ਨੂਹ ਹਿੰਸਾ: ਹਿੰਸਾ ਪ੍ਰਭਾਵਿਤ ਇਲਾਕਿਆਂ 'ਚ 3 ਘੰਟਿਆਂ ਲਈ ਮੋਬਾਇਲ ਇੰਟਰਨੈੱਟ ਸੇਵਾ ਬਹਾਲ

Thursday, Aug 03, 2023 - 02:41 PM (IST)

ਨੂਹ ਹਿੰਸਾ: ਹਿੰਸਾ ਪ੍ਰਭਾਵਿਤ ਇਲਾਕਿਆਂ 'ਚ 3 ਘੰਟਿਆਂ ਲਈ ਮੋਬਾਇਲ ਇੰਟਰਨੈੱਟ ਸੇਵਾ ਬਹਾਲ

ਚੰਡੀਗੜ੍ਹ- ਹਰਿਆਣਾ ਦੇ ਨੂਹ ਅਤੇ ਕੁਝ ਹੋਰ ਥਾਵਾਂ 'ਤੇ ਮੋਬਾਇਲ ਇੰਟਰਨੈੱਟ ਅਤੇ SMS ਸੇਵਾਵਾਂ ਨੂੰ ਵੀਰਵਾਰ ਯਾਨੀ ਕਿ ਅੱਜ ਦੁਪਹਿਰ 1 ਵਜੇ ਤੋਂ 3 ਘੰਟਿਆਂ ਲਈ ਬਹਾਲ ਕੀਤਾ ਗਿਆ ਹੈ। ਹਰਿਆਣਾ ਸਰਕਾਰ ਨੇ ਸੀ. ਈ. ਟੀ. 'ਸਮੂਹ-ਸੀ ਪ੍ਰੀਖਿਆ' 'ਚ ਹਿੱਸਾ ਲੈਣ ਵਾਲੇ ਉਮੀਦਵਾਰਾਂ ਦੀ ਸਹੂਲਤ ਲਈ ਇੰਟਰਨੈੱਟ ਪਾਬੰਦੀ 'ਤੇ ਢਿੱਲ ਦਾ ਹੁਕਮ ਜਾਰੀ ਕੀਤੀ ਹੈ, ਤਾਂ ਕਿ ਉਹ ਆਪਣੇ ਪ੍ਰਵੇਸ਼ ਪੱਤਰ ਡਾਊਨਲੋਡ ਕਰ ਸਕਣ। ਇਨ੍ਹਾਂ ਸੇਵਾਵਾਂ ਨੂੰ 5 ਅਗਸਤ ਤੱਕ ਬੰਦ ਕੀਤਾ ਗਿਆ ਹੈ। 

ਇਹ ਵੀ ਪੜ੍ਹੋ- ਨੂਹ ਹਿੰਸਾ 'ਤੇ CM ਖੱਟੜ ਦਾ ਵੱਡਾ ਬਿਆਨ- ਪੁਲਸ ਹਰ ਕਿਸੇ ਦੀ ਸੁਰੱਖਿਆ ਨਹੀਂ ਕਰ ਸਕਦੀ

ਨੂਹ 'ਚ ਹਿੰਸਾ ਨੂੰ ਵੇਖਦੇ ਹੋਏ ਸ਼ਾਂਤੀ ਅਤੇ ਜਨਤਕ ਵਿਵਸਥਾ 'ਚ ਕਿਸੇ ਵੀ ਰੁਕਾਵਟ ਨੂੰ ਦੂਰ ਕਰਨ ਲਈ ਇੰਟਰਨੈੱਟ 'ਤੇ ਪਾਬੰਦੀ ਲਾਈ ਗਈ ਹੈ। ਨੂਹ ਤੋਂ ਇਲਾਵਾ ਫਰੀਦਾਬਾਦ, ਪਲਵਲ ਅਤੇ ਗੁਰੂਗ੍ਰਾਮ ਜ਼ਿਲ੍ਹੇ ਦੇ ਸੋਹਨਾ, ਪਟੌਦੀ ਅਤੇ ਮਾਨੇਸਰ 'ਚ ਇੰਟਰਨੈੱਟ ਸੇਵਾਵਂ 'ਤੇ ਰੋਕ ਲੱਗੀ ਹੋਈ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਰਕਾਰ ਨੇ ਨੂਹ ਜ਼ਿਲ੍ਹੇ ਵਿਚ ਸੋਮਵਾਰ ਸ਼ਾਮ 4 ਵਜੇ ਤੋਂ ਮੋਬਾਇਲ ਇੰਟਰਨੈੱਟ ਅਤੇ SMS ਸੇਵਾਵਾਂ ਨੂੰ ਮੁਅੱਤਲ ਕਰਨ ਦਾ ਹੁਕਮ ਦਿੱਤਾ ਸੀ। ਬਾਅਦ ਵਿਚ ਫਿਰਕੂ ਤਣਾਅ ਅਤੇ ਜਨ ਸ਼ਾਂਤੀ ਵਿਚ ਰੁਕਾਵਚ ਕਾਰਨ 2 ਅਗਸਤ ਤੱਕ ਕੁਝ ਹੋਰ ਹਿੱਸਿਆਂ 'ਚ ਵੀ ਪਾਬੰਦੀ ਲਾ ਦਿੱਤੀ ਗਈ। 

ਇਹ ਵੀ ਪੜ੍ਹੋ- ਨੂੰਹ ਦੀ ਘਟਨਾ ਨੂੰ CM ਖੱਟੜ ਨੇ ਦੱਸਿਆ ਮੰਦਭਾਗਾ, ਕਿਹਾ- ਹਿੰਸਾ ਵੱਡੀ ਸਾਜ਼ਿਸ਼, ਮੁਲਜ਼ਮਾਂ ਨੂੰ ਨਹੀਂ ਬਖਸ਼ਾਂਗੇ

ਕਿਉਂ ਭੜਕੀ ਹਿੰਸਾ?

ਦੱਸ ਦੇਈਏ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਬ੍ਰਜ ਮੰਡਲ ਯਾਤਰਾ ਦੌਰਾਨ ਹਿੰਸਾ ਭੜਕ ਗਈ, ਜਿਸ ਕਾਰਨ ਪੂਰਾ ਦੱਖਣੀ ਹਰਿਆਣਾ ਝੁਲਸ ਗਿਆ। ਸਥਿਤੀ ਨੂੰ ਕੰਟਰੋਲ ਕਰਨ ਲਈ 6 ਜ਼ਿਲ੍ਹਿਆਂ ’ਚ ਧਾਰਾ 144 ਲਾਗੂ ਕਰਨੀ ਪਈ। ਗੁਰੂਗ੍ਰਾਮ ’ਚ ਭੜਕੀ ਫਿਰਕੂ ਹਿੰਸਾ ’ਚ  ਇਕ ਮਸਜਿਦ ਦੇ ਇਮਾਮ ਦਾ ਕਤਲ ਕਰ ਦਿੱਤਾ ਗਿਆ। ਇਕ ਢਾਬੇ ਨੂੰ ਅੱਗ ਲਾ ਦਿੱਤੀ ਗਈ ਅਤੇ ਦੁਕਾਨਾਂ ’ਚ ਤੋੜ-ਭੰਨ੍ਹ ਕੀਤੀ ਗਈ। ਗੁਰੂਗ੍ਰਾਮ ਦੇ ਹੀ ਸੈਕਟਰ 70-ਏ ਦੇ ਗੋਦਾਮ ’ਚ ਦੰਗਾਕਾਰੀਆਂ ਨੇ ਅੱਗ ਲਾ ਦਿੱਤੀ ਅਤੇ ਵੱਡੀ ਗਿਣਤੀ ’ਚ ਕਾਰਾਂ ਵੀ ਫੂਕੀਆਂ। ਨੂਹ ਦੇ ਖੇੜਲਾ ਮੋੜ ’ਤੇ ਭੀੜ ਵੱਲੋਂ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਯਾਤਰਾ ਨੂੰ ਨਿਸ਼ਾਨਾ ਬਣਾਉਣ, ਗੋਲ਼ੀਬਾਰੀ ਕਰਨ, ਪਥਰਾਅ ਕਰਨ ਅਤੇ ਕਾਰਾਂ ਨੂੰ ਅੱਗ ਲਾਉਣ ਤੋਂ ਕੁਝ ਘੰਟਿਆਂ ਬਾਅਦ ਦੰਗਾਕਾਰੀਆਂ ਨੇ ਗੁਰੂਗ੍ਰਾਮ ਦੇ ਸੋਹੰਦੜਾ ਸ਼ਹਿਰ ’ਚ ਵਾਹਨਾਂ ਅਤੇ ਦੁਕਾਨਾਂ ਨੂੰ ਸਾੜ ਦਿੱਤਾ ਸੀ। 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Tanu

Content Editor

Related News