ਸੰਘਣੀ ਧੁੰਦ ਕਾਰਨ 2 ਬੱਸਾਂ ਭਿਆਨਕ ਹਾਦਸੇ ਦਾ ਸ਼ਿਕਾਰ

Thursday, Nov 14, 2024 - 03:12 PM (IST)

ਸੰਘਣੀ ਧੁੰਦ ਕਾਰਨ 2 ਬੱਸਾਂ ਭਿਆਨਕ ਹਾਦਸੇ ਦਾ ਸ਼ਿਕਾਰ

ਫਾਜ਼ਿਲਕਾ : ਇੱਥੇ ਅਬੋਹਰ-ਮਲੋਟ ਰੋਡ 'ਤੇ ਗੋਬਿੰਦਗੜ੍ਹ ਨੇੜੇ ਅੱਜ ਤੜਕੇ ਸਵੇਰੇ ਸੰਘਣੀ ਧੁੰਦ ਕਾਰਨ 2 ਬੱਸਾਂ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈਆਂ। ਇਸ ਦੌਰਾਨ ਇਕ ਬੱਸ ਦਾ ਕੰਡਕਟਰ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਜਾਣਕਾਰੀ ਮੁਤਾਬਕ ਪਨਬੱਸ ਦੇ ਕੰਡਕਟਰ ਜਸਪਾਲ ਸਿੰਘ ਨੇ ਦੱਸਿਆ ਕਿ ਅੱਜ ਤੜਕੇ ਸਵੇਰੇ ਉਹ ਜਲੰਧਰ ਤੋਂ ਸ਼੍ਰੀ ਗੰਗਾਨਗਰ ਜਾ ਰਹੇ ਸਨ। ਜਦੋਂ ਕਰੀਬ ਸਾਢੇ 3 ਵਜੇ ਉਨ੍ਹਾਂ ਦੀ ਬੱਸ ਗੋਬਿੰਦਗੜ੍ਹ ਪੁਲ ਨੂੰ ਕਰਾਸ ਕਰਕੇ ਅੱਗੇ ਨਿਕਲੀ ਤਾਂ ਸੰਘਣੀ ਧੁੰਦ ਹੋਣ ਕਾਰਨ ਉਨ੍ਹਾਂ ਨੇ ਬੱਸ ਨੂੰ ਪੁਲ ਦੇ ਕਿਨਾਰੇ ਖੜ੍ਹੀ ਕਰ ਲਿਆ।

ਇਹ ਵੀ ਪੜ੍ਹੋ : 4 ਵਜੇ ਤੋਂ ਬਾਅਦ ਘਰੋਂ ਨਾ ਨਿਕਲਣ ਲੋਕ! ਜਾਰੀ ਹੋਈ Advisory

ਇੰਨੇ 'ਚ ਪਿੱਛਿਓਂ ਤੇਜ਼ ਰਫ਼ਤਾਰ ਓਰਬਿੱਟ ਕੰਪਨੀ ਦੀ ਬੱਸ ਆਈ ਅਤੇ ਅਗਲੀ ਬੱਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਹ ਟੱਕਰ ਇੰਨੀ ਭਿਆਨਕ ਸੀ ਕਿ ਓਰਬਿੱਟ ਕੰਪਨੀ ਦੀ ਬੱਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਚਕਨਾਚੂਰ ਹੋ ਗਿਆ, ਜਦੋਂ ਕਿ ਸਰਕਾਰੀ ਬੱਸ ਦਾ ਪਿਛਲਾ ਹਿੱਸਾ ਕਾਫੀ ਨੁਕਸਾਨਿਆ ਗਿਆ। ਇਸ ਹਾਦਸੇ ਦੌਰਾਨ ਓਰਬਿੱਟ ਬੱਸ ਦਾ ਕੰਡਕਟਰ ਬਘੇਲ ਸਿੰਘ ਜ਼ਖਮੀ ਹੋ ਗਿਆ, ਹਾਲਾਂਕਿ ਸਵਾਰੀਆਂ ਦਾ ਬਚਾਅ ਰਿਹਾ। ਜ਼ਖਮੀ ਹੋਏ ਕੰਡਕਟਰ ਨੂੰ ਤੁਰੰਤ ਸਿਵਲ ਹਸਪਤਾਲ ਦਾਖ਼ਲ ਕਰਾਇਆ ਗਿਆ।

ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਜਾਰੀ ਹੋਈ ਚਿਤਾਵਨੀ, ਲੋਕਾਂ ਨੂੰ ਦਿੱਤੀ ਗਈ ਸਲਾਹ

ਹਾਦਸੇ ਦੀ ਸੂਚਨਾ ਮਿਲਣ 'ਤੇ ਟੋਲ ਪਲਾਜ਼ਾ ਦੇ ਮੁਲਾਜ਼ਮ ਵੀ ਮੌਕੇ 'ਤੇ ਪਹੁੰਚੇ ਅਤੇ ਹਾਦਸੇ ਦੀਆਂ ਸ਼ਿਕਾਰ ਬੱਸਾਂ ਨੂੰ ਸਾਈਡ 'ਤੇ ਕਰਵਾਇਆ। ਦੂਜੇ ਪਾਸੇ ਓਰਬਿੱਟ ਬੱਸ ਦੇ ਡਰਾਈਵਰ ਕੁਲਦੀਪ ਨੇ ਦੱਸਿਆ ਕਿ ਉਹ ਬੱਸ 'ਚ ਕਰੀਬ 20 ਸਵਾਰੀਆਂ ਲੈ ਕੇ ਅਬੋਹਰ ਤੋਂ ਚੰਡੀਗੜ੍ਹ ਜਾ ਰਹੇ ਸਨ ਤਾਂ ਰਾਹ 'ਚ ਪਨਬੱਸ ਦਾ ਡਰਾਈਵਰ ਮਲੋਟ ਚੌਂਖ ਤੋਂ ਯੂ-ਟਰਨ ਲੈ ਕੇ ਜਾ ਰਿਹਾ ਸੀ। ਇਸ ਕਾਰਨ ਉਨ੍ਹਾਂ ਦੀ ਬੱਸ ਨਾਲ ਟਕਰਾ ਕੇ ਓਰਬਿੱਟ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News