ਭਾਜਪਾ ਸੰਸਦ ਮੈਂਬਰ ਨੂੰ ਵਟਸਐੱਪ ''ਤੇ ਆਇਆ ਅਸ਼ਲੀਲ ਵੀਡੀਓ ਕਾਲ, ਮਾਮਲਾ ਦਰਜ

Friday, Sep 29, 2023 - 05:40 PM (IST)

ਭਾਜਪਾ ਸੰਸਦ ਮੈਂਬਰ ਨੂੰ ਵਟਸਐੱਪ ''ਤੇ ਆਇਆ ਅਸ਼ਲੀਲ ਵੀਡੀਓ ਕਾਲ, ਮਾਮਲਾ ਦਰਜ

ਭਿਵਾਨੀ (ਭਾਸ਼ਾ)- ਹਰਿਆਣਾ 'ਚ ਭਿਵਾਨੀ-ਮਹੇਂਦਰਗੜ੍ਹ ਲੋਕ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰ ਧਰਮਬੀ ਸਿੰਘ ਨੂੰ ਵਟਸਐੱਪ 'ਤੇ ਅਸ਼ਲੀਲ ਵੀਡੀਓ ਕਾਲ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਇਸ ਸੰਬੰਧ 'ਚ ਇਕ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਦੱਸਿਆ ਕਿ ਫ਼ੋਨ ਕਰਨ ਵਾਲੇ ਨੇ ਉਨ੍ਹਾਂ ਦਾ ਸਕ੍ਰੀਨ ਸ਼ਾਟ ਵੀ ਰਿਕਾਰਡ ਕਰ ਲਿਆ ਹੈ।

ਇਹ ਵੀ ਪੜ੍ਹੋ : ਲੂ ਕੰਡੇ ਖੜੇ ਕਰਨ ਵਾਲਾ ਕਾਰਾ, ਪਹਿਲਾਂ ਕੀਤਾ ਕੁੜੀ ਦਾ ਕਤਲ ਫਿਰ ਲਾਸ਼ ਨਾਲ ਮਿਟਾਈ ਹਵਸ

ਉਸ ਨੇ ਦੱਸਿਆ ਕਿ ਸੰਸਦ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਭਿਵਾਨੀ ਅਪਰਾਧ ਸ਼ਾਖਾ ਥਾਣੇ ਦੇ ਥਾਣਾ ਇੰਚਾਰਜ (ਐੱਸ.ਐੱਚ.ਓ.) ਵਿਕਾਸ ਨੇ ਦੱਸਿਆ ਕਿ ਸੰਸਦ ਮੈਂਬਰ ਦੇ ਸਕੱਤਰ ਨੇ ਮਾਮਲੇ 'ਚ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਕਿਹਾ ਕਿ ਸ਼ਿਕਾਇਤ ਅਨੁਸਾਰ ਅਣਪਛਾਤੇ ਵਿਅਕਤੀ ਨੇ ਸੰਸਦ ਮੈਂਬਰ ਦੇ ਸਕੱਤਰ ਨੇ ਮਾਮਲੇ 'ਚ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਕਿਹਾ ਕਿ ਸ਼ਿਕਾਇਤ ਅਨੁਸਾਰ ਅਣਪਛਾਤੇ ਵਿਅਕਤੀ ਨੇ ਸੰਸਦ ਮੈਂਬਰ ਨੂੰ ਵਟਸਐੱਪ 'ਤੇ ਵੀਡੀਓ ਕਾਲ ਕੀਤੀ ਅਤੇ ਉਨ੍ਹਾਂ ਨੇ ਜਦੋਂ ਫ਼ੋਨ ਚੁੱਕਿਆ ਤਾਂ ਸਾਹਮਣੇ ਅਸ਼ਲੀਲ ਵੀਡੀਓ ਚੱਲ ਰਿਹਾ ਸੀ, ਜਿਸ ਨੂੰ ਦੇਖ ਕੇ ਸੰਸਦ ਮੈਂਬਰ ਨੇ ਤੁਰੰਤ ਫ਼ੋਨ ਕੱਟ ਦਿੱਤਾ। ਸ਼ਿਕਾਇਤ ਅਨੁਸਾਰ ਫ਼ੋਨ ਕਰਨ ਵਾਲਾ ਵਿਅਕਤੀ ਸਕ੍ਰੀਨ ਨੂੰ ਰਿਕਾਰਡ ਕਰ ਰਿਹਾ ਸੀ। ਐੱਸ.ਐੱਚ.ਓ. ਅਨੁਸਾਰ ਸ਼ਿਕਾਇਤ ਦੇ ਆਧਾਰ 'ਤੇ ਐੱਫ.ਆਈ.ਆਰ. ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਉਕਤ ਫ਼ੋਨ ਨੰਬਰ ਦੇ ਆਧਾਰ 'ਤੇ ਦੋਸ਼ੀਆਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

DIsha

Content Editor

Related News