ਹੁਣ ਹਾਥਰਸ ''ਚ 6 ਸਾਲਾ ਬੱਚੀ ਦੀ ਜਬਰ ਜ਼ਿਨਾਹ ਤੋਂ ਬਾਅਦ ਮੌਤ, ਪਰਿਵਾਰ ਨੇ ਲਾਸ਼ ਸੜਕ ''ਤੇ ਰੱਖ ਲਗਾਇਆ ਜਾਮ

Tuesday, Oct 06, 2020 - 10:35 AM (IST)

ਹੁਣ ਹਾਥਰਸ ''ਚ 6 ਸਾਲਾ ਬੱਚੀ ਦੀ ਜਬਰ ਜ਼ਿਨਾਹ ਤੋਂ ਬਾਅਦ ਮੌਤ, ਪਰਿਵਾਰ ਨੇ ਲਾਸ਼ ਸੜਕ ''ਤੇ ਰੱਖ ਲਗਾਇਆ ਜਾਮ

ਹਾਥਰਸ- ਉੱਤਰ ਪ੍ਰਦੇਸ਼ ਦੇ ਹਾਥਰਸ 'ਚ ਇਕ ਹੋਰ ਜਬਰ ਜ਼ਿਨਾਹ ਦਾ ਮਾਮਲਾ ਸਾਹਮਣੇ ਆਇਆ ਹੈ। 15 ਦਿਨ ਪਹਿਲਾਂ ਸਾਦਾਬਾਦ ਖੇਤਰ ਦੇ ਮਈ ਜਟੋਈ ਵਾਸੀ 6 ਸਾਲਾ ਕੁੜੀ ਨਾਲ ਅਲੀਗੜ੍ਹ ਜ਼ਿਲ੍ਹੇ ਦੇ ਇਗਲਾਸ ਪਿੰਡ 'ਚ ਜਬਰ ਜ਼ਿਨਾਹ ਦੀ ਘਟਨਾ ਹੋਈ ਸੀ। ਕੁੜੀ ਦਾ ਦਿੱਲੀ ਦੇ ਇਕ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ। ਜਿੱਥੇ ਕੁੜੀ ਦੀ ਮੌਤ ਤੋਂ ਬਾਅਦ ਗੁੱਸੇ ਪਰਿਵਾਰ ਵਾਲਿਆਂ ਨੇ ਲਾਸ਼ ਸੜਕ 'ਤੇ ਰੱਖ ਕੇ ਜਾਮ ਲਗਾ ਦਿੱਤਾ। ਪਰਿਵਾਰ ਵਾਲਿਆਂ ਦੀ ਮੰਗ ਹੈ ਕਿ ਜਦੋਂ ਤੱਕ ਸਹੀ ਦੋਸ਼ੀ ਨਹੀਂ ਫੜਿਆ ਜਾਵੇਗਾ ਅਤੇ ਇਗਲਾਸ ਐੱਸ.ਓ. ਨੂੰ ਮੁਅੱਤਲ ਨਹੀਂ ਕੀਤਾ ਜਾਵੇਗਾ, ਉਦੋਂ ਤੱਕ ਉਹ ਬੱਚੀ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ। ਮੌਕੇ 'ਤੇ ਭਾਰੀ ਮਾਤਰਾ 'ਚ ਪੁਲਸ ਫੋਰਸ ਤਾਇਨਾਤ ਹੈ। ਇਸ ਮਾਮਲੇ 'ਚ ਪੁਲਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ ਪਰ ਪਰਿਵਾਰ ਦਾ ਦੋਸ਼ ਹੈ ਕਿ ਪੁਲਸ ਨੇ ਸਹੀ ਦੋਸ਼ੀ ਨੂੰ ਨਹੀਂ ਫੜਿਆ ਹੈ।

ਕੁੜੀ ਦੇ ਪਿਤਾ ਨੇ ਕਿਹਾ ਕਿ ਤਿੰਨ ਮਹੀਨੇ ਪਹਿਲਾਂ ਮੇਰੀਆਂ 2 ਕੁੜੀਆਂ ਉਸ ਦੀ ਮਾਸੀ ਆਪਣੀ ਘਰ ਲੈ ਗਈ ਸੀ। ਉੱਥੇ ਮਾਸੀ ਦੇ ਮੁੰਡੇ ਨੇ ਕੁੜੀ ਨਾਲ ਜਬਰ ਜ਼ਿਨਾਹ ਕੀਤਾ। ਮੇਰੀ ਮੰਗ ਹੈ ਕਿ ਪੁਲਸ ਮੇਰੀ ਵੱਡੀ ਕੁੜੀ ਨੂੰ ਵਾਪਸ ਲਿਆਏ ਅਤੇ ਸਹੀ ਦੋਸ਼ੀ ਨੂੰ ਗ੍ਰਿਫ਼ਤਾਰ ਕਰੇ। ਹਾਲੇ ਪੁਲਸ ਨੇ ਗਲਤ ਮੁੰਡੇ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਮਾਨਸਿਕ ਰੂਪ ਨਾਲ ਬੀਮਾਰ ਹੈ। ਕੁੜੀ ਦੇ ਪਿਤਾ ਨੇ ਇਗਲਾਸ ਦੇ ਐੱਸ.ਓ. 'ਤੇ ਲਾਪਰਵਾਹੀ ਦਾ ਦੋਸ਼ ਲਗਾਇਆ ਹੈ। ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਮੇਰੀ ਮੰਗ ਹੈ ਕਿ ਅਸਲੀ ਅਪਰਾਧੀ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਇਗਲਾਸ ਦੇ ਐੱਸ.ਓ. ਨੂੰ ਸਸਪੈਂਡ ਕੀਤਾ ਜਾਵੇ। ਇਸ ਮਾਮਲੇ 'ਚ ਸਾਦਾਬਾਦ ਦੇ ਡੀ.ਐੱਸ.ਪੀ. ਬ੍ਰਹਮ ਸਿੰਘ ਨੇ ਕਿਹਾ ਕਿ ਕੁੜੀ ਦੀ ਮਾਂ ਦੀ ਮੌਤ ਹੋ ਗਈ ਸੀ। ਇਸ ਦੇ ਬਾਅਦ ਉਹ ਆਪਣੀ ਮਾਸੀ ਨਾਲ ਰਹਿੰਦੀ ਸੀ। ਮਾਸੀ ਦੇ ਮੁੰਡੇ ਨੇ ਘਟਨਾ ਨੂੰ ਅੰਜਾਮ ਦਿੱਤਾ ਹੈ। ਇਗਲਾਸ ਦੇ ਇੰਸਪੈਕਟਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੌਕੇ 'ਤੇ ਅਲੀਗੜ੍ਹ ਦੇ ਏ.ਐੱਸ.ਪੀ. ਵੀ ਮੌਜੂਦ ਹਨ।


author

DIsha

Content Editor

Related News