ਗਲ਼ੇ ''ਚ ਮਾਂ ਦੀ ਤਸਵੀਰ ਪਾ ਕੇ ED ਦੇ ਦਫ਼ਤਰ ਪਹੁੰਚੇ ਹਰੀਸ਼ ਰਾਵਤ, ਸੋਸ਼ਲ ਮੀਡੀਆ ''ਤੇ ਸ਼ੇਅਰ ਕੀਤੀ ਵੀਡੀਓ

Saturday, Sep 26, 2026 - 04:58 PM (IST)

ਗਲ਼ੇ ''ਚ ਮਾਂ ਦੀ ਤਸਵੀਰ ਪਾ ਕੇ ED ਦੇ ਦਫ਼ਤਰ ਪਹੁੰਚੇ ਹਰੀਸ਼ ਰਾਵਤ, ਸੋਸ਼ਲ ਮੀਡੀਆ ''ਤੇ ਸ਼ੇਅਰ ਕੀਤੀ ਵੀਡੀਓ

ਦੇਹਰਾਦੂਨ (ਏਜੰਸੀ)- ਸੀਨੀਅਰ ਕਾਂਗਰਸ ਨੇਤਾ ਅਤੇ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ 2016 ਤੋਂ ਇਕ ਭਰਤੀ ਪ੍ਰੀਖਿਆ 'ਚ ਬੇਨਿਯਮੀਆਂ ਨਾਲ ਜੁੜੇ ਇਕ ਮਾਮਲੇ 'ਚ ਪੁੱਛ-ਗਿੱਛ ਲਈ ਸ਼ਨੀਵਾਰ ਨੂੰ ਇੱਥੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਦਫ਼ਤਰ ਪਹੁੰਚੇ। ਇਸ ਦੌਰਾਨ ਰਾਵਤ ਨੇ ਆਪਣੀ ਮਾਂ ਦੀ ਤਸਵੀਰ ਆਪਣੇ ਗਲੇ 'ਚ ਪਹਿਨ ਰੱਖੀ ਸੀ, ਜਿਸ 'ਤੇ 'ਮਾਂ' ਲਿਖਿਆ ਸੀ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਂਝੀ ਕਰ ਕੇ ਕਿਹਾ ਕਿ ਆਪਣੀ ਮਾਂ, ਮਾਂ ਜਗਦੰਬਾ ਅਤੇ ਧਰਤੀ ਮਾਤਾ ਨੂੰ ਯਾਦ ਕਰ ਕੇ ਮਾਂ ਦਾ ਆਸ਼ੀਰਵਾਦ ਲੈ ਕੇ ਉਹ ਈਡੀ ਦਫ਼ਤਰ ਪਹੁੰਚੇ ਹਨ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਕਿਸੇ ਨੂੰ ਨਹੀਂ ਬੁਲਾਇਆ ਹੈ ਅਤੇ ਸਿਰਫ਼ ਆਪਣੀ ਮਾਂ ਨੂੰ ਲੈ ਕੇ ਆਏ ਹਨ। ਇਹ ਮਾਮਲਾ ਉੱਤਰਾਖੰਡ ਅਧੀਨ ਸੇਵਾ ਚੋਣ ਕਮਿਸ਼ਨ (ਯੂਕੇਐੱਸਐੱਸਐੱਸਸੀ) ਵਲੋਂ 2016 'ਚ ਆਯੋਜਿਤ ਗ੍ਰਾਮ ਪੰਚਾਇਤ ਵਿਕਾਸ ਅਧਿਕਾਰੀ (ਵੀਪੀਡੀਓ) ਭਰਤੀ ਪ੍ਰੀਖਿਆ 'ਚ ਬੇਨਿਯਮੀਆਂ ਨਾਲ ਜੁੜਿਆ ਹੈ, ਜਿਸ ਦੇ ਸੰਬੰਧ 'ਚ ਹਾਲ 'ਚ ਈਡੀ ਨੇ ਉਨ੍ਹਾਂ ਦੇ ਓਐੱਸਡੀ ਚੰਦਨ ਸਿੰਘ ਜੀਨਾ ਦੇ ਘਰ ਵੀ ਛਾਪੇ ਮਾਰੇ ਸਨ ਅਤੇ ਵੱਡੀ ਮਾਤਰਾ 'ਚ ਨਕਦੀ ਅਤੇ ਗਹਿਣੇ ਬਰਾਮਦ ਕੀਤੇ ਸਨ।

PunjabKesari

ਇਕ ਹੋਰ ਸੋਸ਼ਲ ਮੀਡੀਆ ਪੋਸਟ 'ਚ ਰਾਵਤ ਨੇ ਕਿਹਾ ਕਿ ਈਡੀ ਨੇ 2 ਦਿਨ ਪਹਿਲੇ ਉਨ੍ਹਾਂ ਨੂੰ ਨੋਟਿਸ ਦਿੱਤਾ, ਜੋ ਸ਼ਾਇਦ 2016 ਦੇ ਮਾਮਲੇ ਨਾਲ ਸੰਬੰਧ ਹੈ ਅਤੇ ਉਸ ਸਿਲਸਿਲੇ 'ਚ ਚੰਦਨ ਜੀਨਾ ਦੇ ਘਰ ਵੀ ਛਾਪਾ ਮਾਰਿਆ ਗਿਆ ਹੈ। ਉਨ੍ਹਾਂ ਕਿਹਾ ਕਿ 2 ਦਿਨ ਪਹਿਲੇ ਹਾਜ਼ਰ ਹੋਣ ਨੂੰ ਕਿਹਾ ਗਿਆ ਅਤੇ ਬਹੁਤ ਸਾਰੇ ਦਸਤਾਵੇਜ਼ ਮੰਗੇ ਗਏ ਹਨ, ਜਿਨ੍ਹਾਂ 'ਚ ਉਨ੍ਹਾਂ ਦੇ ਪੁਰਾਣੇ ਆਈਟੀਆਰ ਅਤੇ ਉਨ੍ਹਾਂ ਦੀ ਤੇ ਪਰਿਵਾਰ ਦੇ ਮੈਂਬਰਾਂ ਦੀਆਂ ਜਾਇਦਾਦਾਂ ਨਾਲ ਸੰਬੰਧਤ ਦਸਤਾਵੇਜ਼ ਵੀ ਮੰਗੇ ਗਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News