ਪਤੀ ਦੀ ਹੈਵਾਨੀਅਤ; ਪਤਨੀ ਦਾ ਕਤਲ ਕਰ ਮਿੱਟੀ ''ਚ ਦੱਬੀ ਲਾਸ਼, ਇੰਝ ਹੋਇਆ ਖ਼ੁਲਾਸਾ
10/01/2023 6:59:36 PM

ਰਾਦੌਰ- ਹਰਿਆਣਾ ਦੇ ਯਮੁਨਾਨਗਰ ਜ਼ਿਲ੍ਹੇ 'ਚ ਸਥਿਤ ਨਗਰ ਰਾਦੌਰ ਦੀ ਸ਼ਿਵ ਕਾਲੋਨੀ ਤੋਂ ਪਿਛਲੇ 10 ਦਿਨਾਂ ਤੋਂ ਲਾਪਤਾ ਹੋਈ 35 ਸਾਲਾ ਵਿਆਹੁਤਾ ਔਰਤ ਦੀ ਲਾਸ਼ ਘਰ ਦੇ ਪਿੱਛੇ ਮਿੱਟੀ 'ਚ ਦੱਬੀ ਹੋਈ ਮਿਲੀ। ਜਿਸ ਨੂੰ ਪਤੀ ਨੇ ਕਤਲ ਕਰਕੇ ਦਫ਼ਨਾ ਦਿੱਤਾ ਸੀ। ਸ਼ੁਰੂਆਤੀ ਜਾਂਚ 'ਚ ਗੋਲੀ ਮਾਰ ਕੇ ਕਤਲ ਕਰਨ ਦੀ ਗੱਲ ਸਾਹਮਣੇ ਆਈ ਸੀ। ਸ਼ਾਤਿਰ ਪਤੀ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਪਤਨੀ ਦੇ ਲਾਪਤਾ ਹੋਣ ਦਾ ਮਾਮਲਾ ਦਰਜ ਕਰਵਾਇਆ ਸੀ। ਜਦੋਂ ਔਰਤ ਦੇ ਪੇਕਿਆਂ ਨੂੰ ਸ਼ੱਕ ਹੋਇਆ ਤਾਂ ਇਸ ਦਾ ਖ਼ੁਲਾਸਾ ਹੋਇਆ। ਸੂਚਨਾ ਮਿਲਣ 'ਤੇ ਫਿੰਗਰ ਪ੍ਰਿੰਟ ਮਾਹਿਰ ਅਤੇ ਕੇਂਦਰੀ ਖੁਫੀਆ ਏਜੰਸੀ (CIA) ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਸਬੂਤ ਇਕੱਠੇ ਕੀਤੇ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਯਮੁਨਾਨਗਰ ਭੇਜ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਹੱਸਦੇ-ਖੇਡਦੇ 'ਤੇ ਟੁੱਟਿਆਂ ਦੁੱਖਾਂ ਦਾ ਪਹਾੜ, TB ਨਾਲ ਹੋਈ ਮਾਂ ਦੀ ਮੌਤ, ਵਿਲਕਦੇ ਰਹਿ ਗਏ ਮਾਸੂਮ
ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ
ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਦੇ ਪਿੰਡ ਕੌਡਕਾ ਵਾਸੀ ਬਲਦੇਵ ਨੇ ਦੱਸਿਆ ਕਿ ਉਸ ਦੀ ਭੈਣ ਦੇ ਲਾਪਤਾ ਹੋਣ ਦੀ ਸੂਚਨਾ ਮਿਲਣ 'ਤੇ ਉਹ ਰਾਦੌਰ ਪਹੁੰਚਿਆ ਅਤੇ ਆਪਣੇ ਜੀਜਾ ਰਾਕੇਸ਼ ਨੂੰ ਪਾਊਂਟਾ ਸਾਹਿਬ ਰੀਨਾ ਦੀ ਭਾਲ ਲਈ ਆਪਣੇ ਨਾਲ ਲੈ ਗਿਆ। ਇਸ ਦੌਰਾਨ ਜਦੋਂ ਉਨ੍ਹਾਂ ਉਸ ਕੋਲੋਂ ਸਖ਼ਤੀ ਨਾਲ ਪੁੱਛ-ਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਨੇ ਰੀਨਾ ਦਾ ਕਤਲ ਕਰਕੇ ਉਸ ਨੂੰ ਨਹਿਰ ਵਿਚ ਸੁੱਟ ਦਿੱਤਾ ਸੀ। ਜਦੋਂ ਉਸ ਨੂੰ ਪੁੱਛਿਆ ਕਿ ਉਸ ਨੇ ਲਾਸ਼ ਨੂੰ ਕਿੱਥੇ ਸੁੱਟਿਆ ਹੈ ਤਾਂ ਉਹ ਫਿਰ ਉਨ੍ਹਾਂ ਨੂੰ ਗੁੰਮਰਾਹ ਕਰਨ ਲੱਗਾ। ਜਿਸ ਤੋਂ ਬਾਅਦ ਉਸ ਨੇ ਪੁਲਸ ਨੂੰ ਮਾਮਲੇ ਦੀ ਸੂਚਨਾ ਦਿੱਤੀ। ਫਿਰ ਉਸ ਨੇ ਰੀਨਾ ਦਾ ਕਤਲ ਕਰਕੇ ਉਸ ਨੂੰ ਘਰ ਦੇ ਪਿੱਛੇ ਮਿੱਟੀ ਵਿੱਚ ਦੱਬਣ ਦੀ ਗੱਲ ਕਬੂਲੀ।
ਇਹ ਵੀ ਪੜ੍ਹੋ- 30 ਰੁਪਏ ਨੂੰ ਲੈ ਕੇ ਪਿਆ ਬਖੇੜਾ, ਦੋਸਤਾਂ ਨੇ 11ਵੀਂ 'ਚ ਪੜ੍ਹਦੇ ਦੋਸਤ ਨੂੰ ਦਿੱਤੀ ਬੇਰਹਿਮ ਮੌਤ
ਓਧਰ DSP ਗੁਰਮੇਲ ਸਿੰਘ ਨੇ ਦੱਸਿਆ ਕਿ ਪੁਲਸ ਨੇ ਘਰ ਦੇ ਪਿਛਲੇ ਪਾਸਿਓਂ ਮਿੱਟੀ ਵਿਚ ਦੱਬੀ ਰੀਨਾ ਦੀ ਲਾਸ਼ ਬਰਾਮਦ ਕਰ ਲਈ ਹੈ। ਜਿਸ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੋਸਟਮਾਰਟਮ ਦੀ ਰਿਪੋਰਟ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਦੋਸ਼ੀ ਪਤੀ ਰਾਕੇਸ਼ ਨੇ ਪੂਰੀ ਘਟਨਾ ਨੂੰ ਕਿਵੇਂ ਅੰਜਾਮ ਦਿੱਤਾ, ਇਹ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8