ਕੁੱਲੂ ਦੇ ਮਲਾਨਾ ਪਿੰਡ ''ਚ ਜ਼ਮੀਨ ਖਿਸਕਣ ਕਾਰਨ ਮਿਟੇ ਸੜਕ ਦੇ ਨਾਮੋ ਨਿਸ਼ਾਨ

Wednesday, Mar 27, 2019 - 03:23 PM (IST)

ਕੁੱਲੂ ਦੇ ਮਲਾਨਾ ਪਿੰਡ ''ਚ ਜ਼ਮੀਨ ਖਿਸਕਣ ਕਾਰਨ ਮਿਟੇ ਸੜਕ ਦੇ ਨਾਮੋ ਨਿਸ਼ਾਨ

ਕੁੱਲੂ-ਹਿਮਾਚਲ ਦੇ ਕੁੱਲੂ ਜ਼ਿਲੇ 'ਚ ਮਲਾਨਾ ਪਿੰਡ ਦੇ ਨੇੜੇ ਪਹਾੜਾਂ ਤੋਂ ਭਾਰੀ ਬਰਫਬਾਰੀ ਤੋ ਬਾਅਦ ਇੰਨੀ ਜ਼ਮੀਨ ਖਿਸਕ ਰਹੀ ਹੈ ਕਿ ਜਿਸ ਕਾਰਨ ਪਿੰਡ ਦੇ ਲੋਕਾਂ ਲਈ ਇੱਕੋ ਇਕ ਪੈਦਲ ਜਾਣ ਵਾਲੇ ਰਸਤੇ ਦੇ ਨਾਮੋ ਨਿਸ਼ਾਨ ਤੱਕ ਮਿਟ ਗਏ ਹਨ। ਭਾਰੀ ਜ਼ਮੀਨ ਖਿਸਕਣ ਕਾਰਨ ਸਥਾਨਿਕ ਲੋਕਾਂ ਦੀ ਕਾਫੀ ਜ਼ਮੀਨ ਅਤੇ ਸੇਬ ਦੇ ਪੌਦਿਆਂ ਨੂੰ ਨੁਕਸਾਨ ਪਹੁੰਚਿਆ। ਪਿੰਡ ਦੇ ਨੇੜਲੇ ਨਾਲੇ 'ਤੇ ਰੁਕ-ਰੁਕ ਕੇ ਜ਼ਮੀਨ ਖਿਸਕਣ ਕਾਰਨ ਮਲਬਾ ਡਿੱਗ ਰਿਹਾ ਹੈ, ਜਿਸ ਤੋਂ ਪਿੰਡ ਦੇ ਲੋਕਾਂ ਨੂੰ ਰਸਤਾ ਬਣਾਉਣ 'ਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

PunjabKesari

ਸਥਾਨਿਕ ਪੰਚਾਇਤ ਪ੍ਰਧਾਨ ਭਾਗੇ ਰਾਮ ਨੇ ਦੱਸਿਆ ਹੈ ਕਿ ਪਿੰਡ ਦੇ ਨੇੜਲੇ ਪਹਾੜੀ ਤੋਂ ਰਾਤ ਦੇ ਸਮੇਂ ਜ਼ਮੀਨ ਖਿਸਕੀ ਹੈ, ਜਿਸ ਕਾਰਨ ਆਵਾਜਾਈ ਬੰਦ ਹੋ ਗਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪਿੰਡ ਦੇ ਲੋਕ ਪ੍ਰਸ਼ਾਸਨ ਤੋਂ ਰਸਤਾ ਪੱਕਾ ਬਣਾਉਣ ਅਤੇ ਜ਼ਮੀਨ ਖਿਸਕਣ ਨੂੰ ਰੋਕਣ ਲਈ ਆਰਥਿਕ ਤੌਰ 'ਤੇ ਮਦਦ ਦੀ ਮੰਗ ਕਰ ਰਹੇ ਹਨ, ਤਾਂ ਜੋ ਲੋਕਾਂ ਨੂੰ ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। 

PunjabKesari

ਇਸ ਤੋ ਇਲਾਵਾ ਮਲਾਣਾ ਪਿੰਡ 'ਚ ਹੁਣ ਤੱਕ ਇੱਕ ਫੁੱਟ ਬਰਫਬਾਰੀ ਹੋਈ ਅਤੇ ਭਾਰੀ ਬਰਫਬਾਰੀ ਕਾਰਨ ਜ਼ਮੀਨ ਖਿਸਕਣ ਨਾਲ ਨੁਕਸਾਨ ਵੀ ਹੋ ਰਿਹਾ ਹੈ। ਪ੍ਰਭਾਵਿਤ ਪਰਿਵਾਰਾਂ ਨੇ ਪ੍ਰਸ਼ਾਸਨ ਤੋਂ ਉੱਚਿਤ ਸਹਾਇਤਾ ਦਾ ਮੰਗ ਕੀਤੀ ਹੈ।


author

Iqbalkaur

Content Editor

Related News