1000 ਰੁਪਏ ''ਚ ਗਰਬਾ ਪਾਰਟਨਰ ! ਸੋਸ਼ਲ ਮੀਡੀਆ ''ਤੇ ਵਾਇਰਲ ਹੋਈ ਪੋਸਟ ਨੇ ਮਚਾਈ ਤੜਥੱਲੀ

Tuesday, Sep 22, 2026 - 11:30 AM (IST)

1000 ਰੁਪਏ ''ਚ ਗਰਬਾ ਪਾਰਟਨਰ ! ਸੋਸ਼ਲ ਮੀਡੀਆ ''ਤੇ ਵਾਇਰਲ ਹੋਈ ਪੋਸਟ ਨੇ ਮਚਾਈ ਤੜਥੱਲੀ

ਅਹਿਮਦਾਬਾਦ : ਜਿਵੇਂ-ਜਿਵੇਂ ਨਰਾਤਿਆਂ ਦਾ ਤਿਉਹਾਰ ਨੇੜੇ ਆ ਰਿਹਾ ਹੈ, ਉਵੇਂ ਹੀ ਗੁਜਰਾਤ ਵਿੱਚ ਗਰਬਾ ਨੂੰ ਲੈ ਕੇ ਤਿਆਰੀਆਂ ਤੇਜ਼ ਹੋ ਗਈਆਂ ਹਨ। ਗੁਜਰਾਤ ਦੇ ਅਹਿਮਦਾਬਾਦ ਵਿੱਚ ਪੁਲਸ ਨੇ ਨਰਾਤਿਆਂ ਦੇ ਮੱਦੇਨਜ਼ਰ ਇੱਕ ਜਨਤਕ ਚੇਤਾਵਨੀ ਜਾਰੀ ਕੀਤੀ ਹੈ। ਇਹ ਚੇਤਾਵਨੀ ਇੰਸਟਾਗ੍ਰਾਮ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਗਰਬਾ ਪਾਰਟਨਰ ਨੂੰ ਕਿਰਾਏ 'ਤੇ ਲੈਣ ਲਈ ਚੱਲ ਰਹੇ ਇਸ਼ਤਿਹਾਰਾਂ ਸੰਬੰਧੀ ਹੈ, ਜਿਸ ਕਾਰਨ ਲੋਕ ਠੱਗੀ ਦਾ ਸ਼ਿਕਾਰ ਹੋ ਰਹੇ ਹਨ।

ਇਹ ਵੀ ਪੜ੍ਹੋ : 13 ਕਰੋੜ ਦੀ ਕਾਰ ! Rolls-Royce 'ਚ ਲਾਲਬਾਗਚਾ ਰਾਜਾ ਪੰਡਾਲ ਪੁੱਜੀ ਇਹ MLA, ਦੇਖਦੇ ਰਹਿ ਗਏ ਲੋਕ

ਦੱਸ ਦੇਈਏ ਕਿ ਨਰਾਤਿਆਂ ਦੇ ਦਿਨਾਂ ਦੌਰਾਨ ਹੋਣ ਵਾਲੇ "ਰੈਂਟ ਏ ਗਰਬਾ ਪਾਰਟਨਰ" ਸਿਰਲੇਖ ਵਾਲੀ ਇੱਕ ਪੋਸਟ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਪੋਸਟ ਰਾਹੀਂ ਸਿਲਵਰ, ਗੋਲਡ ਅਤੇ ਪਲੈਟੀਨਮ ਵਰਗੇ ਪੈਕੇਜ ਪੇਸ਼ ਕਰਕੇ ਗਰਬਾ ਪਾਰਟਨਰ ਬੁੱਕ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ। ਹਾਲਾਂਕਿ, ਇਸ ਦੌਰਾਨ ਅਹਿਮਦਾਬਾਦ ਸਾਈਬਰ ਕ੍ਰਾਈਮ ਸੈੱਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੀਆਂ ਪੋਸਟਾਂ ਦਾ ਸ਼ਿਕਾਰ ਹੋ ਕੇ ਕਿਸੇ ਅਣਜਾਣ ਵਿਅਕਤੀ ਨੂੰ ਪੈਸੇ ਟ੍ਰਾਂਸਫਰ ਨਾ ਕਰਨ। ਵਾਇਰਲ ਪੋਸਟ ਵਿੱਚ ਗਰਬੇ ਵਿਚ ਹਿੱਸਾ ਲੈਣ ਵਾਲੇ ਪਾਰਟਨਰਾਂ ਲਈ ਤਿੰਨ ਤਰ੍ਹਾਂ ਦੇ ਪੈਕੇਜ ਦੱਸੇ ਗਏ ਹਨ। ਇਸ ਦੌਰਾਨ ਸਿਲਵਰ ਪੈਕੇਜ 'ਚ 1000 ਰੁਪਏ ਦੇ ਕੇ ਦੋ ਘੰਟਿਆਂ ਲਈ ਪਾਟਨਰ ਦੇਣ ਦਾ ਵਾਅਦਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਸਾਬਣ, ਸ਼ੈਂਪੂ ਤੇ ਟੂਥਪੇਸਟ ਵਰਗੀਆਂ ਚੀਜ਼ਾਂ 'ਤੇ ਕੱਸਣ ਜਾ ਰਿਹੈ ਸ਼ਿਕੰਜਾ ! ਸਰਕਾਰ ਨੇ ਕਰ 'ਤਾ ਵੱਡਾ ਐਲਾਨ

1500 ਦੀ ਕੀਮਤ ਵਾਲੇ ਗੋਲਡ ਪੈਕੇਜ 'ਚ 4 ਘੰਟੇ ਤੇ 2000 ਰੁਪਏ ਦੀ ਕੀਮਤ ਵਾਲੇ ਪਲੈਟੀਨਮ ਪੈਕੇਜ ਵਿਚ ਪੂਰੀ ਰਾਤ ਗਰਬਾ ਪਾਟਨਰ ਦੇਣ ਦਾ ਵਾਅਦਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਨ੍ਹਾਂ ਪੈਕੇਜਾਂ ਵਿੱਚ ਦੋਵਾਂ ਪਾਟਨਰ ਨੂੰ ਗਰਬਾ ਸਟੈਪ ਸਿਖਾਉਣ, ਮੈਚਿੰਗ ਪੁਸ਼ਾਕਾਂ ਅਤੇ ਸੈਲਫੀਆਂ ਲੈਣ ਵਰਗੀਆਂ ਸਹੂਲਤਾਵਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਇਹੀ ਕਾਰਨ ਹੈ ਕਿ ਇਹ ਪੋਸਟ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ। ਸਾਈਬਰ ਕ੍ਰਾਈਮ ਬ੍ਰਾਂਚ ਦੇ ਡੀਸੀਪੀ ਲਵੀਨਾ ਸਿਨਹਾ ਨੇ ਇੱਕ ਵੀਡੀਓ ਸੰਦੇਸ਼ ਰਾਹੀਂ ਜਨਤਾ ਨੂੰ ਇਸ ਮੁੱਦੇ ਪ੍ਰਤੀ ਸੁਚੇਤ ਕੀਤਾ ਹੈ। ਉਨ੍ਹਾਂ ਕਿਹਾ ਕਿ ਪੁਲਸ ਸੋਸ਼ਲ ਮੀਡੀਆ ਦੀਆਂ ਇਨ੍ਹਾਂ ਪੋਸਟਾਂ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਇਨ੍ਹਾਂ ਪਿੱਛੇ ਕੋਈ ਧੋਖਾਧੜੀ ਜਾਂ ਗਲਤ ਇਰਾਦਾ ਹੈ।

ਇਹ ਵੀ ਪੜ੍ਹੋ : ਦਿੱਲੀ ਦੀ ਰੋਹਿਣੀ ਜੇਲ੍ਹ ’ਚ ਖੂਨੀ ਵਾਰਦਾਤ; ਤੰਬਾਕੂ ਲਈ ਕੈਦੀ ਦਾ ਕਰ 'ਤਾ ਕਤਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News