ਇਹ ਵਿਅਕਤੀ ਹੈਲਮੇਟ ਪਹਿਨ ਕੇ ਚਲਾਉਂਦਾ ਹੈ ਕਾਰ, ਕਾਰਨ ਕਰ ਦਵੇਗਾ ਹੈਰਾਨ

Wednesday, Dec 06, 2017 - 03:46 PM (IST)

ਨੈਸ਼ਨਲ ਡੈਸਕ— ਰਾਜਸਥਾਨ ਪੁਲਸ ਦਾ ਇਕ ਅਣੋਖਾ ਕਾਰਨਾਮਾ ਸਾਹਮਣੇ ਆਇਆ ਹੈ ਜੋ ਚਰਚਾ ਦਾ ਕਾਰਨ ਬਣਿਆ ਹੋਇਆ ਹੈ। ਰਾਜਸਥਾਨ ਦੀ ਭਰਤਪੁਰ ਪੁਲਸ ਨੇ ਹਾਲ 'ਚ ਹੀ ਇਕ ਕਾਰ ਦਾ ਚਾਲਾਨ ਇਸ ਲਈ ਕੱਟ ਦਿੱਤਾ ਕਿਉਂਕਿ ਕਾਰ ਡਰਾਈਵਰ ਨੇ ਹੈਲਮੇਟ ਨਹੀਂ ਪਾ ਰੱਖਿਆ ਸੀ। ਇਸ ਘਟਨਾ ਦੇ ਬਾਅਦ ਡਰਾਈਵਰ ਨੇ ਵਿਰੋਧ ਸਵਰੂਪ ਕਾਰ 'ਚ ਹੈਲਮੇਟ ਲਗਾਉਣ ਦਾ ਫੈਸਲਾ ਕੀਤਾ। ਉਹ ਜਦੋਂ ਵੀ ਕਾਰ ਚਲਾਉਂਦਾ ਹੈ ਤਾਂ ਹੈਲਮੇਟ ਜ਼ਰੂਰ ਪਾਉਂਦਾ ਹੈ। 

PunjabKesari
ਘਟਨਾ ਦੀ ਜਾਣਕਾਰੀ ਦਿੰਦੇ ਹੋਏ ਵਿਸ਼ਨੂੰ ਸ਼ਰਮਾ ਨੇ ਦੱਸਿਆ ਕਿ ਉਹ ਭਰਤਪੁਰ ਤੋਂ ਆਗਰਾ ਵੱਲੋਂ ਆਪਣੀ ਕਾਰ 'ਚ ਜਾ ਰਿਹਾ ਸੀ। ਰਸਤੇ 'ਚ ਚਿਕਸਾਨਾ ਨੇੜੇ ਪੁਲਸ ਵਾਲਿਆਂ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਕਾਗਜ਼ ਮੰਗੇ। ਵਿਸ਼ਨੂੰ ਦੇ ਮੁਤਾਬਕ ਉਨ੍ਹਾਂ ਦੇ ਕੋਲ ਵਾਹਨ ਨਾਲ ਸੰਬੰਧਿਤ ਸਾਰੇ ਕਾਗਜ਼ਾਤ ਸਨ ਪਰ ਪੁਲਸ ਵਾਲੇ ਉਨ੍ਹਾਂ ਦਾ ਜ਼ਬਰਦਸਤੀ ਚਾਲਾਨ ਬਣਾਉਣ ਲਈ ਅੜ ਗਏ ਅਤੇ ਹੈਲਮੇਟ ਨਾ ਪਾਉਣ ਕਰਕੇ ਉਸ ਦਾ 200 ਰੁਪਏ ਚਾਲਾਨ ਕੱਟ ਦਿੱਤਾ। ਚਾਲਾਨ ਦਾ ਕਾਰਨ ਪੜ੍ਹਦੇ ਹੀ ਉਹ ਹੈਰਾਨ ਹੋ ਗਿਆ ਕਿਉਂਕਿ ਡਰਾਈਵਿੰਗ ਦੇ ਦੌਰਾਨ ਹੈਲਮੇਟ ਨਾ ਪਾਉਣ 'ਤੇ ਚਾਲਾਨ ਕੱਟਿਆ ਗਿਆ ਸੀ। ਇਸ ਬਾਰੇ 'ਚ ਹੈਡ ਕਾਂਸਟੇਬਲ ਪ੍ਰਹਿਲਾਦ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸੀਟ ਬੈਲਟ ਨਾ ਪਾਉਣ 'ਤੇ ਚਾਲਾਨ ਕੱਟਿਆ ਸੀ ਪਰ ਗਲਤੀ ਨਾਲ ਹੈਲਮੇਟ ਮੈਂਸ਼ਨ ਕਰ ਦਿੱਤਾ।


Related News