ਵਿਆਹ ਦਾ ਵਾਅਦਾ ਕਰ ਬਣਾਏ ਸਬੰਧ! ''ਰਾਜ਼ੀ ਬੋਲ ਜਾ'' ਫੇਮ Actress ਨੇ ਅਦਾਕਾਰ ਉੱਤਰ ਕੁਮਾਰ ਨੇ ਲਾਏ ਗੰਭੀਰ ਦੋਸ਼
Thursday, Jul 03, 2025 - 10:19 AM (IST)

ਗਾਜ਼ਿਆਬਾਦ (ਏਜੰਸੀ)- ਮਸ਼ਹੂਰ ਹਰਿਆਣਵੀ ਅਦਾਕਾਰਾ ਨੇ ਪ੍ਰਸਿੱਧ ਅਦਾਕਾਰ ਉੱਤਰ ਕੁਮਾਰ 'ਤੇ ਗੰਭੀਰ ਦੋਸ਼ ਲਗਾਏ ਹਨ। ਸੁਪਰਹਿੱਟ ਗੀਤ 'ਰਾਜੀ ਬੋਲ ਜਾ' ਨਾਲ ਮਸ਼ਹੂਰ ਹੋਣ ਵਾਲੀ ਅਦਾਕਾਰਾ ਨੇ ਦੋਸ਼ ਲਾਇਆ ਹੈ ਕਿ ਉੱਤਰ ਕੁਮਾਰ ਨੇ ਵਿਆਹ ਅਤੇ ਫਿਲਮਾਂ ਵਿੱਚ ਵੱਡੇ ਰੋਲ ਦੇਣ ਦਾ ਵਾਅਦਾ ਕਰਕੇ ਉਸ ਦਾ 3 ਸਾਲਾਂ ਤੱਕ ਯੌਨ ਸ਼ੋਸ਼ਣ ਕੀਤਾ।
ਇਹ ਵੀ ਪੜ੍ਹੋ: 500 ਰੁਪਏ ਦੇ ਨੋਟ 'ਤੇ ਲੱਗੀ ਲੱਖਾਂ ਦੀ ਬੋਲੀ, ਜਾਣੋ ਕੀ ਹੈ ਇਸ ਵਿਚ ਅਜਿਹਾ ਖਾਸ
'ਉਸਨੇ ਮੈਨੂੰ ਝੂਠੇ ਵਾਅਦੇ ਨਾਲ ਫਸਾਇਆ' – ਅਦਾਕਾਰਾ
ਮੀਡੀਆ ਨਾਲ ਗੱਲਬਾਤ ਦੌਰਾਨ ਅਦਾਕਾਰਾ ਨੇ ਦੱਸਿਆ, "ਮੈਂ ਉੱਤਰ ਕੁਮਾਰ ਨਾਲ 5 ਸਾਲ ਕੰਮ ਕੀਤਾ। 2020 'ਚ ‘ਰਾਜ਼ੀ ਬੋਲ ਜਾ’ ਦੀ ਸ਼ੂਟਿੰਗ ਤੋਂ ਸਾਡੀ ਜਾਣ-ਪਛਾਣ ਹੋਈ। ਉਸ ਨੇ ਮੈਨੂੰ ਵਿਆਹ ਦਾ ਵਾਅਦਾ ਕੀਤਾ ਤੇ ਕਿਹਾ ਕਿ ਮੈਨੂੰ ਵੱਡੀ ਫਿਲਮ ਮਿਲੇਗੀ। ਇਨ੍ਹਾਂ ਭਰੋਸਿਆਂ ਉੱਤੇ ਮੈਂ ਉਸ ਨਾਲ ਸਰੀਰਕ ਸੰਬੰਧ ਰੱਖੇ, ਪਰ ਕਿਸੇ ਵੀ ਵਾਅਦੇ ਨੂੰ ਪੂਰਾ ਨਹੀਂ ਕੀਤਾ ਗਿਆ। ਜਦੋਂ ਮੈਂ ਸਵਾਲ ਉਠਾਏ, ਤਾਂ ਉਨ੍ਹਾਂ ਨੇ ਮੈਨੂੰ ਜਾਤੀ ਆਧਾਰਤ ਗਾਲਾਂ ਕੱਢੀਆਂ ਅਤੇ ਕਿਹਾ ਕਿ ਮੇਰਾ ਕਰੀਅਰ ਖਤਮ ਕਰ ਦਿੱਤਾ ਜਾਵੇਗਾ।
ਅਦਾਕਾਰਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਸਬੰਧ 2020 ਵਿੱਚ 'ਰਾਜ਼ੀ ਬੋਲ ਜਾ' ਦੀ ਸ਼ੂਟਿੰਗ ਦੌਰਾਨ ਸ਼ੁਰੂ ਹੋਇਆ ਸੀ। ਉਸਦੇ ਅਨੁਸਾਰ, ਉੱਤਰ ਕੁਮਾਰ ਉਸਨੂੰ 3 ਸਾਲਾਂ ਤੱਕ ਆਪਣੇ ਫਾਰਮ ਹਾਊਸ ਅਤੇ ਨਿੱਜੀ ਦਫਤਰ ਵਿੱਚ ਬੁਲਾਉਂਦਾ ਰਿਹਾ, ਜਿਸ ਦੌਰਾਨ ਕਥਿਤ ਜਿਨਸੀ ਸ਼ੋਸ਼ਣ ਹੋਇਆ।
ਇਹ ਵੀ ਪੜ੍ਹੋ: ਹਸੀਨ ਜਹਾਂ ਨੂੰ ਦਿਓ 4 ਲੱਖ ਮਹੀਨਾ...! ਅਦਾਲਤ ਨੇ ਕ੍ਰਿਕਟਰ ਮੁਹੰਮਦ ਸ਼ਮੀ ਨੂੰ ਦਿੱਤਾ ਵੱਡਾ ਝਟਕਾ
ਮਿਲ ਰਹੀਆਂ ਧਮਕੀਆਂ
ਅਦਾਕਾਰਾ ਦਾ ਦਾਅਵਾ ਹੈ ਕਿ ਉਹਨੂੰ ਧਮਕੀ ਭਰੇ ਫੋਨ ਆ ਰਹੇ ਹਨ, ਜਿਹਨਾਂ ਵਿੱਚ ਸ਼ਿਕਾਇਤ ਵਾਪਸ ਲੈਣ ਅਤੇ ਸਮਝੌਤਾ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਉਸਨੇ ਮੈਨੂੰ ਚੁੱਪ ਰਹਿਣ ਲਈ ਪੈਸੇ ਦੀ ਪੇਸ਼ਕਸ਼ ਵੀ ਕੀਤੀ ਹੈ।
ਪੁਲਿਸ ਨੂੰ ਦਿੱਤੇ ਡਿਜੀਟਲ ਸਬੂਤ
ਉਹ ਦੱਸਦੀ ਹੈ ਕਿ, ਉਸ ਕੋਲ ਫੋਟੋਜ਼, ਚੈਟਸ ਅਤੇ ਹੋਰ ਸਬੂਤ ਹਨ, ਜੋ ਉਸਨੇ ਪੁਲਸ ਨੂੰ ਸੌਂਪ ਦਿੱਤੇ ਹਨ। ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ, ਪਰ ਹਾਲੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ।
ਪੁਲਸ ਵੱਲੋਂ ਪੁਸ਼ਟੀ
ਏਸੀਪੀ ਅਤੁਲ ਕੁਮਾਰ ਸਿੰਘ (ਸ਼ਾਲੀਮਾਰ ਗਾਰਡਨ) ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਕਿਹਾ, “ਸਾਡੀ ਕੋਲ ਸ਼ਿਕਾਇਤ ਆਈ ਹੈ। ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ, ਪਰ ਜਾਂਚ ਜਾਰੀ ਹੈ।”
ਇਹ ਵੀ ਪੜ੍ਹੋ: 13 ਸਾਲਾਂ ਦੇ ਕਰੀਅਰ 'ਚ ਦਿੱਤੀਆਂ 8 ਫਿਲਮਾਂ ਉਹ ਵੀ ਫਲਾਪ, ਫਿਰ BF ਦੇ ਇੱਕ ਕਦਮ ਨਾਲ ਜਾਣਾ ਪਿਆ ਜੇਲ੍ਹ
ਉੱਤਰ ਕੁਮਾਰ ਦੀ ਚੁੱਪੀ, ਇੰਡਸਟਰੀ 'ਚ ਭੂਚਾਲ
ਉੱਤਰ ਕੁਮਾਰ ਵੱਲੋਂ ਇਸ ਮਾਮਲੇ 'ਤੇ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ ਹੈ। ਇਹ ਦੋਸ਼ ਉਨ੍ਹਾਂ ਦੇ ਅਕਸ 'ਤੇ ਵੱਡਾ ਅਸਰ ਪਾ ਸਕਦੇ ਹਨ। ਇਸ ਸਮੇਂ ਹਰਿਆਣਵੀ ਸਿਨੇਮਾ ਇੰਡਸਟਰੀ 'ਚ ਹਲਚਲ ਅਤੇ ਚਿੰਤਾ ਦਾ ਮਾਹੌਲ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8