ਏਕਤਾ ਕਪੂਰ ਨਾਲ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਦੇਖੀ ''ਦਿ ਸਾਬਰਮਤੀ ਰਿਪੋਰਟ''

Wednesday, Nov 20, 2024 - 06:48 PM (IST)

ਏਕਤਾ ਕਪੂਰ ਨਾਲ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਦੇਖੀ ''ਦਿ ਸਾਬਰਮਤੀ ਰਿਪੋਰਟ''

ਨਵੀਂ ਦਿੱਲੀ- 'ਦਿ ਸਾਬਰਮਤੀ ਰਿਪੋਰਟ' ਦੇ ਹਿੱਸੇ 'ਚ ਇਕ ਤੋਂ ਬਾਅਦ ਇਕ ਪ੍ਰਾਪਤੀ ਜੁੜਦੀ ਜਾ ਰਹੀ ਹੈ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਵੀ ਫਿਲਮ ਦੇਖੀ। ਕੇਂਦਰੀ ਮੰਤਰੀ ਦੇ ਨਾਲ ਫਿਲਮ ਪ੍ਰੋਡੀਊਸਰ ਏਕਤਾ ਕਪੂਰ ਵੀ ਮੌਜੂਦ ਰਹੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਤਾਰੀਫ ਤੋਂ ਬਾਅਦ ਫਿਲਮ ਨੂੰ ਦੇਸ਼ ਦੇ ਕਈ ਸੂਬਿਆਂ ਵਿੱਚ ਟੈਕਸ ਮੁਕਤ ਕਰ ਦਿੱਤਾ ਗਿਆ ਹੈ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਫਿਲਮ ਦੇਖਣ ਤੋਂ ਬਾਅਦ ਕਿਹਾ, “ਸਭ ਤੋਂ ਪਹਿਲਾਂ ਸਾਨੂੰ ਏਕਤਾ ਕਪੂਰ ਅਤੇ ਉਸ ਦੀ ਸ਼ਾਨਦਾਰ ਟੀਮ ਨੂੰ ਵਧਾਈ ਦੇਣੀ ਚਾਹੀਦੀ ਹੈ। ਫਿਲਮ 'ਚ ਕਲਾਕਾਰਾਂ ਨੇ ਸ਼ਾਨਦਾਰ ਕੰਮ ਕੀਤਾ ਹੈ ਪਰ ਇਸ ਸਭ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਹੈ। ਉਨ੍ਹਾਂ ਨੇ ਉਸ ਸੱਚਾਈ ਨੂੰ ਸਾਹਮਣੇ ਲਿਆਂਦਾ ਹੈ। ”

PunjabKesari

ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦੇ ਨਾਲ ਫਿਲਮ ਦੀ ਨਿਰਮਾਤਾ ਏਕਤਾ ਕਪੂਰ ਅਤੇ ਅਦਾਕਾਰਾ ਰਿਧੀ ਡੋਗਰਾ ਵੀ ਨਜ਼ਰ ਆਈਆਂ। ਕੇਂਦਰੀ ਮੰਤਰੀ ਨੇ ਅੱਗੇ ਕਿਹਾ, “ਵਿਰੋਧੀਆਂ ਨੂੰ ਆਪਣੇ ਅੰਦਰ ਝਾਂਤ ਮਾਰ ਕੇ ਦੇਖਣਾ ਚਾਹੀਦਾ ਹੈ ਕਿ ਉਹ ਕਿੱਥੇ ਹਨ। ਸਾਨੂੰ ਪਤਾ ਲੱਗਾ ਹੈ ਕਿ ਕੁਝ ਸਿਆਸੀ ਵਿਰੋਧੀ ਪਾਰਟੀਆਂ ਨੇ ਇਸ 'ਤੇ ਟਿੱਪਣੀ ਕੀਤੀ ਹੈ। ਇਨ੍ਹਾਂ ਲੋਕਾਂ ਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ। ਇਹ ਉਹੀ ਲੋਕ ਹਨ ਜੋ ਸੰਵਿਧਾਨ ਦੀ ਕਾਪੀ ਚੁੱਕ ਕੇ ਕਹਿੰਦੇ ਹਨ ਕਿ ਲੋਕਤੰਤਰ 'ਤੇ ਹਮਲਾ ਹੋਇਆ ਹੈ। ਜ਼ਰਾ ਇਨ੍ਹਾਂ ਲੋਕਾਂ ਤੋਂ ਪੁੱਛੋ ਕਿ ਆਜ਼ਾਦੀ ਤੋਂ ਬਾਅਦ ਲੋਕਤੰਤਰ 'ਤੇ ਕਦੋਂ ਹਮਲਾ ਹੋਇਆ?

PunjabKesari

ਕੇਂਦਰੀ ਮੰਤਰੀ ਨੇ ਐਮਰਜੈਂਸੀ ਦਾ ਜ਼ਿਕਰ ਕਰਦੇ ਹੋਏ ਕਿਹਾ, "ਜਿੱਥੋਂ ਤੱਕ ਮੈਨੂੰ ਯਾਦ ਹੈ, ਲੋਕਤੰਤਰ 'ਤੇ ਹਮਲਾ 1 ਜੂਨ, 1975 ਨੂੰ ਹੋਇਆ ਸੀ।"

PunjabKesari

ਦੱਸ ਦੇਈਏ ਕਿ ਰਾਜਸਥਾਨ ਵਿੱਚ ਭਜਨਲਾਲ ਸਰਕਾਰ ਨੇ ਫਿਲਮ ਦਿ ਸਾਬਰਮਤੀ ਰਿਪੋਰਟ ਨੂੰ ਟੈਕਸ ਫ੍ਰੀ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਤਾਰੀਫ਼ ਤੋਂ ਬਾਅਦ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਵਿੱਚ ਇਸ ਨੂੰ ਟੈਕਸ ਮੁਕਤ ਕਰ ਦਿੱਤਾ ਗਿਆ ਹੈ।

PunjabKesari

ਦਿ ਸਾਬਰਮਤੀ ਰਿਪੋਰਟ ਗੁਜਰਾਤ ਦੇ ਗੋਧਰਾ ਕਾਂਡ 'ਤੇ ਆਧਾਰਿਤ ਫਿਲਮ ਹੈ। ਇਹ ਘਟਨਾ 27 ਫਰਵਰੀ 2002 ਨੂੰ ਵਾਪਰੀ ਸੀ, ਜਿਸ ਵਿੱਚ 59 ਲੋਕਾਂ ਦੀ ਸੜ ਕੇ ਮੌਤ ਹੋ ਗਈ ਸੀ। ਫਿਲਮ 'ਚ ਅਭਿਨੇਤਰੀ ਰਾਸ਼ੀ ਖੰਨਾ, ਵਿਕਰਾਂਤ ਮੈਸੀ ਅਤੇ ਰਿਧੀ ਡੋਗਰਾ ਮੁੱਖ ਭੂਮਿਕਾਵਾਂ 'ਚ ਹਨ ਅਤੇ ਤਿੰਨੋਂ ਪੱਤਰਕਾਰ ਦੀ ਭੂਮਿਕਾ ਨਿਭਾਅ ਰਹੇ ਹਨ। ਬਾਲਾਜੀ ਮੋਸ਼ਨ ਪਿਕਚਰਜ਼, ਵਿਕਿਰ ਫਿਲਮਜ਼ ਦੁਆਰਾ ਪੇਸ਼ ਕੀਤੀ ਗਈ, ਦਿ ਸਾਬਰਮਤੀ ਰਿਪੋਰਟ ਸ਼ੋਭਾ ਕਪੂਰ, ਏਕਤਾ ਆਰ ਕਪੂਰ, ਅਮੁਲ ਵੀ ਮੋਹਨ ਅਤੇ ਅੰਸ਼ੁਲ ਮੋਹਨ ਦੁਆਰਾ ਨਿਰਮਿਤ ਹੈ। ਇਹ ਫਿਲਮ 15 ਨਵੰਬਰ ਨੂੰ ਰਿਲੀਜ਼ ਹੋਈ ਸੀ।


author

Rakesh

Content Editor

Related News