ਹਰਿਆਣਾ: ਪੈਦਲ ਜਾ ਰਹੇ ਲੋਕਾਂ ਨੂੰ ਅਣਕੰਟਰੋਲ ਵਾਹਨ ਨੇ ਮਾਰੀ ਟੱਕਰ, 4 ਦੀ ਮੌਤ

Sunday, Mar 29, 2020 - 12:44 PM (IST)

ਹਰਿਆਣਾ: ਪੈਦਲ ਜਾ ਰਹੇ ਲੋਕਾਂ ਨੂੰ ਅਣਕੰਟਰੋਲ ਵਾਹਨ ਨੇ ਮਾਰੀ ਟੱਕਰ, 4 ਦੀ ਮੌਤ

ਚੰਡੀਗੜ੍ਹ-ਹਰਿਆਣਾ ਦੇ ਗੁਰੂਗ੍ਰਾਮ ਜ਼ਿਲ੍ਹੇ 'ਚ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈੱਸ-ਵੇਅ 'ਤੇ ਅੱਜ ਭਾਵ ਐਤਵਾਰ ਭਿਆਨਕ ਸੜਕ ਹਾਦਸਾ ਵਾਪਰਨ ਕਾਰਨ 4 ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ ਅਤੇ 4 ਹੋਰ ਲੋਕ ਜ਼ਖਮੀ ਹੋ ਗਏ। ਦੱਸ ਦੇਈਏ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਕੇ.ਐੱਮ.ਪੀ. ਐਕਸਪ੍ਰੈਸ-ਵੇਅ 'ਤੇ ਪੈਦਲ ਜਾ ਰਹੇ ਲੋਕਾਂ ਨੂੰ ਇਕ ਤੇਜ਼ ਰਫ਼ਤਾਰ ਅਣਕੰਟਰੋਲ ਕੈਂਟਰ ਨੇ ਟੱਕਰ ਮਾਰ ਦਿੱਤੀ। ਇਹ ਵੀ ਦੱਸਿਆ ਜਾਂਦਾ ਹੈ ਕਿ ਇਹ ਲੋਕ ਪ੍ਰਵਾਸੀ ਮਜ਼ਦੂਰ ਸੀ, ਜਿਹੜੇ ਆਪਣੇ ਘਰਾਂ ਨੂੰ ਵਾਪਸ ਪੈਦਲ ਹੀ ਜਾ ਰਹੇ ਸਨ। ਇਹ ਸਾਰੇ ਲੋਕ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਮੌਕੇ 'ਤੇ ਪਹੁੰਚੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ 'ਚ ਜੁੱਟ ਗਈ ਹੈ।


author

Iqbalkaur

Content Editor

Related News