20 ਸਾਲਾ ਗਰਭਵਤੀ ਵਿਦਿਆਰਥਣ ਨੂੰ HC ਨੇ ਦਿੱਤੀ ਗਰਭਪਾਤ ਕਰਨ ਦੀ ਇਜਾਜ਼ਤ

Sunday, Sep 15, 2024 - 11:42 AM (IST)

20 ਸਾਲਾ ਗਰਭਵਤੀ ਵਿਦਿਆਰਥਣ ਨੂੰ HC ਨੇ ਦਿੱਤੀ ਗਰਭਪਾਤ ਕਰਨ ਦੀ ਇਜਾਜ਼ਤ

ਮੁੰਬਈ  - ਬਾਂਬੇ  ਹਾਈ ਕੋਰਟ ਨੇ 20 ਸਾਲਾ ਵਿਦਿਆਰਥਣ ਨੂੰ ਆਪਣੇ 25 ਹਫ਼ਤਿਆਂ ਦੇ ਭਰੂਣ ਦਾ ਗਰਭਪਾਤ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਵਿਦਿਆਰਥਣ ਆਪਣੇ ਸਾਥੀ ਨਾਲ ਰਜ਼ਾਮੰਦੀ ਦੇ ਚੱਲਦਿਆਂ ਗਰਭਵਤੀ ਹੋ ਗਈ। ਅਦਾਲਤ ਨੇ ਅਜਿਹੇ ਮਾਮਲਿਆਂ ’ਚ ਸਾਥੀ ਦੀ ਜਵਾਬਦੇਹੀ ਅਤੇ ਭਾਗੀਦਾਰੀ ਨੂੰ ਨਿਰਧਾਰਿਤ ਕਰਨ ਲਈ ਇਕ ਢੁਕਵੀਂ ਪ੍ਰਣਾਲੀ ਬਣਾਉਣ 'ਤੇ ਜ਼ੋਰ ਦਿੱਤਾ ਹੈ। ਅਦਾਲਤ ਨੇ ਇਸ ਦੇ ਯਤਨਾਂ ’ਚ ਸਹਾਇਤਾ ਲਈ ਐਡਵੋਕੇਟ ਅਭਿਨਵ ਚੰਦਰਚੂੜ ਨੂੰ ਐਮੀਕਸ ਕਿਊਰੀ ਨਿਯੁਕਤ ਕੀਤਾ ਹੈ, ਤਾਂ ਜੋ ਇਕ ਢੁਕਵਾਂ ਪ੍ਰਬੰਧ ਨਿਰਧਾਰਤ ਕੀਤਾ ਜਾ ਸਕੇ। ਇਸ ਪਹਿਲੂ 'ਤੇ ਵਿਚਾਰ ਕਰਨ ਲਈ ਅਦਾਲਤ ਨੇ ਪਟੀਸ਼ਨ 'ਤੇ ਅਗਲੀ ਸੁਣਵਾਈ 20 ਸਤੰਬਰ ਨੂੰ ਤੈਅ ਕੀਤੀ ਹੈ।

ਇਹ ਵੀ ਪੜ੍ਹੋ ਵੱਡਾ ਹਾਦਸਾ: ਤੇਜ਼ ਰਫ਼ਤਾਰ ਸਕਾਰਪੀਓ ਦੀ ਪਿਕਅੱਪ ਨਾਲ ਟੱਕਰ, 4 ਨੌਜਵਾਨਾਂ ਦੀ ਦਰਦਨਾਕ ਮੌਤ

ਵਿਦਿਆਰਥਣ ਨੇ ਦਾਅਵਾ ਕੀਤਾ ਸੀ ਕਿ ਉਹ ਖੁਦ ਆਪਣੇ ਮਾਤਾ-ਪਿਤਾ 'ਤੇ ਨਿਰਭਰ ਸੀ। ਉਨ੍ਹਾਂ ਕੋਲ ਆਮਦਨ ਦਾ ਕੋਈ ਸੁਤੰਤਰ ਸਰੋਤ ਨਹੀਂ ਹੈ। ਇਸ ਲਈ ਉਹ ਗਰਭ ਅਵਸਥਾ ਨੂੰ ਜਾਰੀ ਰੱਖਣ ਲਈ ਤਿਆਰ ਨਹੀਂ ਹੈ। ਦੱਸ ਦੱਈਏ ਕਿ ਕੇਸ ਦੇ ਤੱਥਾਂ ਦੇ ਮੱਦੇਨਜ਼ਰ ਬੈਂਚ ਨੇ ਕਿਹਾ ਕਿ ਅਸੀਂ ਪਟੀਸ਼ਨਕਰਤਾ ਦੇ ਬੱਚੇ ਨੂੰ ਜਨਮ ਦੇਣ ਦੇ ਅਧਿਕਾਰ, ਉਸ ਦੀ ਪਸੰਦ ਅਤੇ ਉਸ ਦੇ ਸਰੀਰ 'ਤੇ ਉਸ ਦੇ ਅਧਿਕਾਰ ਤੋਂ ਜਾਣੂ ਹਾਂ। ਬੈਂਚ ਨੇ ਵਿਦਿਆਰਥਣ ਦੀ ਸਿਹਤ ਦੇ ਮੁੱਦਿਆਂ 'ਤੇ ਵਿਚਾਰ ਕਰਨ ਤੋਂ ਬਾਅਦ ਉਸ ਨੂੰ ਗਰਭਪਾਤ ਕਰਨ ਦੀ ਇਜਾਜ਼ਤ ਦੇ ਦਿੱਤੀ। ਬੈਂਚ ਨੇ ਵਿਦਿਆਰਥਣ ਨੂੰ ਆਪਣੀ ਪਸੰਦ ਦੇ ਹਸਪਤਾਲ ’ਚ ਗਰਭਪਾਤ ਕਰਵਾਉਣ ਦੀ ਇਜਾਜ਼ਤ ਦੇ ਦਿੱਤੀ ਹੈ।   

ਇਹ ਵੀ ਪੜ੍ਹੋ ਸਰਕਾਰ ਨੇ ਮੁਲਾਜ਼ਮਾਂ ਨੂੰ ਦਿੱਤੀ ਵੱਡੀ ਰਾਹਤ, ਆਇਆ ਨਵਾਂ ਆਰਡਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sunaina

Content Editor

Related News