26 ਜਨਵਰੀ ਨੂੰ ਹਰਿਆਣਾ ਵਾਸੀਆਂ ਨੂੰ ਮਿਲੇਗੀ ਇਲੈਕਟ੍ਰਿਕ ਬੱਸਾਂ ਦੀ ਸੌਗਾਤ

01/02/2024 5:49:13 PM

ਯਮੁਨਾਨਗਰ- ਹਰਿਆਣਾ 'ਚ ਗਣਤੰਤਰ ਦਿਵਸ ਯਾਨੀ 26 ਜਨਵਰੀ 2024 ਨੂੰ ਇਲੈਕਟ੍ਰਿਕ ਬੱਸਾਂ ਚੱਲਣੀਆਂ ਸ਼ੁਰੂ ਹੋ ਜਾਣਗੀਆਂ। ਪਾਨੀਪਤ ਅਤੇ ਯਮੁਨਾਨਗਰ ਤੋਂ ਇਨ੍ਹਾਂ ਬੱਸਾਂ ਦੀ ਸ਼ੁਰੂਆਤ ਹੋਵੇਗੀ। ਰੋਡਵੇਜ ਨੇ 375 ਬੱਸਾਂ ਚਲਾਉਣ ਦਾ ਫੈਸਲਾ ਕੀਤਾ ਹੈ, ਇਨ੍ਹਾਂ 'ਚੋਂ 26 ਜਨਵਰੀ ਨੂੰ 5 ਬੱਸਾਂ ਦਾ ਸੰਚਾਲਨ ਸ਼ੁਰੂ ਹੋ ਜਾਵੇਗਾ। ਬਾਕੀ 371 ਬੱਸਾਂ ਅਪ੍ਰੈਲ ਤਕ ਸੂਬੇ 'ਚ ਆ ਜਾਣਗੀਆਂ।

ਇਨ੍ਹਾਂ ਬੱਸਾਂ ਲਈ ਸੂਬੇ 'ਚ 12 ਜ਼ਿਲ੍ਹਾਂ 'ਚ 12 ਚਾਰਜਿੰਗ ਸਟੇਸ਼ਨ ਬਣਾਏ ਗਏ ਹਨ। ਇਕ ਚਾਰਜਿੰਗ ਸਟੇਸ਼ਨ 'ਤੇ 10 ਤੋਂ 12 ਪੁਆਇੰਟ ਹੋਣਗੇ ਯਾਨੀ ਇਕ ਸਮੇਂ 'ਚ ਦਰਜਨ ਭਰ ਬੱਸਾਂ ਇਕੱਠੀਆਂ ਚਾਰਜ ਹੋ ਸਕਣਗੀਆਂ। ਇਨ੍ਹਾਂ ਬੱਸਾਂ ਨੂੰ ਨਾ ਸਿਰਫ ਸ਼ਹਿਰੀ ਸਗੋਂ ਦੇਹਾਤ 'ਚ ਵੀ ਚਲਾਇਆ ਜਾਵੇਗਾ। ਇਹ ਬੱਸਾਂ 45 ਸੀਟਰ ਹੋਣਗੀਆਂ, ਜਦੋਂਕਿ ਪਹਿਲਾਂ 36 ਸੀਟਰ ਅਤੇ ਬਾਅਦ 'ਚ 40 ਸੀਟਰ ਬੱਸਾਂ ਲਿਆਉਣ ਦੀ ਯੋਜਨਾ ਸੀ ਪਰ ਹੁਣ ਆਖਰੀ ਫੈਸਲਾ ਲਿਆ ਗਿਆ ਹੈ ਕਿ ਇਹ ਬੱਸਾਂ 45 ਸੀਟਰ ਹੋਣਗੀਆਂ।

ਰੋਡਵੇਜ ਵੱਲੋਂ ਇਨ੍ਹਾਂ ਬੱਸਾਂ ਨੂੰ ਜ਼ਿਲ੍ਹਾ ਦਫਤਰ ਤੋਂ 25 ਤੋਂ 30 ਕਿਲੋਮੀਟਰ ਦੀ ਦੂਰੀ ਤਕ ਚਲਾਇਆ ਜਾਵੇਗਾ। ਇਸ ਲਈ ਦੇਹਾਤ ਦੇ ਰੂਟ ਵੀ ਜ਼ਿਲ੍ਹਾ ਵਾਈਜ਼ ਤੈਅ ਕਰ ਦਿੱਤੇ ਹਨ। ਰੋਡਵੇਜ ਵੱਲੋਂ 2030 ਤਕ ਵੱਡੀ ਗਿਣਤੀ 'ਚ ਇਲੈਕਟ੍ਰਿਕ ਬੱਸਾਂ ਖਰੀਦਣ ਦੀ ਯੋਜਨਾ ਤਿਆਰ ਕੀਤੀ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਬੱਸਾਂ ਦਾ ਕਿਰਾਇਆ ਰਾਊਂਡ ਫਿਗਰ 'ਚ ਯਾਨੀ 10, 20 ਜਾਂ 30 ਰੁਪਏ ਤਕ ਹੋ ਸਕਦਾ ਹੈ। ਬੱਸ ਦਾ ਆਪਰੇਟਰ ਰੋਡਵੇਜ਼ ਦਾ ਹੋਵੇਗਾ। ਰੋਡਵੇਜ ਦੁਆਰਾ ਕੰਪਨੀ ਨੂੰ ਪ੍ਰਤੀ ਕਿਲੋਮੀਟਰ 61.44 ਰੁਪਏ ਅਦਾ ਕੀਤੇ ਜਾਣਗੇ। 


Rakesh

Content Editor

Related News