ਲੁਧਿਆਣਾ ਵਾਸੀਆਂ ਨੂੰ 15 ਦਿਨ ਦਾ ਅਲਟੀਮੇਟਮ! ਫ਼ਿਰ ਨਹੀਂ ਹੋਵੇਗਾ ਕੋਈ ਲਿਹਾਜ਼
Tuesday, Nov 12, 2024 - 12:54 PM (IST)

ਲੁਧਿਆਣਾ (ਹਿਤੇਸ਼): ਨਗਰ ਨਿਗਮ ਵੱਲੋਂ ਮਹਾਨਗਰ ਵਿਚ ਸੜਕਾਂ ਕਿਨਾਰੇ ਹੋਏ ਨਾਜਾਇਜ਼ ਕਬਜ਼ਿਆਂ 'ਤੇ ਸਖ਼ਤੀ ਵਧਾਈ ਜਾਵੇਗੀ। ਇਹ ਸੰਕੇਤ ਕਮਿਸ਼ਨਰ ਅਦਿੱਤਿਆ ਵੱਲੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸੜਕਾਂ ਕਿਨਾਰੇ ਖੜ੍ਹੇ ਰਹਿਣ ਵਾਲੇ ਰੇਹੜੀ ਵਾਲਿਆਂ ਤੋਂ ਇਲਾਵਾ ਦੁਕਾਨਦਾਰਾਂ ਵੱਲੋਂ ਕਈ ਫੁੱਟ ਬਾਹਰ ਤਕ ਸਾਮਾਨ ਰੱਖਣ ਕਾਰਨ ਟ੍ਰੈਫ਼ਿਕ ਜਾਮ ਦੀ ਸਮੱਸਿਆ ਆ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - Momos ਦੀ ਰੇਹੜੀ ਤੋਂ ਹਸਪਤਾਲ ਪਹੁੰਚਿਆ ਮਾਸੂਮ ਬੱਚਾ! ਪੰਜਾਬ ਤੋਂ ਸਾਹਮਣੇ ਆਇਆ ਹੈਰਾਨੀਜਨਕ ਮਾਮਲਾ
ਕਮਿਸ਼ਨਰਰ ਮੁਤਾਬਕ ਇਸ ਤਰ੍ਹਾਂ ਕਬਜ਼ੇ ਹੋਣ ਨਾਲ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਜਦੋਂ ਨਗਰ ਨਿਗਮ ਵੱਲੋਂ ਕਾਰਵਾਈ ਕੀਤੀ ਗਈ ਤਾਂ ਕਬਜ਼ੇ ਕਰਨ ਵਾਲਿਆਂ ਨੂੰ ਦਿੱਕਤ ਹੋਵੇਗੀ। ਕਮਿਸ਼ਨਰ ਨੇ ਕਿਹਾ ਕਿ ਪਹਿਲਾਂ ਫੈਸਟੀਵਲ ਸੀਜ਼ਨ ਦੌਰਾਨ ਖੁੱਲ੍ਹ ਦਿੱਤੀ ਗਈ ਸੀ ਤੇ ਹੁਣ ਸਰਦੀਆਂ ਦੌਰਾਨ ਲੁਧਿਆਣਾ ਦੇ ਅੰਦਰੂਨੀ ਇਲਾਕਿਆਂ ਵਿਚ ਭੀੜ ਵੱਧ ਜਾਂਦੀ ਹੈ। ਇਸ ਦੇ ਮੱਦੇਨਜ਼ਰ ਕਬਜ਼ਾਧਾਰਕਾਂ ਨੂੰ 15 ਦਿਨ ਦਾ ਅਲਟੀਮੇਟਮ ਦਿੱਤਾ ਗਿਆ ਹੈ। ਇਸ ਦੇ ਬਾਅਦ ਵੀ ਆਪ ਕਬਜ਼ੇ ਨਾ ਹਟਾਉਣ ਵਾਲੇ ਲੋਕਾਂ ਖ਼ਿਲਾਫ਼ ਕਾਰਵਾਈ ਕਰਨ ਲਈ ਨਗਰ ਨਿਗਮ ਵੱਲੋਂ ਪੁਖ਼ਤਾ ਡਰਾਈਵ ਸ਼ੁਰੂ ਕੀਤੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8