ਸਿਹਤ ਮੰਤਰਾਲਾ ਨੇ 13 ਲੱਖ ਰੁਪਏ ਦੇ ਈ-ਕਚਰੇ ਦੀ ਕੀਤੀ ਨੀਲਾਮੀ

Sunday, Oct 31, 2021 - 05:49 PM (IST)

ਨਵੀਂ ਦਿੱਲੀ (ਭਾਸ਼ਾ)— ਕੇਂਦਰੀ ਸਿਹਤ ਮੰਤਰਾਲਾ ਨੇ ਐਤਵਾਰ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵੱਛ ਭਾਰਤ ਦੇ ਨਾਅਰੇ ਤੋਂ ਬਾਅਦ 13 ਲੱਖ ਰੁਪਏ ਦੇ ਈ-ਕਚਰੇ ਦੀ ਨੀਲਾਮੀ ਕੀਤੀ ਹੈ। ਇਕ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਜਿਸ ਈ-ਕਚਰੇ ਦੀ ਨੀਲਾਮੀ ਕੀਤੀ ਗਈ ਹੈ, ਉਸ ’ਚ ਕੰਪਿਊਟਰ, ਪਿ੍ਰੰਟਰ, ਫੋਟੋ ਕਾਪੀ ਮਸ਼ੀਨ ਅਤੇ ਇਸ ਦੇ ਕਲ ਪੁਰਜੇ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਹ ਨੀਲਾਮੀ ਕੇਂਦਰੀ ਖਰੀਦ ਪੋਰਟਲ ਦੇ ਜ਼ਰੀਏ ਕੀਤੀ ਗਈ ਹੈ। 

PunjabKesari

ਮੰਤਰਾਲਾ ਨੇ ਟਵੀਟ ਕਰ ਕੇ ਦੱਸਿਆ ਕਿ ਪ੍ਰਧਾਨ ਮੰਤਰੀ ਦੇ ਸਵੱਛ ਭਾਰਤ ਦੇ ਨਾਅਰੇ ਤੋਂ ਬਾਅਦ ਸਿਹਤ ਮੰਤਰਾਲਾ ਨੇ 13 ਲੱਖ ਰੁਪਏ ਦੇ ਈ-ਕਚਰੇ ਦੀ ਨੀਲਾਮੀ ਕੀਤੀ ਹੈ। ਆਓ, ਅਸੀਂ ਸਵੱਛ ਭਾਰਤ ਮੁਹਿੰਮ ਨੂੰ ਆਪਣੇ ਪੱਖ ਤੋਂ ਇਕ ਹਕੀਕਤ ਬਣਾਈਏ। 


Tanu

Content Editor

Related News