਕ ਵਿਰਾਮ ਹੈ, ਜ਼ਿੰਦਗੀ ਇਕ ਮਹਾਨ ਸੰਘਰਸ਼ ਹੈ। ਮੈਂ ਹਰ ਪਲ ਲੜਿਆ ਹਾਂ, ਹਰ ਪਲ ਲੜਾਂਗਾ ਪਰ ਸਮਝੌਤੇ ਦੀ ਭੀਖ ਮੈਂ ਨਹੀਂ ਲਵਾਂਗਾ। ਭਾਵੇਂ ਹਾਰ ਵਿਚ, ਭਾਵੇਂ ਜਿੱਤ ਵਿਚ; ਮੈਂ ਬਿਲਕੁਲ ਨਹੀਂ ਡਰਦਾ।''

ਸਾਲ 2013 'ਚ ਸੰਭਾਲਿਆ ਮੁੱਖ ਮੰਤਰੀ ਦਾ ਅਹੁਦਾ

10 ਅਗਸਤ 1975 ਨੂੰ ਹਜ਼ਾਰੀਬਾਗ ਨੇੜੇ ਨੇਮਰਾ ਪਿੰਡ 'ਚ ਜਨਮੇ ਹੇਮੰਤ ਨੇ ਪਟਨਾ ਦੇ ਸੈਕੰਡਰੀ ਸਕੂਲ ਤੋਂ 12ਵੀਂ ਤੱਕ ਦੀ ਪੜ੍ਹਾਈ ਕੀਤੀ ਅਤੇ ਬਾਅਦ 'ਚ ਰਾਂਚੀ ਦੇ ਬਿਰਲਾ ਇੰਸਟੀਚਿਊਟ ਆਫ ਤਕਨਾਲੋਜੀ, ਮੇਸਰਾ 'ਚ ਦਾਖਲਾ ਲਿਆ ਪਰ ਪੜ੍ਹਾਈ ਅੱਧ ਵਿਚਾਲੇ ਹੀ ਛੱਡ ਦਿੱਤੀ। ਹੇਮੰਤ ਬੈਡਮਿੰਟਨ, ਸਾਈਕਲਿੰਗ ਅਤੇ ਕਿਤਾਬਾਂ ਦਾ ਸ਼ੌਕੀਨ ਹਨ। ਹੇਮੰਤ ਦੀ ਪਤਨੀ ਦਾ ਨਾਮ ਕਲਪਨਾ ਹੈ ਅਤੇ ਜੋੜੇ ਦੇ ਦੋ ਬੱਚੇ ਹਨ। ਹੇਮੰਤ ਨੇ 2009 'ਚ ਰਾਜ ਸਭਾ ਮੈਂਬਰ ਵਜੋਂ ਰਾਜਨੀਤੀ 'ਚ ਪ੍ਰਵੇਸ਼ ਕੀਤਾ। ਅਗਲੇ ਸਾਲ ਉਨ੍ਹਾਂ ਨੇ ਅਰਜੁਨ ਮੁੰਡਾ ਦੀ ਅਗਵਾਈ ਵਾਲੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ 'ਚ ਉਪ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਲਈ ਸੰਸਦ ਦੇ ਉਪਰਲੇ ਸਦਨ ਤੋਂ ਅਸਤੀਫਾ ਦੇ ਦਿੱਤਾ। ਹਾਲਾਂਕਿ ਦੋ ਸਾਲ ਬਾਅਦ ਭਾਜਪਾ-ਝਾਮੁਮੋ ਸਰਕਾਰ ਡਿੱਗ ਗਈ ਅਤੇ ਸੂਬੇ 'ਚ ਰਾਸ਼ਟਰਪਤੀ ਸ਼ਾਸਨ ਲਾਗੂ ਕਰ ਦਿੱਤਾ ਗਿਆ। ਸਾਲ 2013 'ਚ ਉਨ੍ਹਾਂ ਨੇ ਕਾਂਗਰਸ ਅਤੇ ਰਾਸ਼ਟਰੀ ਜਨਤਾ ਦਲ (ਆਰ. ਜੇ. ਡੀ) ਦੇ ਸਮਰਥਨ ਨਾਲ ਸਭ ਤੋਂ ਘੱਟ ਉਮਰ ਦੇ ਮੁੱਖ ਮੰਤਰੀ ਵਜੋਂ ਝਾਰਖੰਡ ਦਾ ਕਾਰਜਭਾਰ ਸੰਭਾਲਿਆ।

ਇਹ ਵੀ ਪੜ੍ਹੋ- ਸਾਬਕਾ ਕੇਂਦਰੀ ਮੰਤਰੀ ਦੀ ਨੂੰਹ ਦੀ ਸੜਕ ਹਾਦਸੇ 'ਚ ਮੌਤ, ਪੁੱਤਰ ਦੀ ਹਾਲਤ ਗੰਭੀਰ

ਇੰਝ ਮਿਲਿਆ ਸਿਆਸੀ ਲਾਭ

ਮੁੱਖ ਮੰਤਰੀ ਵਜੋਂ ਉਨ੍ਹਾਂ ਦਾ ਪਹਿਲਾ ਕਾਰਜਕਾਲ ਥੋੜ੍ਹੇ ਸਮੇਂ ਲਈ ਸੀ ਕਿਉਂਕਿ ਭਾਜਪਾ ਨੇ 2014 'ਚ ਮੁੜ ਸੱਤਾ ਹਾਸਲ ਕੀਤੀ ਅਤੇ ਰਘੁਬਰ ਦਾਸ ਮੁੱਖ ਮੰਤਰੀ ਬਣੇ। ਫਿਰ ਹੇਮੰਤ ਵਿਰੋਧੀ ਧਿਰ ਦੇ ਨੇਤਾ ਬਣੇ। 2016 'ਚ ਜਦੋਂ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੇ ਛੋਟੇਨਾਗਪੁਰ ਕਿਰਾਏਦਾਰੀ ਐਕਟ ਅਤੇ ਸੰਥਾਲ ਪਰਗਨਾ ਕਿਰਾਏਦਾਰੀ ਐਕਟ ਵਿਚ ਸੋਧ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿ ਗੈਰ-ਖੇਤੀ ਮੰਤਵਾਂ ਲਈ ਆਦਿਵਾਸੀਆਂ ਦੀ ਜ਼ਮੀਨ ਨੂੰ ਲੀਜ਼ 'ਤੇ ਦੇਣ ਦੀ ਇਜਾਜ਼ਤ ਦਿੱਤੀ ਜਾ ਸਕੇ, ਸੋਰੇਨ ਨੇ ਇੱਕ ਵੱਡੇ ਅੰਦੋਲਨ ਦੀ ਅਗਵਾਈ ਕੀਤੀ ਅਤੇ ਤਿੰਨ ਸਾਲਾਂ ਬਾਅਦ ਉਨ੍ਹਾਂ ਨੂੰ ਸਿਆਸੀ ਲਾਭ ਮਿਲਿਆ।

ਇਹ ਵੀ ਪੜ੍ਹੋ- ਵਿਆਹ ਦੇ ਡੇਢ ਸਾਲ ਬਾਅਦ ਦਾਜ ਦੀ ਬਲੀ ਚੜ੍ਹੀ 22 ਸਾਲਾ ਕੁੜੀ, ਸਹੁਰਿਆਂ ਨੇ ਕੀਤੀ ਘਟੀਆ ਕਰਤੂਤ

ਮਨੀ ਲਾਂਡਰਿੰਗ ਮਾਮਲੇ 'ਚ ਗ੍ਰਿਫ਼ਤਾਰ

ਹੇਮੰਤ 2019 'ਚ ਆਪਣੇ ਸਹਿਯੋਗੀ ਕਾਂਗਰਸ ਅਤੇ ਆਰ. ਜੇ. ਡੀ ਦੇ ਸਮਰਥਨ ਨਾਲ ਸੱਤਾ 'ਚ ਆਏ ਸਨ ਅਤੇ ਉਨ੍ਹਾਂ ਦੀ ਪਾਰਟੀ ਝਾਮੁਮੋ ਨੇ ਇਕੱਲੇ 81 ਮੈਂਬਰੀ ਵਿਧਾਨ ਸਭਾ 'ਚ 30 ਸੀਟਾਂ ਜਿੱਤੀਆਂ, ਜੋ ਕਿ ਝਾਮੁਮੋ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਸੀ। ਸੋਰੇਨ (48) ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਕਥਿਤ ਜ਼ਮੀਨ ਧੋਖਾਧੜੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News