ਦੂਜੀ ਵਾਰ ਜਿੱਤਣ ਵਾਲੀ ''ਡਰੀਮ ਗਰਲ'' ਪੂਰਾ ਕਰਨਾ ਚਾਹੁੰਦੀ ਹੈ ਇਹ ਵੱਡਾ ਸੁਪਨਾ

05/26/2019 12:46:29 PM

ਨਵੀਂ ਦਿੱਲੀ (ਵਾਰਤਾ)— ਬਾਲੀਵੁੱਡ ਦੀ 'ਡਰੀਮ ਗਰਲ' ਹੇਮਾ ਮਾਲਿਨੀ ਦਾ ਇਕ ਸੁਪਨਾ ਹੈ ਕਿ ਉਹ ਨਰਿੰਦਰ ਮੋਦੀ ਦੀ ਸਰਕਾਰ ਵਿਚ ਮੰਤਰੀ ਬਣੇ। ਹੇਮਾ ਨੇ ਲੋਕ ਸਭਾ ਚੋਣਾਂ 2019 ਵਿਚ ਉੱਤਰ ਪ੍ਰਦੇਸ਼ ਦੀ ਮਥੁਰਾ ਸੀਟ ਤੋਂ 2.9 ਲੱਖ ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ। ਹੇਮਾ ਮਾਲਿਨੀ ਮਥੁਰਾ ਸੀਟ ਤੋਂ ਦੂਜੀ ਵਾਰ ਜਿੱਤੀ ਹੈ। ਹੇਮਾ ਮਾਲਿਨੀ ਨੇ ਨਰਿੰਦਰ ਮੋਦੀ ਦੀ ਤਾਰੀਫ ਵੀ ਕੀਤੀ ਹੈ। ਹੇਮਾ ਨੇ ਕਿਹਾ, ''ਮੋਦੀ ਜੀ ਨੇ ਬਹੁਤ ਮਿਹਨਤ ਕੀਤੀ ਹੈ। ਉਨ੍ਹਾਂ ਨੇ ਆਪਣੇ ਕੰਮ ਨਾਲ ਪੂਰੇ ਦੇਸ਼ ਨੂੰ ਪ੍ਰਭਾਵਿਤ ਕੀਤਾ ਹੈ। ਮੈਂ ਵੀ ਚੋਣਾਂ ਜਿੱਤੀਆਂ ਹਨ। ਮੈਂ ਬਹੁਤ ਖੁਸ਼ ਹਾਂ ਕਿ ਮੈਂ ਆਪਣੇ ਸੰਸਦੀ ਖੇਤਰ ਵਿਚ ਬਹੁਤ ਕੰਮ ਕੀਤਾ, ਇਸ ਵਜ੍ਹਾ ਕਰ ਕੇ ਹੀ ਤਾਂ ਅੱਜ ਇੱਥੇ ਹਾਂ।''

PunjabKesari

ਹੇਮਾ ਨੇ ਅੱਗੇ ਕਿਹਾ ਕਿ ਮੈਨੂੰ ਜਿੱਤ ਦਾ ਤਾਂ ਪੂਰਾ ਭਰੋਸਾ ਸੀ ਪਰ ਜਨਤਾ ਇੰਨੀ ਵੱਡੀ ਜਿੱਤ ਦਿਵਾਏਗੀ ਇਸ ਨੂੰ ਲੈ ਕੇ ਥੋੜ੍ਹਾ ਡਰ ਸੀ। ਗਠਜੋੜ ਨੂੰ ਲੈ ਕੇ ਸਾਰੇ ਬੋਲ ਰਹੇ ਸਨ ਕਿ ਇਸ ਵਾਰ ਮੁਸ਼ਕਲ ਹੋਵੇਗਾ ਤਾਂ ਮੈਨੂੰ ਡਰ ਲੱਗ ਰਿਹਾ ਸੀ ਪਰ ਖੁਸ਼ੀ ਹੈ ਕਿ ਲੋਕਾਂ ਨੇ ਮੈਨੂੰ ਮੁੜ ਸੰਸਦ ਮੈਂਬਰ ਚੁਣਿਆ। ਮੇਰੇ 'ਤੇ ਵਿਸ਼ਵਾਸ ਜਤਾਇਆ ਤਾਂ ਮੇਰੀ ਵੀ ਉਨ੍ਹਾਂ ਦੇ ਪ੍ਰਤੀ ਜ਼ਿੰਮੇਵਾਰੀ ਬਣਦੀ ਹੈ। ਹੇਮਾ ਮਾਲਿਨੀ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੂੰ ਪੀ. ਐੱਮ. ਦੇ ਕੈਬਨਿਟ ਵਿਚ ਥਾਂ ਮਿਲੇਗੀ। ਇਸ ਦੇ ਜਵਾਬ ਵਿਚ ਉਨ੍ਹਾਂ ਨੇ ਮੁਸਕਰਾਉਂਦੇ ਹੋਏ ਕਿਹਾ, ''ਜੇਕਰ ਆਫਰ ਆਇਆ ਤਾਂ ਤੇ ਭਗਵਾਨ ਚਾਹੁਣਗੇ ਤਾਂ ਜ਼ਰੂਰੀ ਮੰਤਰੀ ਬਣਾਂਗੀ।''



ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ 2019 'ਚ ਭਾਜਪਾ ਨੂੰ ਵੱਡੀ ਜਿੱਤ ਹਾਸਲ ਹੋਈ ਹੈ। ਭਾਜਪਾ ਨੇ ਇਕੱਲੇ ਆਪਣੇ ਦਮ 'ਤੇ 542 'ਚੋਂ 303 ਸੀਟਾਂ ਜਿੱਤੀਆਂ ਹਨ। ਜਿੱਤਣ ਲਈ 272 ਸੀਟਾਂ ਹਾਸਲ ਕਰਨੀਆਂ ਜ਼ਰੂਰੀ ਹੁੰਦੀਆਂ ਹਨ। ਭਾਜਪਾ ਨੇ ਤਾਂ 303 ਸੀਟਾਂ ਜਿੱਤ ਕੇ ਆਪਣਾ ਹੀ ਰਿਕਾਰਡ ਤੋੜਿਆ ਹੈ। ਹੇਮਾ ਮਾਲਿਨੀ ਉੱਤਰ ਪ੍ਰਦੇਸ਼ ਦੀ ਮਥੁਰਾ ਲੋਕ ਸਭਾ ਸੀਟ ਤੋਂ ਦੂਜੀ ਵਾਰ ਵੱਡੀ ਲੀਡ ਨਾਲ ਜਿੱਤੀ ਹੈ। 17ਵੀਂ ਲੋਕ ਸਭਾ ਚੋਣਾਂ 'ਚ ਮਿਲੀ ਵੱਡੀ ਜਿੱਤ ਤੋਂ ਬਾਅਦ ਹੇਮਾ ਮਾਲਿਨੀ ਬਹੁਤ ਖੁਸ਼ ਹੈ।  


Tanu

Content Editor

Related News