ਪੁਲਵਾਮਾ ਹਮਲਾ ਮੋਦੀ ਤੇ ਇਮਰਾਨ ਵਿਚਾਲੇ ''ਮੈਚ ਫਿਕਸਿੰਗ'' ਦਾ ਨਤੀਜਾ : ਹਰੀਪ੍ਰਸਾਦ

03/07/2019 10:44:41 PM

ਨਵੀਂ ਦਿੱਲੀ— ਕਾਂਗਰਸ ਨੇਤਾ ਬੀ.ਕੇ. ਹਰੀਪ੍ਰਸਾਦ ਦੇ ਇਕ ਬਿਆਨ ਨੂੰ ਲੈ ਕੇ ਵੀਰਵਾਰ ਨੂੰ ਵਿਵਾਦ ਹੋ ਗਿਆ ਜਿਸ 'ਚ ਉਨ੍ਹਾਂ ਨੇ ਦੋਸ਼ ਲਗਾਇਆ ਕਿ ਪੁਲਵਾਮਾ ਅੱਤਵਾਦੀ ਹਮਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਾਕਿਸਤਾਨ ਪ੍ਰਧਾਨ ਮੰਤਰੀ ਇਮਰਾਨ ਖਾਨ ਵਿਚਾਲੇ ਮੈਚ ਫਿਕਸਿੰਗ ਦਾ ਨਤੀਜਾ ਹੈ। ਬੀਜੇਪੀ ਨੇ ਇਸ ਬਿਆਨ ਨੂੰ ਲੈ ਕੇ ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਿਆ ਹੈ।

ਹਰੀਪ੍ਰਸਾਦ ਨੇ ਕਿਹਾ, 'ਪੁਲਵਾਮਾ ਹਮਲੇ ਤੋਂ ਬਾਅਦ ਘਟਨਾਕ੍ਰਮ 'ਤੇ ਜੇਕਰ ਨਜ਼ਰ ਪਾਈਏ ਤਾਂ ਪਤਾ ਲੱਗਦਾ ਹੈ ਕਿ ਇਹ ਪੀ.ਐੱਮ. ਮੋਦੀ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਿਚਾਲੇ ਮੈਚ ਫਿਕਸਿੰਗ ਸੀ। ਜੰਮੂ ਕਸ਼ਮੀਰ ਦੇ ਰਾਜਪਾਲ ਨੇ ਖੁੱਲ੍ਹੇ ਤੌਰ 'ਤੇ ਸਵੀਕਾਰ ਕੀਤਾ ਹੈ ਕਿ ਪੁਲਵਾਮਾ 'ਚ ਹੋਈ ਖੁਫੀਆ ਜਾਣਕਾਰੀ ਦੀ ਅਸਫਲਤਾ ਹੈ।' ਹਰੀਪ੍ਰਸਾਦ ਇਥੇ ਹੀ ਨਹੀਂ ਰੁਕੇ, ਉਨ੍ਹਾਂ ਅੱਗੇ ਕਿਹਾ ਕਿ ਕੇਂਦਰੀ ਮੰਤਰੀ ਰਵੀਸ਼ੰਕਰ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਪੀ.ਐੱਮ. ਮੋਦੀ ਤੇ ਇਮਰਾਨ ਖਾਨ ਵਿਚਾਲੇ ਕੀ ਮੈਚ ਫਿਕਸਿੰਗ ਸੀ। ਉਨ੍ਹਾਂ ਦੀ ਜਾਣਕਾਰੀ ਤੋਂ ਬਿਨਾਂ ਪੁਲਵਾਮਾ ਦਾ ਅੱਤਵਾਦੀ ਹਮਲਾ ਨਹੀਂ ਹੋ ਸਕਦਾ।'

ਇਸ ਤੋਂ ਪਹਿਲਾਂ ਕਾਂਗਰਸ ਦੇ ਸੀਨੀਅਰ ਨੇਤਾ ਦਿਗਵਿਜੇ ਸਿੰਘ ਨੇ ਪੁਲਵਾਮਾ ਹਮਲੇ ਨੂੰ 'ਹਾਦਸਾ' ਦੱਸਿਆ ਸੀ। ਜਿਸ ਨਾਲ ਵੱਡਾ ਵਿਵਾਦ ਹੋ ਗਿਆ ਸੀ। ਕੇਂਦਰੀ ਮੰਤਰੀ ਭਾਜਪਾ ਦੇ ਸੀਨੀਅਰ ਨੇਤਾ ਰਵੀਸ਼ੰਕਰ ਪ੍ਰਸਾਦ ਨੇ ਹਰੀਪ੍ਰਸਾਦ ਦੇ ਬਿਆਨ ਨੂੰ ਲੈ ਕੇ ਕਾਂਗਰਸ 'ਤੇ ਨਿਸ਼ਾਨ ਵਿੰਨ੍ਹਿਆ ਤੇ ਦੋਸ਼ ਲਗਾਇਆ ਕਿ ਇਹ ਸਭ ਰਾਹੁਲ ਗਾਂਧੀ ਦੇ ਇਸ਼ਾਰੇ 'ਤੇ ਹੋ ਰਿਹਾ ਹੈ।

ਪ੍ਰਸਾਦ ਨੇ ਕਿਹਾ, ''ਕਾਂਗਰਸ ਇੰਨਾ ਡਿੱਗ ਜਾਵੇਗੀ, ਇਸ ਦਾ ਅੰਦਾਜਾ ਨਹੀਂ ਸੀ। ਇਨ੍ਹਾਂ ਦੇ ਕਹਿਣ ਦਾ ਮਤਲਬ ਹੈ ਕਿ ਭਾਰਤ ਇਕ ਅੱਤਵਾਦੀ ਦੇਸ਼ ਹੈ। ਕਾਂਗਰਸ ਦੇ ਜਨਰਲ ਸਕੱਤਰ ਨੇ ਦੇਸ਼ ਦਾ ਅਪਮਾਨ ਕੀਤਾ ਦੇਸ਼ ਦੀ ਫੌਜ ਦਾ ਅਪਮਾਨ ਕੀਤਾ। ਅਸੀਂ ਇਹ ਵੀ ਨਹੀਂ ਕਹਾਂਗੇ ਕਿ ਉਹ ਮੁਆਫੀ ਮੰਗਣ, ਅਜਿਹੇ ਲੋਕਾਂ ਨੂੰ ਭਾਰਤ ਦੀ ਜਨਤਾ ਜਵਾਬ ਦੇਵੇਗੀ। ਮੈਂ ਇਸ ਦੀ ਨਿੰਦਾ ਕਰਦਾ ਹਾਂ।''


Inder Prajapati

Content Editor

Related News