ਵੱਡੀ ਖ਼ਬਰ: ਪੰਜਾਬ ਦੇ ਕੈਬਨਿਟ ਮੰਤਰੀ ਦੇ ਭਾਣਜੇ ਘਰ ED ਦੀ ਰੇਡ

Wednesday, Sep 23, 2026 - 07:50 PM (IST)

ਵੱਡੀ ਖ਼ਬਰ: ਪੰਜਾਬ ਦੇ ਕੈਬਨਿਟ ਮੰਤਰੀ ਦੇ ਭਾਣਜੇ ਘਰ ED ਦੀ ਰੇਡ

ਲੁਧਿਆਣਾ/ਮਾਛੀਵਾੜਾ ਸਾਹਿਬ (ਮਹਿੰਦਰੂ/ਟੱਕਰ): ਇਨਫੋਰਸਮੈਂਟ ਡਾਇਰਕਟੋਰੇਟ (ED) ਨੇ ਲੁਧਿਆਣਾ ਵਿਚ ਛਾਪੇਮਾਰੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਵਿਅਕਤੀ ਦੇ ਘਰ ਇਹ ਰੇਡ ਮਾਰੀ ਗਈ ਹੈ, ਉਹ ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦਾ ਭਾਣਜਾ ਹੈ। ਇਹ ਰੇਡ ਮੰਗਲਵਾਰ ਤੋਂ ਗ੍ਰੇਟਰ ਮੋਹਾਲੀ ਏਰੀਆ ਡਿਵਲਪਮੈਂਟ ਅਥਾਰਟੀ (GMADA) ਵਿਚ ਚੱਲ ਰਹੀ ਰੇਡ ਦਾ ਹਿੱਸਾ ਹੈ। ਹਾਲਾਂਕਿ ਈ.ਡੀ. ਦੀ ਜਾਂਚ ਪੂਰੀ ਹੋਣ ਅਤੇ ਅਧਿਕਾਰਤ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ ਕਿ ਉਕਤ ਘਰ ’ਤੇ ਛਾਪੇਮਾਰੀ ਦਾ ਅਸਲ ਕਾਰਨ ਕੀ ਸੀ ਅਤੇ ਜਾਂਚ ਦੌਰਾਨ ਕੀ ਕੁਝ ਸਾਹਮਣੇ ਆਇਆ।

ਇਸ ਤੋਂ ਇਲਾਵਾ ਚੰਡੀਗੜ੍ਹ ਵਿਚ ਗਮਾਡਾ ਦੇ ਸਾਬਕਾ ਚੀਫ਼ ਐਡਮੀਨਿਸਟ੍ਰੇਟਰ ਤੇ ਸੀਨੀਅਰ IAS ਅਫ਼ਸਰ ਰਾਜੀਵ ਗੁਪਤਾ ਦੇ ਘਰ ਵੀ ਛਾਪੇਮਾਰੀ ਜਾਰੀ ਹੈ। ED ਵੱਲੋਂ ਮੰਗਲਵਾਰ ਸਵੇਰ ਤੋਂ ਦਿੱਲੀ, ਮੋਹਾਲੀ, ਚੰਡੀਗੜ੍ਹ, ਪੰਚਕੂਲਾ ਤੇ ਲੁਧਿਆਣਾ ਵਿਚ 26 ਥਾਵਾਂ 'ਤੇ ਕਾਰਵਾਈ ਕੀਤੀ ਜਾ ਰਹੀ ਹੈ। ਮੋਹਾਲੀ ਸਥਿਤ ਪੁੱਡਾ ਭਵਨ ਵਿਚ ਈ. ਡੀ. ਦੀਆਂ ਟੀਮਾਂ ਪੂਰੀ ਰਾਤ ਰਿਕਾਰਡ ਫ਼ਰੋਲਦੀਆਂ ਰਹੀਆਂ। ਇਸ ਤੋਂ ਇਲਾਵਾ GMADA ਹੈੱਡਕੁਆਰਟਰ ਦੇ ਕੁਝ ਹਿੱਸਿਆਂ ਨੂੰ ਸੀਲ ਵੀ ਕੀਤਾ ਗਿਆ ਹੈ। 

ਦੂਜੇ ਪਾਸੇ ਆਮ ਆਦਮੀ ਪਾਰਟੀ ਦਾ ਦੋਸ਼ ਹੈ ਕਿ ਕੇਂਦਰੀ ਏਜੰਸੀਆਂ ਦੀਆਂ ਕਾਰਵਾਈਆਂ ਜ਼ਰੀਏ ਪੰਜਾਬ ਸਰਕਾਰ ਦੇ ਅਫ਼ਸਰਾਂ 'ਤੇ ਦਬਾਅ ਬਣਾਇਆ ਜਾ ਰਿਹਾ ਹੈ ਤੇ ਗਮਾਡਾ ਦੇ ਕੰਮਕਾਰ ਵਿਚ ਅੜਿੱਕਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 


author

Anmol Tagra

Content Editor

Related News