ਗਰਮੀ ਦਾ ਕਹਿਰ : ਚੱਲਦੀ ਟਰੇਨ ''ਚ 4 ਯਾਤਰੀਆਂ ਦੀ ਮੌਤ

Tuesday, Jun 11, 2019 - 10:19 PM (IST)

ਨਵੀਂ ਦਿੱਲੀ - ਦੇਸ਼ ਭਰ 'ਚ ਪੈ ਰਹੀ ਗਰਮੀ ਟਰੇਨਾਂ 'ਚ ਸਫਰ ਕਰਨ ਵਾਲੇ ਯਾਤਰੀਆਂ 'ਤੇ ਵੀ ਕਹਿਰ ਮਚਾ ਰਹੀ ਹੈ ਅਜਿਹੀ ਹੀ ਇਕ ਘਟਨਾ 'ਚ ਨਵੀਂ ਦਿੱਲੀ ਤੋਂ ਤਿਰੂਅੰਤਪੁਰਮ ਜਾ ਰਹੀ ਕੇਰਲ ਐਕਸਪ੍ਰੈਸ 'ਚ ਸਾਹ ਘੁਟਣ ਨਾਲ 4 ਯਾਤਰੀਆਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ 'ਚ ਇਕ ਮਹਿਲਾ ਵੀ ਸ਼ਾਮਲ ਹੈ।
ਝਾਂਸੀ ਮੰਡਲ ਦੇ ਜਨਸੰਪਰਕ ਅਧਿਕਾਰੀ ਮਨੋਜ ਕੁਮਾਰ ਨੇ ਮੰਗਲਵਾਰ ਨੂੰ ਦੱਸਿਆ ਕਿ ਕੇਰਲ ਐਕਸਪ੍ਰੈਸ ਦੇ ਸਲੀਪਰ ਕੋਚ ਐੱਸ-8 ਅਤੇ ਐੱਸ-9 'ਚ ਮੌਜੂਦ ਕੁਝ ਯਾਤਰੀਆਂ ਦੀ ਸਿਹਤ ਖਰਾਬ ਹੋਣ ਦੀ ਜਾਣਕਾਰੀ ਸੋਮਵਾਰ ਦੇਰ ਸ਼ਾਮ ਝਾਂਸੀ ਡਿਪਟੀ ਐੱਸ. ਐੱਲ. ਨੂੰ ਮਿਲੀ ਸੀ ਜਿਸ ਤੋਂ ਬਾਅਦ ਟਰੇਨ ਦੇ ਪਹੁੰਚਦੇ ਹੀ ਯਾਤਰੀਆਂ ਦੀ ਸਟੇਸ਼ਨ 'ਤੇ ਪਹਿਲਾਂ ਤੋਂ ਹੀ ਮੌਜੂਦ ਡਾਕਟਰੀ ਸਹਾਇਤਾਂ ਨੇ ਜਾਂਚ ਕੀਤੀ ਪਰ ਜਿਨ੍ਹਾਂ 4 ਲੋਕਾਂ ਦੀ ਹਾਲਤ ਖਰਾਬ ਸੀ, ਡਾਕਟਰਾਂ ਨੇ ਉਨ੍ਹਾਂ 'ਚੋਂ 3 ਐੱਸ.-8 'ਚ ਸਫਰ ਕਰ ਰਹੇ ਪਾਚਿਆ (80), ਬਾਲ ਕ੍ਰਿਸ਼ਣ (67) ਅਤੇ ਐੱਸ.-9 'ਚ ਸਫਰ ਕਰ ਰਹੀ ਧਨ ਲਕਸ਼ਮੀ (74) ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਕ ਹੋਰ ਨੂੰ ਗੰਭੀਰ ਹਾਲਤ 'ਚ ਜ਼ਿਲਾ ਹਸਪਤਾਲ ਭੇਜਿਆ ਗਿਆ ਪਰ ਉਸ ਦੀ ਵੀ ਉਥੇ ਇਲਾਜ ਦੌਰਾਨ ਮੌਤ ਹੋ ਗਈ।


Khushdeep Jassi

Content Editor

Related News