ਮਨੀ ਲਾਂਡਰਿੰਗ ਮਾਮਲੇ ’ਚ ED ਦੀ ਕਾਰਵਾਈ, ਗੇਮਿੰਗ ਕੰਪਨੀ ‘ਗੇਮਸਕ੍ਰਾਫਟ’ ਦੀਆਂ 442 ਕਰੋੜ ਦੀਆਂ ਜਾਇਦਾਦਾਂ ਜ਼ਬਤ

Monday, Sep 28, 2026 - 04:44 PM (IST)

ਮਨੀ ਲਾਂਡਰਿੰਗ ਮਾਮਲੇ ’ਚ ED ਦੀ ਕਾਰਵਾਈ, ਗੇਮਿੰਗ ਕੰਪਨੀ ‘ਗੇਮਸਕ੍ਰਾਫਟ’ ਦੀਆਂ 442 ਕਰੋੜ ਦੀਆਂ ਜਾਇਦਾਦਾਂ ਜ਼ਬਤ

ਨਵੀਂ ਦਿੱਲੀ (ਏਜੰਸੀ)- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਆਨਲਾਈਨ ਗੇਮਿੰਗ ਕੰਪਨੀ ਗੇਮਸਕ੍ਰਾਫਟ ਅਤੇ ਇਸ ਦੇ ਐਪ ਰਮੀਕਲਚਰ ਖਿਲਾਫ਼ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਤਹਿਤ 442 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਹਨ। ਸੰਘੀ ਏਜੰਸੀ ਨੇ ਐਤਵਾਰ ਨੂੰ ਇਕ ਬਿਆਨ ’ਚ ਕਿਹਾ ਕਿ ਜਾਇਦਾਦਾਂ ਜ਼ਬਤ ਕਰਨ ਲਈ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ (ਪੀ. ਐੱਮ. ਐੱਲ. ਏ.) ਤਹਿਤ 25 ਸਤੰਬਰ ਨੂੰ ਅਸਥਾਈ ਹੁਕਮ ਜਾਰੀ ਕੀਤਾ ਗਿਆ ਸੀ।

ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਿਹਾ ਕਿ ਇਨ੍ਹਾਂ ’ਚ ਮਿਆਦੀ ਜਮ੍ਹਾ (ਐੱਫ. ਡੀ.), ਵਪਾਰਕ ਦੁਕਾਨਾਂ, ਇਕ ਵਿਲਾ ਅਤੇ ਕਈ ਰਿਹਾਇਸ਼ੀ ਜਾਇਦਾਦਾਂ ਸ਼ਾਮਲ ਹਨ। ਏਜੰਸੀ ਅਨੁਸਾਰ, ਇਹ ਜਾਇਦਾਦਾਂ ਗੇਮਸਕ੍ਰਾਫਟ ਟੈਕਨਾਲੋਜੀਜ਼ ਪ੍ਰਾਈਵੇਟ ਲਿਮਟਿਡ ਦੇ ਸ਼ੇਅਰਧਾਰਕਾਂ ਦੇ ਪਰਿਵਾਰਕ ਮੈਂਬਰਾਂ, ਨਿੱਜੀ ਪਰਿਵਾਰਕ ਟਰੱਸਟ ਅਤੇ ਹੋਰ ਸਬੰਧਤ ਸੰਸਥਾਵਾਂ ਦੇ ਨਾਂ ’ਤੇ ਰਜਿਸਟਰਡ ਹਨ।

 


author

cherry

Content Editor

Related News