ਸਤਲੋਕ ਆਸ਼ਰਮ ਦੇ ਮੁਖੀ ਰਾਮਪਾਲ ਨੂੰ 3 ਸਾਲ ਦੀ ਕੈਦ
Saturday, Oct 30, 2021 - 04:43 PM (IST)
ਹਿਸਾਰ– ਮਾਣਯੋਗ ਜੁਡੀਸ਼ੀਅਲ ਮੈਜਿਸਟਰੇਟ ਸੋਨੀਆ ਦੀ ਅਦਾਲਤ ਨੇ ਸਤਲੋਕ ਆਸ਼ਰਮ ਦੇ ਮੁਖੀ ਰਾਮਪਾਲ ਨੂੰ ਗੈਰ-ਕਾਨੂੰਨੀ ਸਿਲੰਡਰ ਰੱਖਣ ਦੇ ਮਾਮਲੇ ਵਿਚ 3 ਸਾਲ ਦੀ ਕੈਦ ਅਤੇ 5 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ। ਬਰਵਾਲਾ ਥਾਣਾ ਪੁਲਸ ਨੇ ਰਾਮਪਾਲ ਵਿਰੁੱਧ 7 ਸਾਲ ਪਹਿਲਾਂ 2014 ਵਿਚ ਜ਼ਰੂਰੀ ਵਸਤਾਂ ਐਕਟ ਅਤੇ ਧੋਖਾਦੇਹੀ ਅਧੀਨ ਮਾਮਲਾ ਦਰਜ ਕੀਤਾ ਸੀ। ਰਾਮਪਾਲ ਕਤਲ ਦੇ ਦੋ ਮਾਮਲਿਆਂ ਵਿਚ ਪਹਿਲਾਂ ਹੀ ਜੇਲ੍ਹ ਦੀ ਸਜ਼ਾ ਕੱਟ ਰਿਹਾ ਹੈ। ਮਾਮਲੇ ’ਚ ਹੁਣ ਤੱਕ ਕਰੀਬ 12 ਲੋਕਾਂ ਦੀ ਗਵਾਹੀ ਅਤੇ ਕਰੀਬ 190 ਸੁਣਵਾਈਆਂ ਹੋ ਚੁਕੀਆਂ ਹਨ।
ਇਹ ਵੀ ਪੜ੍ਹੋ : ਜਗਦੀਸ਼ ਟਾਈਟਲਰ ਨੂੰ ਕਾਂਗਰਸ ’ਚ ਵੱਡੀ ਜ਼ਿੰਮੇਵਾਰੀ ਮਿਲਣ ’ਤੇ ਮਨਜਿੰਦਰ ਸਿਰਸਾ ਨੇ ਚੁੱਕੇ ਸਵਾਲ
ਅਦਾਲਤ ਵਿਚ ਚੱਲੇ ਮੁਕੱਦਮੇ ਮੁਤਾਬਕ 14 ਨਵੰਬਰ 2014 ਨੂੰ ਬਰਵਾਲਾ ਵਿਚ ਚੰਡੀਗੜ੍ਹ ਰੋਡ ਸਥਿਤ ਆਸ਼ਰਮ ਵਿਚ ਪੁਲਸ ਅਤੇ ਰਾਮਪਾਲ ਦੇ ਪੈਰੋਕਾਰਾਂ ਦਰਮਿਆਨ ਟਕਰਾਅ ਹੋ ਗਿਆ ਸੀ। ਉਦੋਂ ਆਸ਼ਰਮ ਅੰਦਰੋਂ 408 ਸਿਲੰਡਰ ਬਰਾਮਦ ਹੋਏ ਸਨ, ਜਿਨ੍ਹਾਂ ਬਾਰੇ ਕੋਈ ਵੀ ਦਸਤਾਵੇਜ਼ ਆਸ਼ਰਮ ਵੱਲੋਂ ਪੇਸ਼ ਨਹੀਂ ਕੀਤੇ ਜਾ ਸਕੇ ਸਨ। ਬਰਵਾਲਾ ਥਾਣਾ ਪੁਲਸ ਨੇ 28 ਨਵੰਬਰ 2014 ਨੂੰ ਰਾਮਪਾਲ ਵਿਰੁੱਧ ਮਾਮਲਾ ਦਰਜ ਕੀਤਾ ਸੀ।
ਇਹ ਵੀ ਪੜ੍ਹੋ : ਸਿੰਘੂ ਸਰਹੱਦ ਲਾਠੀਚਾਰਜ: ਕਿਸਾਨ ਮੋਰਚੇ ਨੇ ਕੇਂਦਰ ਸਰਕਾਰ ਅਤੇ ਸੰਘ ’ਤੇ ਲਾਏ ਗੰਭੀਰ ਇਲਜ਼ਾਮ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ