ਵਿਨੇਸ਼ ਫੋਗਾਟ 'ਤੇ ਇਹ ਕੁਮੈਂਟ ਕਰਕੇ ਟ੍ਰੋਲ ਹੋਈ ਹੇਮਾ ਮਾਲਿਨੀ, ਗੁੱਸੇ 'ਚ ਆਏ ਲੋਕਾਂ ਨੇ ਲਗਾ ਦਿੱਤੀ ਕਲਾਸ

Thursday, Aug 08, 2024 - 01:17 PM (IST)

ਨਵੀਂ ਦਿੱਲੀ- ਹੇਮਾ ਮਾਲਿਨੀ ਨੂੰ ਪੈਰਿਸ ਓਲੰਪਿਕ ਤੋਂ ਵਿਨੇਸ਼ ਫੋਗਾਟ ਦੇ ਅਯੋਗ ਠਹਿਰਾਏ ਜਾਣ 'ਤੇ ਆਪਣੇ ਸਟੈਂਡ ਲਈ ਇੰਟਰਨੈਟ 'ਤੇ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਅਦਾਕਾਰਾ ਤੋਂ ਭਾਜਪਾ ਦੀ ਸੰਸਦ ਮੈਂਬਰ ਹੇਮਾ ਨੇ ਕਿਹਾ ਕਿ ਪਹਿਲਵਾਨ ਨੂੰ ਆਪਣਾ ਭਾਰ ਕਾਬੂ ਕਰਨਾ ਚਾਹੀਦਾ ਸੀ ਕਿਉਂਕਿ ਉਸ ਨੂੰ ਫਾਈਨਲ ਤੋਂ ਠੀਕ ਪਹਿਲਾਂ ਜ਼ਿਆਦਾ ਭਾਰ ਹੋਣ ਕਾਰਨ ਅਯੋਗ ਕਰਾਰ ਦਿੱਤਾ ਗਿਆ ਸੀ। ਹਾਲਾਂਕਿ ਬਾਅਦ 'ਚ ਹੇਮਾ ਨੇ ਆਪਣਾ ਰੁਖ ਠੀਕ ਕਰਨ ਦੀ ਕੋਸ਼ਿਸ਼ ਕੀਤੀ।

ਇਹ ਖ਼ਬਰ ਵੀ ਪੜ੍ਹੋ - ਮਮਤਾ ਕੁਲਕਰਨੀ ਨੂੰ ਬੰਬੇ ਹਾਈ ਕੋਰਟ ਤੋਂ ਰਾਹਤ, ਡਰੱਗਜ਼ ਮਾਮਲੇ 'ਚ ਐੱਫ. ਆਈ. ਆਰ. ਰੱਦ

ਵਿਨੇਸ਼ ਨੂੰ ਦਿੱਤਾ ਦਿਲਾਸਾ 
ਬੁੱਧਵਾਰ ਨੂੰ ਵਿਨੇਸ਼ ਫੋਗਾਟ ਦੇ ਓਲੰਪਿਕ ਤੋਂ ਅਯੋਗ ਹੋਣ ਦੀ ਖਬਰ ਆਈ ਸੀ। ਹੇਮਾ ਮਾਲਿਨੀ ਨੇ ਇਸ 'ਤੇ ਇਕ ਪੋਸਟ ਲਿਖਿਆ, 'ਵਿਨੇਸ਼ ਫੋਗਾਟ, ਪੂਰਾ ਦੇਸ਼ ਇਕਜੁੱਟ ਹੋ ਕੇ ਤੁਹਾਡੇ ਪਿੱਛੇ ਹੈ। ਤੁਸੀਂ ਓਲੰਪਿਕ ਦੀ ਹੀਰੋਇਨ ਹੋ। ਦਿਲ ਛੋਟਾ ਨਾ ਕਰੋ, ਤੁਸੀਂ ਮਹਾਨ ਪ੍ਰਾਪਤੀਆਂ ਲਈ ਬਣੇ ਹੋ ਅਤੇ ਤੁਹਾਡਾ ਭਵਿੱਖ ਉਜਵਲ ਹੈ। ਹਿੰਮਤ ਨਾਲ ਅੱਗੇ ਵਧਦੇ ਰਹੋ।

ਇਹ ਖ਼ਬਰ ਵੀ ਪੜ੍ਹੋ -ਨਾਗਾ ਚੈਤੰਨਿਆ-ਸ਼ੋਭਿਤਾ ਧੂਲੀਪਾਲਾ ਦੀ ਅੱਜ ਹੋਵੇਗੀ ਮੰਗਣੀ? ਅਦਾਕਾਰ ਦੇ ਘਰ ਹੋਵੇਗਾ ਫੰਕਸ਼ਨ

ਲੋਕਾਂ ਨੇ ਇਸ ਪੋਸਟ 'ਤੇ ਗੁੱਸਾ ਦਿਖਾਇਆ

ਇਸ ਪੋਸਟ 'ਤੇ ਕਈ ਕੁਮੈਂਟ ਦੇਖਣ ਨੂੰ ਮਿਲ ਰਹੇ ਹਨ। ਇੱਕ ਨੇ ਲਿਖਿਆ ਹੈ, ਮੈਂ ਤੁਹਾਡਾ ਪੁਰਾਣਾ ਕਮੈਂਟ ਸੁਣ ਕੇ ਹੈਰਾਨ ਹਾਂ। ਤੁਹਾਡੇ ਲਈ ਸਾਰਾ ਸਤਿਕਾਰ ਖਤਮ ਹੋ ਗਿਆ। ਦੂਜੇ ਨੇ ਲਿਖਿਆ, ਅਸੀਂ ਸਾਰਿਆਂ ਨੇ ਤੁਹਾਡਾ ਕੁਮੈਂਟ ਦੇਖਿਆ ਹੈ, ਆਲੋਚਨਾ ਤੋਂ ਬਾਅਦ ਚੰਗੇ ਬਣਨ ਦੀ ਕੋਸ਼ਿਸ਼ ਨਾ ਕਰੋ। ਇੱਕ ਵਿਅਕਤੀ ਨੇ ਲਿਖਿਆ ਹੈ, ਖ਼ਬਰਾਂ 'ਚ ਤਾਂ ਜ਼ਲੀਲ ਹੋਣ ਤੋਂ ਬਾਅਦ ਹੁਣ ਇਸ ਗੱਲ ਨੂੰ ਦਬਾਉਣ ਲਈ ਇਹ ਪੋਸਟ ਕੀਤੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ -ਕੈਂਸਰ ਨਾਲ ਜੂਝ ਰਹੀ ਹਿਨਾ ਖ਼ਾਨ ਲਈ ਆਨ ਸਕ੍ਰੀਨ ਪਤੀ ਨੇ ਕੀਤੀ ਦੁਆ, ਕਿਹਾ- 'ਉਹ ਬਹੁਤ ਬਹਾਦਰ ਹੈ

ਹੇਮਾ ਮਾਲਿਨੀ ਨੇ ਪਹਿਲਾਂ ਕੀ ਕਿਹਾ?

ਵਿਨੇਸ਼ ਦੇ 100 ਗ੍ਰਾਮ ਜ਼ਿਆਦਾ ਵਜ਼ਨ ਕਾਰਨ ਓਲੰਪਿਕ ਤੋਂ ਬਾਹਰ ਹੋਣ ਦੀ ਖਬਰ ਤੋਂ ਬਾਅਦ ਮੀਡੀਆ ਨੇ ਹੇਮਾ ਮਾਲਿਨੀ ਦੀ ਪ੍ਰਤੀਕਿਰਿਆ ਮੰਗੀ ਸੀ। ਇਸ 'ਤੇ ਉਨ੍ਹਾਂ ਨੇ ਜਵਾਬ ਦਿੱਤਾ ਸੀ, 'ਇਹ ਬਹੁਤ ਹੈਰਾਨੀਜਨਕ ਗੱਲ ਹੈ ਪਹਿਲਵਾਨ ਨੂੰ ਆਪਣਾ ਭਾਰ ਕਾਬੂ ਕਰਨਾ ਚਾਹੀਦਾ ਸੀ ਕਿਉਂਕਿ ਉਸ ਨੂੰ ਫਾਈਨਲ ਤੋਂ ਠੀਕ ਪਹਿਲਾਂ ਜ਼ਿਆਦਾ ਭਾਰ ਹੋਣ ਕਾਰਨ ਅਯੋਗ ਕਰਾਰ ਦਿੱਤਾ ਗਿਆ ਹੈ। ਸਾਨੂੰ ਸਾਰੇ ਕਲਾਕਾਰਾਂ ਅਤੇ ਔਰਤਾਂ ਨੂੰ ਇਸ ਤੋਂ ਚੰਗਾ ਸਬਕ ਸਿੱਖਣਾ ਚਾਹੀਦਾ ਹੈ ਕਿ 100 ਗ੍ਰਾਮ ਬਹੁਤ ਮਾਇਨੇ ਰੱਖਦਾ ਹੈ। ਉਸ ਲਈ ਬਹੁਤ ਦੁੱਖ ਹੈ, ਉਮੀਦ ਕਰਦੀ ਹਾਂ ਕਿ ਜਲਦ ਹੀ ਉਹ 100 ਗ੍ਰਾਮ ਭਾਰ ਘਟਾ ਲਏਗੀ, ਪਰ ਹੁਣ ਕੁਝ ਨਹੀਂ ਮਿਲੇਗਾ। ਹੇਮਾ ਮਾਲਿਨੀ ਨੂੰ ਇਸ ਕੁਮੈਂਟ 'ਤੇ ਕਾਫੀ ਟ੍ਰੋਲ ਕੀਤਾ ਗਿਆ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


 


Priyanka

Content Editor

Related News