HCS ਭਰਤੀ ਮਾਮਲਾ: ਇਨੈਲੋ ਸੁਪਰੀਮੋ ਚੌਟਾਲਾ ਨੂੰ ਵਿਜੀਲੈਂਸ ਦੀ ਕਲੀਨ ਚਿੱਟ, ਜਾਣੋ ਪੂਰਾ ਮਾਮਲਾ

10/02/2022 2:18:29 PM

ਫਰੀਦਾਬਾਦ (ਮਹਾਵੀਰ ਗੋਇਲ)- ਜੇ. ਬੀ. ਟੀ. ਘਪਲੇ ’ਚ ਸਜ਼ਾ ਕੱਟ ਚੁੱਕੇ ਸਾਬਕਾ ਮੁੱਖ ਮੰਤਰੀ ਅਤੇ ਇਨੈਲੋ ਸੁਪਰੀਮੋ ਓਮ ਪ੍ਰਕਾਸ਼ ਚੌਟਾਲਾ ਨੂੰ ਇਕ ਵੱਡੀ ਰਾਹਤ ਮਿਲੀ ਹੈ। ਵਿਜੀਲੈਂਸ ਨੇ ਇਕ ਵੱਡੇ ਮਾਮਲੇ ਵਿਚ ਉਨ੍ਹਾਂ ਨੂੰ ਕਲੀਨ ਚਿੱਟ ਦਿੱਤੀ ਹੈ। ਇਸ ਨਾਲ ਚੌਟਾਲਾ ਦੇ ਸਮਰਥਕ ਕਾਫੀ ਉਤਸ਼ਾਹਿਤ ਹਨ। ਵਿਜੀਲੈਂਸ ਨੇ ਚੌਟਾਲਾ ਨੂੰ ਸਾਲ 2002 ’ਚ ਹਰਿਆਣਾ ਸਿਵਲ ਸਰਵਿਸਿਜ਼ ਭਰਤੀ ਮਾਮਲੇ ਵਿਚ ਕਲੀਨ ਚਿੱਟ ਦੇ ਦਿੱਤੀ। ਦਰਅਸਲ ਵਿਜੀਲੈਂਸ ਨੂੰ ਭਰਤੀ ਵਿਚ ਬੇਨਿਯਮੀਆਂ ਦੇ ਮਾਮਲੇ ਵਿਚ ਕਾਰਵਾਈ ਕਰਨ ’ਤੇ ਚੌਟਾਲਾ ਖ਼ਿਲਾਫ਼ ਕੋਈ ਸਬੂਤ ਨਹੀਂ ਮਿਲਿਆ।

ਜ਼ਿਕਰਯੋਗ ਹੈ ਕਿ ਇਸ ਮਾਮਲੇ ’ਚ ਵਿਜੀਲੈਂਸ ਬਿਊਰੋ ਵਲੋਂ ਪਿਛਲੇ 17 ਸਾਲਾਂ ਤੋਂ ਜਾਂਚ ਕੀਤੀ ਜਾ ਰਹੀ ਹੈ, ਜਿਸ ’ਚ ਹਰਿਆਣਾ ਸਿਵਲ ਸਰਵਿਸਿਜ਼ ਦੇ ਤਤਕਾਲੀਨ ਪ੍ਰਧਾਨ ਅਤੇ ਮੈਂਬਰਾਂ ਸਮੇਤ ਕੁੱਲ 21 ਲੋਕਾਂ ਦੀ ਸ਼ਮੂਲੀਅਤ ਪਾਈ ਗਈ ਸੀ। ਵਿਜੀਲੈਂਸ ਬਿਊਰੋ ਨੇ 20 ਸਾਲ ਪਹਿਲਾਂ ਚੌਟਾਲਾ ਸਰਕਾਰ ’ਚ ਹੋਈ ਹਰਿਆਣਾ ਸਿਵਲ ਸਰਵਿਸਿਜ਼ (HCS) ਭਰਤੀ ਵਿਚ ਵੱਡੀਆਂ ਗਲਤੀਆਂ ਫੜ੍ਹੀਆਂ ਸਨ। 

ਦੱਸ ਦੇਈਏ ਕਿ 101 ਉਮੀਦਵਾਰ ਅਜਿਹੇ ਸਨ, ਜਿਨ੍ਹਾਂ ਦੀਆਂ 198 ਆਸਰ ਸ਼ੀਟਾਂ ’ਚ ਗਲਤੀਆਂ ਮਿਲੀਆਂ ਸਨ। ਭਰਤੀਆਂ ’ਚ ਬੇਨਿਯਮੀਆਂ ਨੂੰ ਲੈ ਕੇ 21 ਲੋਕਾਂ ਨੂੰ ਦੋਸ਼ੀ ਬਣਾਇਆ ਗਿਆ, ਉਨ੍ਹਾਂ ’ਚੋਂ 3 ਦੀ ਮੌਤ ਵੀ ਹੋ ਚੁੱਕੀ ਹੈ। ਇਨ੍ਹਾਂ ’ਚ ਹਰਿਆਣਾ ਸਿਵਲ ਸਰਵਿਸਿਜ਼ ਦੇ ਤਤਕਾਲੀਨ ਮੈਂਬਰ ਮਿਹਰ ਸਿੰਘ ਸੈਨੀ ਅਤੇ ਗੁਲਸ਼ਨ ਭਾਰਦਵਾਜ ਨਾਲ ਹੀ ਕੋਚ ਡਾ. ਕੇ. ਡੀ. ਪਾਂਡੇ ਸ਼ਾਮਲ ਹਨ।


Tanu

Content Editor

Related News