ਕੋਰੋਨਾ ਪੀੜਤ ਸਾਬਕਾ ਫ਼ੌਜੀ ਦਾ ਅੰਤਿਮ ਸੰਸਕਾਰ ਕਰਵਾਉਣ ਨਹੀਂ ਪਹੁੰਚੇ BDPO ਕਰਮੀ

Tuesday, May 11, 2021 - 09:59 AM (IST)

ਕੋਰੋਨਾ ਪੀੜਤ ਸਾਬਕਾ ਫ਼ੌਜੀ ਦਾ ਅੰਤਿਮ ਸੰਸਕਾਰ ਕਰਵਾਉਣ ਨਹੀਂ ਪਹੁੰਚੇ BDPO ਕਰਮੀ

ਜੀਂਦ- ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਪਿੰਡ ਗਤੌਲੀ 'ਚ ਸਾਬਕਾ ਫ਼ੌਜੀ ਨੇ ਕੋਰੋਨਾ ਵਾਇਰਸ ਨਾਲ ਇਲਾਜ ਦੌਰਾਨ ਦਮ ਤੋੜ ਦਿੱਤਾ। ਅੰਤਿਮ ਸੰਸਕਾਰ ਕਰਨ ਲਈ ਬੀ.ਡੀ.ਪੀ.ਓ. ਦਫ਼ਤਰ ਦੇ ਕਰਮੀਆਂ ਨੂੰ ਸੂਚਨਾ ਦਿੱਤੀ ਗਈ ਪਰ ਕੋਈ ਵੀ ਕਰਮੀ ਮੌਕੇ 'ਤੇ ਨਹੀਂ ਪਹੁੰਚਿਆ। ਜਿਸ ਕਾਰਨ ਪਰਿਵਾਰ ਵਾਲਿਆਂ ਨੇ ਹੀ ਪੀਪੀਈ ਕਿੱਟ ਪਹਿਨ ਕੇ ਅੰਤਿਮ ਸੰਸਕਾਰ ਕੀਤਾ। ਸਿਹਤ ਨਿਰੀਖਕ ਰਾਜਬੀਰ ਸ਼ਰਮਾ ਨੇ ਦੱਸਿਆ ਕਿ ਗਤੌਲੀ ਪਿੰਡ ਵਾਸੀ ਸਾਬਕਾ ਫ਼ੌਜੀ ਰਾਜੇਂਦਰ (58) ਨੇ ਪਟਿਆਲਾ 'ਚ ਕੋਰੋਨਾ ਇਨਫੈਕਸ਼ਨ ਦੇ ਇਲਾਜ ਦੌਰਾਨ ਦਮ ਤੋੜ ਦਿੱਤਾ। ਇਸ ਦੀ ਸੂਚਨਾ ਜੁਲਾਨਾ ਦੇ ਬੀ.ਡੀ.ਪੀ.ਓ. ਦਫ਼ਤਰ ਨੂੰ ਦਿੱਤੀ ਗਈ ਪਰ ਸੂਚਨਾ ਦੇ ਬਾਵਜੂਦ ਕੋਈ ਵੀ ਕਰਮੀ ਅੰਤਿਮ ਸੰਸਕਾਰ ਕਰਵਾਉਣ ਨਹੀਂ ਪਹੁੰਚਿਆ। 

ਇਹ ਵੀ ਪੜ੍ਹੋ : ਸਸਕਾਰ ਲਈ ਲੱਕੜੀਆਂ ਨਹੀਂ ਤਾਂ ਲੋਕ ਨਦੀ 'ਚ ਸੁੱਟ ਰਹੇ ਲਾਸ਼? 45 ਲਾਸ਼ਾਂ ਮਿਲਣ ਨਾਲ ਫੈਲੀ ਸਨਸਨੀ

ਸਰਕਾਰ ਵਲੋਂ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਪੇਂਡੂ ਖੇਤਰ 'ਚ ਕੋਰੋਨਾ ਪੀੜਤ ਮਰੀਜ਼ ਦੀ ਮੌਤ ਹੁੰਦੀ ਹੈ ਤਾਂ ਬਲਾਕ ਵਿਕਾਸ ਅਤੇ ਪੰਚਾਇਤ ਵਿਭਾਗ (ਬੀ.ਡੀ.ਪੀ.ਓ.) ਦੇ ਕਰਮੀ ਮੌਕੇ 'ਤੇ ਪਹੁੰਚ ਕੇ ਅੰਤਿਮ ਸੰਸਕਾਰ ਕਰਵਾਉਣਗੇ। ਬੀ.ਡੀ.ਪੀ.ਓ. ਸ਼ਕਤੀ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਅੰਤਿਮ ਸੰਸਕਾਰ ਲਈ ਪਿੰਡ ਦੇ ਸਕੱਤਰ ਨੂੰ ਸੰਦੇਸ਼ ਭੇਜਿਆ ਗਿਆ ਸੀ ਪਰ ਜੇਕਰ ਕਰਮੀ ਮੌਕੇ 'ਤੇ ਨਹੀਂ ਪਹੁੰਚੇ ਤਾਂ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਦੂਜੇ ਪਾਸੇ ਇਕ ਹੋਰ ਘਟਨਾਕ੍ਰਮ 'ਚ ਜ਼ਿਲ੍ਹੇ ਦੇ ਪਿੰਡ ਕਿਲਾਜਫਰਗੜ੍ਹ ਦੇ ਸਰਪੰਚ ਕੁਲਦੀਪ ਸਿੰਘ ਨੇ ਦਾਅਵਾ ਕੀਤਾ ਕਿ ਇਕ ਮਹੀਨੇ 'ਚ ਪਿੰਡ 'ਚ 20 ਲੋਕਾਂ ਦੀ ਮੌਤ ਹੋਣ ਦੇ ਬਾਵਜੂਦ ਹੁਣ ਤੱਕ ਸਿਹਤ ਵਿਭਾਗ ਨੇ ਕੋਈ ਵੀ ਕਦਮ ਨਹੀਂ ਚੁੱਕਿਆ ਹੈ ਅਤੇ ਕਿਸੇ ਦੇ ਵੀ ਨਮੂਨੇ ਤੱਕ ਨਹੀਂ ਲਏ ਗਏ ਹਨ।

ਇਹ ਵੀ ਪੜ੍ਹੋ : ਕੁੜੀ ਨਾਲ ਹੋਏ ਜਬਰ ਜ਼ਿਨਾਹ ਦਾ ਮਾਮਲਾ, ਕਿਸਾਨ ਏਕਤਾ ਮੋਰਚਾ ਵੱਲੋਂ ਪੀੜਤ ਪਰਿਵਾਰ ਨੂੰ ਮਦਦ ਦਾ ਭਰੋਸਾ


author

DIsha

Content Editor

Related News