ਹਰਿਆਣਾ ਰੋਡਵੇਜ਼ ਬੱਸਾਂ ਨੂੰ ਬਣਾਇਆ ਜਾਵੇਗਾ ‘ਐਂਬੂਲੈਂਸ’, ਕੋਰੋਨਾ ਮਰੀਜ਼ਾਂ ਨੂੰ ਮਿਲਣਗੀਆਂ ਸਾਰੀਆਂ ਸਹੂਲਤਾਂ

Tuesday, May 11, 2021 - 01:24 PM (IST)

ਹਰਿਆਣਾ ਰੋਡਵੇਜ਼ ਬੱਸਾਂ ਨੂੰ ਬਣਾਇਆ ਜਾਵੇਗਾ ‘ਐਂਬੂਲੈਂਸ’, ਕੋਰੋਨਾ ਮਰੀਜ਼ਾਂ ਨੂੰ ਮਿਲਣਗੀਆਂ ਸਾਰੀਆਂ ਸਹੂਲਤਾਂ

ਅੰਬਾਲਾ— ਹਰਿਆਣਾ ਰੋਡਵੇਜ਼ ਪਿਛਲੇ ਕਾਫੀ ਸਮੇਂ ਤੋਂ ਕੋਰੋਨਾ ਕਾਲ ਵਿਚ ਜਨਤਾ ਦੀ ਸੇਵਾ ’ਚ ਲੱਗੀ ਹੋਈ ਹੈ। ਤਾਲਾਬੰਦੀ ਵਿਚ ਰੋਡਵੇਜ਼ ਬੱਸਾਂ ਜਨਤਾ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾ ਰਹੀ ਹੈ। ਹੁਣ ਹਰਿਆਣਾ ਟਰਾਂਸਪੋਰਟ ਵਿਭਾਗ ਕੋਰੋਨਾ ਮਰੀਜ਼ਾਂ ਦੀ ਮਦਦ ਲਈ ਅੱਗੇ ਆਇਆ ਹੈ। ਟਰਾਂਸਪੋਰਟ ਵਿਭਾਗ ਆਪਣੀਆਂ ਬੱਸਾਂ ਨੂੰ ਐਂਬੂਲੈਂਸ ਵਿਚ ਤਬਦੀਲ ਕਰਨ ਜਾ ਰਿਹਾ ਹੈ। ਦਰਅਸਲ ਹਰਿਆਣਾ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਹਰਿਆਣਾ ਟਰਾਂਸਪੋਰਟ ਵਿਭਾਗ ਨੇ ਸਾਰੀਆਂ ਡਿਪੋ ਦੀਆਂ 5-5 ਪਿੰਕ ਬੱਸਾਂ ਨੂੰ ਐਂਬੂਲੈਂਸ ਦੇ ਰੂਪ ਵਿਚ ਮੋਬਾਇਲ ਵੈਨ ਬਣਾਉਣ ਦਾ ਫ਼ੈਸਲਾ ਕੀਤਾ ਹੈ, ਜਿਸ ’ਚ ਮਰੀਜ਼ਾਂ ਲਈ 4 ਬੈੱਡ, ਆਕਸੀਜਨ ਸਿਲੰਡਰ, ਸਟ੍ਰਕਚਰ, ਸੈਨੇਟਾਈਜ਼ਰ ਉਪਲੱਬਧ ਰਹੇਗਾ।

ਇਹ ਵੀ ਪੜ੍ਹੋ : ਟੁੱਟਦੇ ਸਾਹਾਂ ਲਈ ਉਮੀਦ ਦੀ ਕਿਰਨ ‘ਹੇਮਕੁੰਟ ਫਾਊਂਡੇਸ਼ਨ’, ਮੁਫ਼ਤ ਮੁਹੱਈਆ ਕਰਵਾ ਰਹੀ ਮੈਡੀਕਲ ਆਕਸੀਜਨ

 

ਇਸ ਬਾਬਤ ਜਾਣਕਾਰੀ ਦਿੰਦੇ ਹੋਏ ਜੀ. ਐੱਮ. ਰੋਡਵੇਜ਼ ਅੰਬਾਲਾ ਨੇ ਦੱਸਿਆ ਕਿ ਸ਼ਨੀਵਾਰ ਨੂੰ ਵਿਭਾਗ ਵਲੋਂ 5 ਬੱਸਾਂ ਨੂੰ ਐਂਬੂਲੈਂਸ ਵਿਚ ਤਬਦੀਲ ਕਰਨ ਦੇ ਹੁਕਮ ਆਏ ਸਨ, ਜਿਸ ਤੋਂ ਬਾਅਦ ਅਸੀਂ ਆਪਣੀਆਂ 9 ਵਿਚੋਂ 5 ਬੱਸਾਂ ਨੂੰ ਐਂਬੂਲੈਂਸ ਵਿਚ ਤਬਦੀਲ ਕਰ ਦਿੱਤਾ ਹੈ। ਬੱਸ ’ਚ 4 ਬੈੱਡ, ਆਕਸੀਜਨ ਸਿਲੰਡਰ, ਸਟ੍ਰਕਚਰ ਦੀਆਂ ਸਹੂਲਤਾਂ ਹੋਣਗੀਆਂ। ਇਸ ਤੋਂ ਪਹਿਲਾਂ ਵੀ ਹਰਿਆਣਾ ਰੋਡਵੇਜ਼ ਦੇ 16 ਡਰਾਈਵਰ ਐਂਬੂਲੈਂਸ ਡਰਾਈਵਰ ਅਤੇ ਦੋ ਡਰਾਈਵਰ ਫਾਇਰ ਬਿ੍ਰਗੇਡ ਦੇ ਤੌਰ ’ਤੇ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਨ। ਫ਼ਿਲਹਾਲ ਮੋਬਾਇਲ ਵੈਨ ਐਂਬੂਲੈਂਸ ਨੂੰ ਕਦੋਂ ਚਲਾਇਆ ਜਾਵੇਗਾ ਅਤੇ ਕਾਮਿਆਂ ਦੀ ਕੀ ਰੂਪ-ਰੇਖਾ ਰਹੇਗੀ ਇਸ ਬਾਰੇ ਨਿਰਦੇਸ਼ ਆਉਣੇ ਬਾਕੀ ਹਨ। 

ਇਹ ਵੀ ਪੜ੍ਹੋ : ਹਰਿਆਣਾ ਸਰਕਾਰ ਦਾ ਵੱਡਾ ਫ਼ੈਸਲਾ, ਸਾਰੇ ਪੱਤਰਕਾਰਾਂ ਨੂੰ ਲੱਗੇਗੀ ਕੋਰੋਨਾ ਵੈਕਸੀਨ

ਇਹ ਵੀ ਪੜ੍ਹੋ : ਹਰਿਆਣਾ : 17 ਮਈ ਤੱਕ ਵਧਿਆ ਲਾਕਡਾਊਨ, ਵਿਆਹ-ਅੰਤਿਮ ਸੰਸਕਾਰ 'ਚ 11 ਲੋਕ ਹੀ ਹੋਣਗੇ ਸ਼ਾਮਲ


author

Tanu

Content Editor

Related News