ਹਰਿਆਣਾ ਦੇ ਜੀਂਦ ''ਚ ਦੋਸਤ ਨੇ ਕੀਤਾ ਸੀ ਦੋਸਤ ਦਾ ਕਤਲ, ਖੁਦ ਥਾਣੇ ਪਹੁੰਚ ਕਬੂਲਿਆ ਗੁਨਾਹ

Friday, Jun 05, 2020 - 05:09 PM (IST)

ਹਰਿਆਣਾ ਦੇ ਜੀਂਦ ''ਚ ਦੋਸਤ ਨੇ ਕੀਤਾ ਸੀ ਦੋਸਤ ਦਾ ਕਤਲ, ਖੁਦ ਥਾਣੇ ਪਹੁੰਚ ਕਬੂਲਿਆ ਗੁਨਾਹ

ਜੀਂਦ- ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਬੜੌਦਾ ਪਿੰਡ ਦੇ ਖੇਤਾਂ 'ਚ ਮਿਲੀ ਅੱਧੀ ਸੜੀ ਲਾਸ਼ ਦੇ ਮਾਮਲੇ ਨੂੰ ਪੁਲਸ ਨੇ ਸੁਲਝਾ ਲਿਆ ਹੈ। ਪੁਲਸ ਅਨੁਸਾਰ ਬੜੌਦਾ ਪਿੰਡ ਦੇ ਨਵੀਨ ਨੇ ਥਾਣੇ ਪਹੁੰਚ ਕੇ ਆਪਣੇ ਦੋਸਤ ਨਿਰਮਲ ਦੀ ਗਲਾ ਘੁੱਟ ਕੇ ਹੱਤਿਆ ਕਰਨ ਦੀ ਗੱਲ ਸਵੀਕਾਰ ਕੀਤੀ ਹੈ। ਦੱਸਣਯੋਗ ਹੈ ਕਿ 23 ਮਈ ਨੂੰ ਖਾਪੜ ਰੋਡ 'ਤੇ ਬੜੌਦਾ ਦੇ ਖੇਤ 'ਚ ਅੱਧ ਸੜੀ ਲਾਸ਼ ਮਿਲੀ ਸੀ। ਸਰਪੰਚ ਸੁਧੀਰ ਦੀ ਸ਼ਿਕਾਇਤ 'ਤੇ ਉਚਾਨਾ ਪੁਲਸ ਨੇ ਅਣਪਛਾਤੇ ਸ਼ਖਸ ਵਿਰੁੱਧ ਕਤਲ, ਲਾਸ਼ ਨੂੰ ਸਾੜਨ ਦਾ ਮਾਮਲਾ ਦਰਜ ਕੀਤਾ ਸੀ। ਪੁਲਸ ਨੇ ਵੀਡੀਓ ਕਾਨਫਰੈਂਸਿੰਗ ਰਾਹੀਂ ਦੋਸ਼ੀ ਦਾ ਤਿੰਨ ਦਿਨ ਦਾ ਪੁਲਸ ਰਿਮਾਂਡ ਕੋਰਟ ਤੋਂ ਲਿਆ ਹੈ। ਥਾਣਾ ਇੰਚਾਰਜ ਦੇਵੇਂਦਰ ਕੁਮਾਰ ਨੇ ਸ਼ੁੱਕਰਵਾਰ ਨੂੰ ਕਿਹਾ,''ਨਵੀਨ ਨਾਲ ਨਿਰਮਲ ਦੀ ਦੋਸਤੀ ਸੀ। ਨਿਰਮਲ ਨੇ ਨਵੀਨ ਤੋਂ 50 ਹਜ਼ਾਰ ਰੁਪਏ ਲੈਣੇ ਸਨ। ਨਿਰਮਲ, ਨਵੀਨ ਦੋਵੇਂ ਬੇਰੋਜ਼ਗਾਰ ਸਨ। ਨਿਰਮਲ ਨਵੀਨ ਨੂੰ ਫੋਨ 'ਤੇ ਕੋਈ ਕੰਮ ਦੇਖਣ ਦੇ ਨਾਲ-ਨਾਲ ਦਿੱਤੇ ਗਏ ਪੈਸੇ ਵੀ ਮੰਗਦਾ ਸੀ।'' ਉਨ੍ਹਾਂ ਦੱਸਿਆ,''22 ਮਈ ਨੂੰ ਨਵੀਨ ਨੇ ਨਿਰਮਲ ਨੂੰ ਬੜੌਦਾ ਪਿੰਡ ਬੁਲਾਇਆ। ਨਿਰਮਲ ਆਪਣੀ ਸਕੂਟੀ 'ਤੇ ਬੜੌਦਾ ਪਿੰਡ ਆ ਗਿਆ। ਉੱਥੋਂ ਇਹ ਦੋਵੇਂ ਉਚਾਨਾ ਪਿੰਡ ਹੁੰਦੇ ਹੋਏ ਪੇਟਵਾੜ (ਨਾਰਨੌਂਦ) ਪਿੰਡ ਪਹੁੰਚੇ। ਨਿਰਮਲ ਨੂੰ ਛੱਡ ਕੇ ਨਵੀਨ ਕਿਤੇ ਚੱਲਾ ਗਿਆ। ਕਰੀਬ ਅੱਧੇ ਘੰਟੇ ਬਾਅਦ ਨਵੀਨ ਵਾਪਸ ਆਇਆ। ਉੱਥੋਂ ਦੋਵੇਂ ਵਾਪਸ ਤੁਰ ਪਏ। ਰਸਤੇ 'ਚ ਕੋਥ ਪਿੰਡ ਕੋਲ ਦੋਹਾਂ ਨੇ ਹਾਦਸੇ ਵਾਲੀ ਜਗ੍ਹਾ ਕੋਲੋਂ ਬੈਠ ਕੇ ਰਾਤ ਨੂੰ ਸ਼ਰਾਬ ਪੀਤੀ।''

ਥਾਣਾ ਇੰਚਾਰਜ ਨੇ ਦੱਸਿਆ ਕਿ ਸ਼ਰਾਬ ਪੀਣ ਤੋਂ ਬਾਅਦ ਨਵੀਨ ਨੇ ਕੱਪੜੇ ਨਾਲ ਨਿਰਮਲ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤਾ। ਨਿਰਮਲ ਦੀ ਹੱਤਿਆ ਕਰਨ ਤੋਂ ਬਾਅਦ ਨਵੀਨ ਨੇ ਖੇਤ 'ਚ ਪਈਆਂ ਲੱਕੜਾਂ ਨਾਲ ਲਾਸ਼ ਸਾੜਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ,''ਲੱਕੜਾਂ 'ਚ ਅੱਗ ਲਗਾਉਣ ਤੋਂ ਬਾਅਦ ਨਵੀਨ ਨਿਰਮਲ ਦੀ ਸਕੂਟੀ ਲੈ ਕੇ ਚੱਲਾ ਗਿਆ। ਇੱਥੋਂ ਨਵੀਨ ਸਿੱਧਾ ਜਗਾਧਾਰੀ ਪਹੁੰਚਿਆ। ਜਗਾਧਾਰੀ ਬੱਸ ਸਟੈਂਡ ਕੋਲ ਸਕੂਟੀ ਛੱਡ ਕੇ ਤਾਲਾਬੰਦੀ ਕਾਰਨ ਪੈਦਲ ਬੜੌਦਾ ਪਿੰਡ ਚੱਲ ਪਿਆ।'' ਥਾਣਾ ਇੰਚਾਰਜ ਨੇ ਦੱਸਿਆ ਕਿ ਵੀਰਵਾਰ ਨੂੰ ਨਵੀਨ ਨੇ ਪਿੰਡ ਪਹੁੰਚਣ ਤੋਂ ਬਾਅਦ ਪਿੰਡ ਦੇ ਕਈ ਲੋਕਾਂ ਨੂੰ ਦੱਸਿਆ ਕਿ ਉਸ ਨੇ ਆਪਣੇ ਦੋਸਤ ਨਿਰਮਲ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਹੈ। ਹੱਤਿਆ ਨੂੰ ਲੁਕਾਉਣ ਲਈ ਨਿਰਮਲ ਦੀ ਲਾਸ਼ ਬੜੌਦਾ ਦੇ ਖੇਤ 'ਚ ਸਾੜ ਦਿੱਤੀ। ਇਸ 'ਤੇ ਵੀਰਵਾਰ ਸ਼ਾਮ ਸਰਪੰਚ ਪ੍ਰਤੀਨਿਧੀ ਸੁਧੀਰ ਨਾਲ ਕਾਤਲ ਨਵੀਨ ਖੁਦ ਥਾਣੇ 'ਚ ਪਹੁੰਚ ਕੇ ਕਤਲ ਦੀ ਵਾਰਦਾਤ ਨੂੰ ਕਬੂਲਿਆ।


author

DIsha

Content Editor

Related News