ਅਨਲੌਕ ਹੁੰਦੇ ਹੀ ਦਿੱਲੀ ਦੀਆਂ ਸੜਕਾਂ ''ਤੇ ਲੱਗਾ ਟਰੈਫਿਕ ਜਾਮ, ਮੈਟਰੋ ਦੇ ਐਂਟਰੀ ਗੇਟ ਕੀਤੇ ਗਏ ਬੰਦ (ਤਸਵੀਰਾਂ)

Monday, Jun 07, 2021 - 03:50 PM (IST)

ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ਦਿੱਲੀ 'ਚ ਅੱਜ ਤੋਂ ਅਨਲੌਕ ਹੋ ਗਿਆ ਹੈ। ਇਸ ਵਿਚ ਦਿੱਲੀ ਦੇ ਆਈ.ਟੀ.ਓ. ਚੌਰਾਹੇ 'ਤੇ ਭਾਰੀ ਟਰੈਫਿਕ ਦੇਖਿਆ ਗਿਆ। ਅਨਲੌਕ ਹੋਣ ਤੋਂ ਬਾਅਦ ਕਈ ਲੋਕ ਆਪਣੇ-ਆਪਣੇ ਕੰਮਾਂ ਨੂੰ ਜਾਣ ਲੱਗੇ ਹਨ। ਅਨਲੌਕ ਹੁੰਦੇ ਹੀ ਦਿੱਲੀ ਦੇ ਕਈ ਇਲਾਕਿਆਂ 'ਚ ਅਪ੍ਰਵਾਸੀ ਮਜ਼ਦੂਰਾਂ ਦੇ ਵੱਡੀ ਗਿਣਤੀ 'ਚ ਆਉਂਦੇ ਹੋਏ ਦੇਖਿਆ ਗਿਆ। ਆਨੰਦ ਵਿਹਾਰ ਆਈ.ਐੱਸ.ਬੀ.ਟੀ. 'ਤੇ ਵੱਡੀ ਗਿਣਤੀ 'ਚ ਦੂਜੇ ਸੂਬੇ ਤੋਂ ਅਪ੍ਰਵਾਸੀ ਮਜ਼ਦੂਰ ਕੰਮ ਕਰਨ ਲਈ ਦਿੱਲੀ ਵਾਪਸ ਆਉਂਦੇ ਦੇਖੇ ਗਏ। ਮਜ਼ਦੂਰਾਂ ਨੇ ਕਿਹਾ ਕਿ ਲਾਕਡਾਊਨ ਹਟਣ ਨਾਲ ਉਨ੍ਹਾਂ ਨੂੰ ਰੁਜ਼ਗਾਰ ਮਿਲਣ ਦੀ ਉਮੀਦ ਹੈ, ਇਸ ਲਈ ਦਿੱਲੀ ਵਾਪਸ ਪਰਤ ਰਹੇ ਹਨ।

PunjabKesariਦੱਸਣਯੋਗ ਹੈ ਕਿ ਦਿੱਲੀ ਸਰਕਾਰ ਨੇ ਸਾਰੇ ਨਿੱਜੀ ਦਫ਼ਤਰਾਂ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਦਰਮਿਆਨ 50 ਫੀਸਦੀ ਸਮਰੱਥਾ ਨਾਲ ਕੰਮ ਕਰਨ ਦੀ ਮਨਜ਼ੂਰੀ ਦਿੱਤੀ ਹੈ। ਹਾਲਾਂਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਜੋ ਲੋਕ ਘਰੋਂ ਕੰਮ ਕਰ ਸਕਦੇ ਹਨ, ਉਹ ਅਜਿਹਾ ਕਰਨਾ ਜਾਰੀ ਰੱਖਣ। ਲਾਕਡਾਊਨ 'ਚ ਵੱਡੀ ਢਿੱਲ ਦਿੰਦੇ ਹੋਏ ਦਿੱਲੀ ਮੈਟਰੋ ਨੂੰ ਮੁੜ ਸ਼ੁਰੂ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ। ਭੀੜ ਨੂੰ ਦੇਖਦੇ ਹੋਏ ਦਿੱਲੀ ਮੈਟਰੋ ਨੇ ਐਂਟਰੀ ਗੇਟ ਬੰਦ ਕਰਨ ਦੇ ਨਿਰਦੇਸ਼ ਅਧਿਕਾਰੀਆਂ ਨੂੰ ਦਿੱਤੇ ਹਨ। ਦਿੱਲੀ ਮੈਟਰੋ ਨੇ ਕੀਤਾ,''ਭੀੜ ਕੰਟਰੋਲ ਉਪਾਵਾਂ ਦੇ ਹਿੱਸੇ ਦੇ ਰੂਪ 'ਚ ਅਤੇ ਸਮਾਜਿਕ ਦੂਰੀ ਯਕੀਨੀ ਕਰਨ ਲਈ ਕੁਝ ਸਟੇਸ਼ਨਾਂ 'ਤੇ ਪ੍ਰਵੇਸ਼ ਰੁਕ-ਰੁਕ ਕੇ ਬੰਦ ਕੀਤਾ ਜਾ ਰਿਹਾ ਅਤੇ ਛੋਟੀ ਮਿਆਦ ਲਈ ਖੋਲ੍ਹਿਆ ਜਾ ਰਿਹਾ ਹੈ। ਕ੍ਰਿਪਾ ਸਾਡੇ ਨਾਲ ਰਹਿਣ ਅਤੇ ਆਪਣੀ ਆਵਾਜਾਈ 'ਚ ਵਾਧੂ ਸਮਾਂ ਦੇਣ।''

PunjabKesari

PunjabKesari

PunjabKesari

PunjabKesari


DIsha

Content Editor

Related News